ਬੰਗਲਾਦੇਸ਼ ਦੇ ਨਾਗਰਿਕਾਂ ਨੂੰ ਭਾਰਤ ਦਾ ਤੌਹਫ਼ਾ, ਸੈਰ-ਸਪਾਟੇ ਨੂੰ ਛੱਡ ਜਾਰੀ ਹੋਣਗੇ ਬਾਕੀ ਵੀਜ਼ੇ

Thursday, Oct 29, 2020 - 04:11 PM (IST)

ਬੰਗਲਾਦੇਸ਼ ਦੇ ਨਾਗਰਿਕਾਂ ਨੂੰ ਭਾਰਤ ਦਾ ਤੌਹਫ਼ਾ, ਸੈਰ-ਸਪਾਟੇ ਨੂੰ ਛੱਡ ਜਾਰੀ ਹੋਣਗੇ ਬਾਕੀ ਵੀਜ਼ੇ

ਨਵੀਂ ਦਿੱਲੀ (ਬਿਊਰੋ) : ਭਾਰਤ ਆਪਣੇ ਗੁਆਂਢੀ ਦੇਸ਼ ਬੰਗਲਾਦੇਸ਼ ਨਾਲ ਰਿਸ਼ਤਿਆਂ ਨੂੰ ਮਜ਼ਬੂਤ ​​ਕਰਨ ਵਿਚ ਲੱਗਾ ਹੋਇਆ ਹੈ। ਜਿਸ ਦੇ ਤਹਿਤ ਭਾਰਤ ਨੇ ਬੰਗਲਾਦੇਸ਼ ਦੇ ਨਾਗਰਿਕਾਂ ਲਈ ਵੀਜ਼ਾ ਜਾਰੀ ਕਰਨ ਦੀ ਆਗਿਆ ਦੇ ਦਿੱਤੀ ਹੈ। ਇਹ ਉਨ੍ਹਾਂ ਨਾਗਰਿਕਾਂ ਲਈ ਵੱਡੀ ਰਾਹਤ ਹੋਵੇਗੀ, ਜੋ ਪੜ੍ਹਾਈ ਜਾਂ ਡਾਕਟਰੀ ਉਦੇਸ਼ਾਂ ਲਈ ਭਾਰਤ ਜਾਣਾ ਚਾਹੁੰਦੇ ਹਨ।

ਇਸ ਸਬੰਧ ’ਚ ਬੰਗਲਾਦੇਸ਼ ਵਿਚਲੇ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਸੈਰ ਸਪਾਟੇ ਦੇ ਉਦੇਸ਼ ਨੂੰ ਛੱਡ ਕੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਸਾਰੇ ਵੀਜ਼ੇ ਜਾਰੀ ਕਰ ਦਿੱਤੇ ਜਾਣਗੇ, ਜਿਸ ਨਾਲ ਉਹ ਭਾਰਤ ਯਾਤਰਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਹੋਇਆ ਏਅਰ ਬੱਬਲ ਸਮਝੌਤਾ 28 ਅਕਤੂਬਰ ਤੋਂ ਲਾਗੂ ਹੋ ਗਿਆ ਹੈ।


ਜ਼ਿਕਰਯੋਗ ਹੈ ਕਿ 17 ਅਕਤੂਬਰ ਨੂੰ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ 28 ਅਕਤੂਬਰ ਤੋਂ ਭਾਰਤ ਨਾਲ ਹਵਾਈ ਸੇਵਾ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਨਿਜੀ ਸੈਕਟਰ ਦੀ ਏਅਰ ਲਾਈਨ ਵਿਸਤਾਰਾ 5 ਨਵੰਬਰ ਤੋਂ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਆਪਣੀਆਂ ਉਡਾਣਾਂ ਸ਼ੁਰੂ ਕਰੇਗੀ। ਦੱਸ ਦੇਈਏ ਕਿ ਕੰਪਨੀ ਇਨ੍ਹਾਂ ਦੀ ਸ਼ੁਰੂਆਤ ਦੋਵਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਦੁਵੱਲੀ ਉਡਾਨ ਸਮਝੌਤੇ (ਏਅਰ ਬੱਬਲ ਸਮਝੌਤੇ) ਦੇ ਤਹਿਤ ਹੀ ਕਰੇਗੀ। ਕੋਵਿਡ -19 ਦੇ ਦੌਰ ’ਚ ਅੰਤਰਰਾਸ਼ਟਰੀ ਉਡਾਣਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਹਨ। ਜਿਸ ਦੇ ਤਹਿਤ ਬਹੁਤ ਸਾਰੇ ਦੇਸ਼ਾਂ ਨੇ ਆਪਣੀਆਂ ਸਹੂਲਤਾਵਾਂ ਅਤੇ ਜ਼ਰੂਰਤਾਂ ਦੇ ਮੁੱਦੇਨਜ਼ਰ ਦੁਵੱਲੇ ਵਿਸ਼ੇਸ਼ ਉਡਾਨ ਸਮਝੌਤੇ ਕੀਤੇ ਹੋਏ ਹਨ।


author

rajwinder kaur

Content Editor

Related News