ਬੰਗਲਾਦੇਸ਼ੀ ਪ੍ਰਧਾਨ ਮੰਤਰੀ ਦੀ ਧੀ ਬਣੀ WHO ਦੇ ਦੱਖਣੀ-ਪੂਰਬੀ ਏਸ਼ੀਆਈ ਖੇਤਰ ਦੀ ਡਾਇਰੈਕਟਰ
Wednesday, Nov 01, 2023 - 08:09 PM (IST)
ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਬੇਟੀ ਸਾਈਮਾ ਵਾਜੇਦ ਨੂੰ ਵਿਸ਼ਵ ਸਿਹਤ ਸੰਗਠਨ (WHO) ਦੇ ਦੱਖਣੀ- ਪੂਰਬੀ ਏਸ਼ੀਆ ਦੀ ਰੀਜਨਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। WHO ਦੇ ਦੱਖਣ-ਪੂਰਬ ਏਸ਼ੀਆ ਖੇਤਰ ਦੇ ਦਫ਼ਤਰ ਮੁਤਾਬਕ ਸਾਈਮਾ ਨੂੰ ਅਗਲੇ 4 ਸਾਲ ਲਈ ਖੇਤਰੀ ਨਿਰਦੇਸ਼ਕ ਚੁਣਿਆ ਗਿਆ ਹੈ। ਉਨ੍ਹਾਂ ਨੂੰ ਚੋਣਾਂ ਦੌਰਾਨ 8 ਵੋਟਾਂ ਮਿਲੀਆਂ, ਜਦਕਿ ਉਸਦੇ ਮੁਕਾਬਲੇਬਾਜ਼ ਉਮੀਦਵਾਰ ਨੇਪਾਲ ਦੇ ਡਾ. ਸ਼ੰਭੂ ਪ੍ਰਸਾਦ ਆਚਾਰਿਆ ਨੂੰ ਸਿਰਫ਼ 2 ਵੋਟਾਂ ਪਈਆਂ। ਇਹ ਜਾਣਕਾਰੀ WHO ਦੇ ਦੱਖਣ-ਪੂਰਬ ਏਸ਼ੀਆ ਦੇ ਅਧਿਕਾਰਿਤ 'ਐਕਸ' ਐਕਾਉਂਟ 'ਤੇ ਪੋਸਟ ਰਾਹੀਂ ਸਾਂਝੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, ਟਰੈਕਟਰਾਂ ’ਤੇ ਸਟੰਟ ਕਰਨ ’ਤੇ ਲਗਾਈ ਪਾਬੰਦੀ
49 ਸਾਲਾ ਸਾਈਮਾ ਵਾਜੇਦ ਦਿਮਾਗੀ ਪ੍ਰੇਸ਼ਾਨੀਆਂ ਦੀ ਮਾਹਰ ਡਾਕਟਰ (ਸਾਈਕੈਟ੍ਰਿਸਟ) ਹੈ। ਉਨ੍ਹਾਂ ਲੋਕਾਂ ਵੱਲੋਂ ਇਹ ਕਹੇ ਜਾਣ ਨੂੰ ਨਕਾਰਿਆ ਹੈ ਕਿ ਉਹ ਇਹ ਚੋਣਾਂ ਆਪਣੀ ਮਾਂ ਦੇ ਰੁਤਬੇ ਕਾਰਨ ਜਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਦੱਖਣ-ਪੂਰਬੀ ਏਸ਼ੀਆ ਦੇ ਇਸ ਖੇਤਰ ਨੂੰ ਸਿਹਤਮੰਦ ਅਤੇ ਤੰਦਰੁਸਤ ਦੇਖਣਾ ਚਾਹੁੰਦੇ ਹਨ। ਇਸ ਇਲਾਕੇ 'ਚ ਪੂਰੀ ਦੁਨੀਆ ਦੀ ਕੁੱਲ ਆਬਾਦੀ ਦਾ ਲਗਭਗ 25 ਫ਼ੀਸਦੀ ਹਿੱਸਾ ਰਹਿੰਦਾ ਹੈ ਅਤੇ ਇਹ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਇੱਥੋਂ ਦੇ ਲੋਕ ਤੰਦਰੁਸਤ ਤੇ ਸਿਹਤਮੰਦ ਰਹਿਣ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8