...ਜਦੋਂ ਮਹਿਲਾ IAS ਨੇ ਡਰਾਈਵਰ ਦੀ ਸੀਟ ''ਤੇ ਬੈਠ ਕੇ ਦੌੜਾ ਦਿੱਤੀ ਬੱਸ

1/16/2020 10:53:32 AM

ਬੈਂਗਲੁਰੂ— ਬੈਂਗਲੁਰੂ ਮਹਾਨਗਰੀ ਟਰਾਂਸਪੋਰਟ ਕਾਰਪੋਰੇਸ਼ਨ (ਬੀ. ਐੱਮ. ਟੀ. ਸੀ.) ਦੀ ਪ੍ਰਬੰਧਕੀ ਮੈਨੇਜਰ ਅਤੇ ਮਹਿਲਾ ਆਈ. ਏ. ਐੱਸ. ਅਫਸਰ ਸੀ. ਸ਼ਿਖਾ ਨੇ ਬੱਸ ਚਲਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੀ ਡਰਾਈਵਿੰਗ ਨੇ ਸਾਰੇ ਮੁਲਾਜ਼ਮਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਸਾਰਿਆਂ ਨੇ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ। ਬੀ. ਐੱਮ. ਟੀ. ਸੀ. ਦੇ ਅਧਿਕਾਰੀਆਂ ਨਾਲ ਸੀ. ਸ਼ਿਖਾ ਇਥੇ ਨਿਗਰਾਨੀ ਲਈ ਪਹੁੰਚੀ ਸੀ। ਉਨ੍ਹਾਂ ਨੇ ਟੈਸਟ ਟਰੈਕ 'ਚ ਖੁਦ ਬੱਸ ਦੌੜਾਈ। ਪਹਿਲਾਂ ਤਾਂ ਮੁਲਾਜ਼ਮ ਕੁਝ ਘਬਰਾਏ ਪਰ ਜਿਵੇਂ ਹੀ ਉਨ੍ਹਾਂ ਨੇ ਦੇਖਿਆ ਕਿ ਉਹ ਇਕ ਮਾਹਰ ਡਰਾਈਵਰ ਦੀ ਤਰ੍ਹਾਂ ਬੱਸ ਚਲਾ ਰਹੀ ਹੈ ਤਾਂ ਸਾਰਿਆਂ ਨੇ ਤਾੜੀਆਂ ਮਾਰ ਕੇ ਉਸ ਦਾ ਸਵਾਗਤ ਕੀਤਾ। ਸਵਾਗਤ ਕਰਨ ਵਾਲਿਆਂ ਵਿਚ ਨਿਗਮ ਦੀ ਇਕਲੌਤੀ ਮਹਿਲਾ ਡਰਾਈਵਰ ਪ੍ਰੇਮਾ ਰਮੱਪਾ ਵੀ ਸ਼ਾਮਲ ਸੀ, ਜਿਸ ਨੇ ਬਾਅਦ ਵਿਚ ਕਿਹਾ ਕਿ ਉਹ ਮੈਡਮ ਤੋਂ ਬੇਹੱਦ ਪ੍ਰਭਾਵਿਤ ਹੋਈ ਹੈ।

 

36 ਲੱਖ ਮੁਸਾਫਰ ਰੋਜ਼ਾਨਾ ਲੈਂਦੇ ਹਨ ਬੱਸ ਦੀ ਸੇਵਾ
ਦੱਸਣਾ ਬਣਦਾ ਹੈ ਕਿ ਬੈਂਗਲੁਰੂ ਵਿਚ ਤਕਰੀਬਨ 36 ਲੱਖ ਮੁਸਾਫਰ ਰੋਜ਼ਾਨਾ ਬੱਸ ਦੀ ਸੇਵਾ ਲੈਂਦੇ ਹਨ। ਨਿਗਮ ਦੀਆਂ ਲਗਭਗ 6400 ਬੱਸਾਂ ਹਨ ਅਤੇ 14 ਹਜ਼ਾਰ ਡਰਾਈਵਰ ਹਨ। 2004 ਬੈਚ ਦੀ ਆਈ. ਏ. ਐੱਸ. ਸ਼ਿਖਾ ਨੂੰ ਪਿਛਲੇ ਸਾਲ ਸਤੰਬਰ 'ਚ ਪ੍ਰਬੰਧਕੀ ਨਿਰਦੇਸ਼ਕ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਲਗਾਤਾਰ ਕਈ ਹਾਦਸਿਆਂ ਤੋਂ ਬਾਅਦ ਸ਼ਿਖਾ ਨੇ ਬੱਸਾਂ ਦਾ ਖੁਦ ਜਾਇਜ਼ਾ ਲੈਣ ਦਾ ਫੈਸਲਾ ਕੀਤਾ ਅਤੇ ਮੁਲਾਜ਼ਮਾਂ ਦੇ ਸਾਹਮਣੇ ਹੀ ਬੱਸ ਚਲਾ ਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ।

ਡਰਾਈਵਰਾਂ ਨਾਲ ਵੀ ਕੀਤੀ ਗੱਲਬਾਤ
ਪ੍ਰਬੰਧਕੀ ਨਿਰਦੇਸ਼ਕ ਸ਼ਿਖਾ ਨੇ ਇਸੇ ਦੌਰਾਨ ਡਰਾਈਵਰਾਂ ਨਾਲ ਉਨ੍ਹਾਂ ਦੀਆਂ ਪਰੇਸ਼ਾਨੀਆਂ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਦਾ ਭਰੋਸਾ ਵੀ ਦਿੱਤਾ। ਸ਼ਿਖਾ ਨੇ ਉਨ੍ਹਾਂ ਨੂੰ ਕਿਹਾ ਕਿ ਡਰਾਈਵਰਾਂ ਨੂੰ ਕਈ ਪੱਧਰ 'ਤੇ ਜਿਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਬਾਰੇ ਉਹ ਜਾਣਦੇ ਹਨ ਪਰ ਇਸ ਦੇ ਬਾਵਜੂਦ ਮੁਸਾਫਰਾਂ ਦੀ ਸੁਰੱਖਿਆ ਕਰਨੀ ਸਾਡੀ ਜ਼ਿੰਮੇਵਾਰੀ ਹੈ ਤੇ ਇਸ ਨੂੰ ਈਮਾਨਦਾਰੀ ਨਾਲ ਨਿਭਾਇਆ ਜਾਣਾ ਚਾਹੀਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha