ਬੈਂਗਲੁਰੂ ’ਚ ਕੋਵਿਡ-19 ਤੋਂ ਪੀੜਤ 3000 ਲੋਕ ‘ਲਾਪਤਾ’, ਕਈਆਂ ਨੇ ਮੋਬਾਇਲ ਕੀਤੇ ਬੰਦ
Thursday, Apr 29, 2021 - 10:04 AM (IST)
ਬੈਂਗਲੁਰੂ- ਕਰਨਾਟਕ ’ਚ ਕੋਵਿਡ-19 ਦੇ ਮਾਮਲਿਆਂ ’ਚ ਵਾਧੇ ਦੇ ਦਰਮਿਆਨ ਸੂਬੇ ਦੇ ਮਾਲ ਮੰਤਰੀ ਏ. ਅਸ਼ੋਕ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਕਈ ਪੀੜਤ ਲੋਕਾਂ ਨੇ ਆਪਣੇ ਮੋਬਾਇਲ ਬੰਦ ਕਰ ਲਏ ਹਨ ਅਤੇ ਉਨ੍ਹਾਂ ’ਚੋਂ ਲਗਭਗ 3000 ਲੋਕ ਬੈਂਗਲੁਰੂ ਤੋਂ ‘ਲਾਪਤਾ’ ਹਨ। ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਲਸ ਨੂੰ ਅਜਿਹੇ ਲੋਕਾਂ ਦਾ ਪਤਾ ਲਾਉਣ ਲਈ ਕਿਹਾ ਗਿਆ ਹੈ। ਅਸ਼ੋਕ ਨੇ ਕਿਹਾ,‘‘ਅਸੀ ਲੋਕਾਂ ਨੂੰ ਮੁਫ਼ਤ ਦਵਾਈਆਂ ਦੇ ਰਹੇ ਹਾਂ ਜਿਸ ਨਾਲ 90 ਫ਼ੀਸਦੀ ਤੱਕ ਮਾਮਲੇ ਕੰਟਰੋਲ ਕੀਤੇ ਜਾ ਸਕਦੇ ਹਨ ਪਰ ਉਨ੍ਹਾਂ ਨੇ (ਪੀੜਤ ਲੋਕਾਂ) ਆਪਣੇ ਮੋਬਾਇਲ ਫ਼ੋਨ ਹੀ ਬੰਦ ਕਰ ਲਏ ਹਨ। ਉਹ ਗੰਭੀਰ ਸਥਿਤੀ ’ਚ ਹਸਪਤਾਲ ਪਹੁੰਚ ਜਾਂਦੇ ਹਨ ਅਤੇ ਫਿਰ ਆਈ. ਸੀ. ਯੂ. ਬੈੱਡ ਲੱਭਦੇ ਹਨ। ਇਨ੍ਹੀਂ ਦਿਨੀਂ ਅਜਿਹਾ ਹੀ ਹੋ ਰਿਹਾ ਹੈ।''
ਇਹ ਵੀ ਪੜ੍ਹੋ : ਇਹ ਕਿਹੋ ਜਿਹਾ ਰਿਸ਼ਤਾ ! ਕੋਰੋਨਾ ਦੇ ਖ਼ੌਫ਼ 'ਚ ਲੋਕ ਲਾਵਾਰਸ ਛੱਡ ਰਹੇ ਆਪਣਿਆਂ ਦੀਆਂ ਲਾਸ਼ਾਂ
ਉਨ੍ਹਾਂ ਕਿਹਾ ਕਿ ਕਈ ਪੀੜਤ ਲੋਕਾਂ ਨੇ ਆਪਣੇ ਮੋਬਾਇਲ ਫ਼ੋਨ ਬੰਦ ਕਰ ਲਏ ਹਨ ਅਤੇ ਆਪਣੇ ਬਾਰੇ ਕਿਸੇ ਨੂੰ ਦੱਸ ਵੀ ਨਹੀਂ ਰਹੇ, ਇਸ ਨਾਲ ਸਥਿਤੀ ਕਾਫ਼ੀ ਮੁਸ਼ਕਲ ਹੋ ਗਈ ਹੈ। ਮੰਤਰੀ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਬੈਂਗਲੁਰੂ 'ਚ ਘੱਟੋ-ਘੱਟ 2 ਤੋਂ 3 ਹਜ਼ਾਰ ਲੋਕਾਂ ਨੇ ਆਪਣੇ ਫ਼ੋਨ ਬੰਦ ਕਰ ਲਏ ਹਨ ਅਤੇ ਆਪਣੇ ਘਰੋਂ ਕਿਤੇ ਹੋਰ ਚੱਲੇ ਗਏ ਹਨ।ਸਾਨੂੰ ਪਤਾ ਨਹੀਂ ਚੱਲ ਰਿਹਾ ਕਿ ਉਹ ਕਿੱਥੇ ਗਏ ਹਨ।'' ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਮੰਗਲਵਾਰ ਰਾਤ ਤੋਂ 14 ਦਿਨਾਂ ਦਾ ਲਾਕਡਾਊਨ ਲਗਾਇਆ ਹੈ। ਕਰਨਾਟਕ 'ਚ ਮੰਗਲਵਾਰ ਨੂੰ ਇਨਫੈਕਸ਼ਨ ਦੇ 30 ਹਜ਼ਾਰ ਤੋਂ ਵੱਧ ਮਾਮਲੇ ਆਏ। ਬੈਂਗਲੁਰੂ ਸ਼ਹਿਰ 'ਚ ਹੀ 17 ਹਜ਼ਾਰ ਤੋਂ ਵੱਧ ਲੋਕਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ। ਸੂਬੇ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 3 ਲੱਖ ਤੋਂ ਵੱਧ ਹੈ, ਉੱਥੇ ਹੀ ਬੈਂਗਲੁਰੂ 'ਚ 2 ਲੱਖ ਤੋਂ ਵੱਧ ਮਰੀਜ਼ ਹਨ।
ਇਹ ਵੀ ਪੜ੍ਹੋ : ਇਹ ਕਿਹੋ ਜਿਹਾ ਰਿਸ਼ਤਾ ! ਕੋਰੋਨਾ ਦੇ ਖ਼ੌਫ਼ 'ਚ ਲੋਕ ਲਾਵਾਰਸ ਛੱਡ ਰਹੇ ਆਪਣਿਆਂ ਦੀਆਂ ਲਾਸ਼ਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ