ਭੰਨ-ਤੋੜ ਰੇਪ ਪੀੜਤਾ ਨੂੰ ਨਿਆਂ ਦਿਵਾਉਣ ਦਾ ਰਸਤਾ ਨਹੀਂ : ਉਮਰ ਅਬਦੁੱਲਾ

05/15/2019 3:27:47 PM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਭੰਨ-ਤੋੜ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਨਾਲ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੀ ਸੁੰਭਲ ਦੀ ਰੇਪ ਪੀੜਤਾ ਨੂੰ ਨਿਆਂ ਦਿਵਾਉਣ ਵਿਚ ਮਦਦ ਨਹੀਂ ਮਿਲੇਗੀ। ਉਮਰ ਅਬਦੁੱਲਾ ਨੇ ਟਵੀਟ ਕੀਤਾ, ''ਭੰਨ-ਤੋੜ ਵਿਚ ਸ਼ਾਮਲ ਲੋਕ ਕਿਸੇ ਤਰ੍ਹਾਂ ਨਾਲ ਮਾਸੂਮ ਰੇਪ ਪੀੜਤਾ ਨੂੰ ਨਿਆਂ ਦਿਵਾਉਣ ਵਿਚ ਮਦਦ ਨਹੀਂ ਸਗੋਂ ਨੁਕਸਾਨ ਕਰ ਰਹੇ ਹਨ। ਰੇਪ ਦੇ ਨਾਮ 'ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਅਤੇ ਹਿੰਸਾ ਵਿਚ ਸ਼ਾਮਲ ਹੋਣਾ ਬਦਕਿਸਮਤੀ ਹੈ।'' ਉਨ੍ਹਾਂ ਨੇ ਏ. ਐੱਸ. ਪੀ. ਦੇ ਨੇੜੇ ਇਕ ਮਾਲ ਦੀ ਨੁਕਸਾਨੀ ਖਿੜਕੀ ਦੀ ਤਸਵੀਰ ਨੂੰ ਰੀਟਵੀਟ ਕੀਤਾ, ''ਕੁਝ ਬਹੁਤ ਹੀ ਬੁੱਧੀਜੀਵੀ ਨੌਜਵਾਨਾਂ ਨੇ ਨਿਆਂ ਦੀ ਮੰਗ ਲਈ ਕੁਝ ਲੋਕਾਂ ਨਾਲ ਅਨਿਆਂ ਕਰ ਕੇ ਕੀਤਾ। ਉਨ੍ਹਾਂ ਵਿਦਿਆਰਥੀਆਂ ਦੇ ਦੂਜਿਆਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਇਸ ਕੰਮ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ, ਤੁਸੀਂ ਸ਼ਰਮ ਕਰੋ।'' 

ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਡਾ. ਸ਼ਾਹਿਦ ਚੌਧਰੀ ਨੇ ਵਿਦਿਆਰਥੀਆਂ ਦੀ ਹਿੰਸਾ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਜਦ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿਚ ਚੱਲ ਰਹੀ ਹੈ ਤਾਂ ਅਜਿਹੇ ਵਿਚ ਵਿਦਿਆਰਥੀਆਂ ਵਲੋਂ ਜਮਾਤਾਂ 'ਚੋਂ ਬਾਹਰ ਆ ਕੇ ਝੜਪ ਕਰਨਾ ਠੀਕ ਨਹੀਂ ਹੈ। ਡਾ. ਚੌਧਰੀ ਨੇ ਟਵੀਟ ਕੀਤਾ, ''ਦੋਵੇਂ ਹੀ ਘਟਨਾਵਾਂ, ਸ਼ਰਮਨਾਕ ਹਨ ਜਿਸ ਨਾਲ ਪ੍ਰਸ਼ਾਸਨ, ਸਮਾਜ ਬਰਾਬਰ ਰੂਪ ਨਾਲ ਦੁਖੀ ਹੈ। ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।''

ਦੱਸਣਯੋਗ ਹੈ ਕਿ ਸ਼੍ਰੀਨਗਰ ਵਿਚ ਅਮਰ ਸਿੰਘ ਕਾਲਜ ਦੇ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਜਮਾਤਾਂ ਦਾ ਬਾਈਕਾਟ ਕੀਤਾ ਅਤੇ ਸੁਰੱਖਿਆ ਫੋਰਸਾਂ ਨਾਲ ਝੜਪਾਂ ਕੀਤੀ, ਜਵਾਬ ਵਿਚ ਮਜਬੂਰਨ ਪੁਲਸ ਨੇ ਹੰਝੂ ਗੈਸ ਦੇ ਗੋਲੇ ਸੁੱਟ ਕੇ ਉਨ੍ਹਾਂ ਨੂੰ ਦੌੜਾਇਆ। ਬੱਚੀ ਨਾਲ ਵਾਪਰੀ ਰੇਪ ਦੀ ਘਟਨਾ 12 ਮਈ ਦੀ ਹੈ। ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੇ ਸੁੰਭਲ ਵਿਚ ਇਕ 3 ਸਾਲਾ ਮਾਸੂਮ ਬੱਚੀ ਨਾਲ ਨਾਬਾਲਗ ਦੋਸ਼ੀ ਨੇ ਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ, ਜਿਸ ਨੂੰ ਲੈ ਕੇ ਲੋਕਾਂ ਖਾਸ ਕਰ ਕੇ ਨੌਜਵਾਨਾਂ ਵਿਚ ਗੁੱਸਾ ਹੈ।


Tanu

Content Editor

Related News