ਹਿਮਾਚਲ ''ਚ ਸਕੂਲ-ਕਾਲਜਾਂ ''ਚ ਲੰਚ ਅਤੇ ਰਿਟਾਇਰਮੈਂਟ ਪਾਰਟੀਆਂ ''ਤੇ ਲੱਗੀ ਰੋਕ, ਇਹ ਹੈ ਵਜ੍ਹਾ

Sunday, Nov 15, 2020 - 05:27 PM (IST)

ਸ਼ਿਮਲਾ (ਵਾਰਤਾ)— ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਕੂਲਾਂ ਅਤੇ ਕਾਲਜਾਂ ਵਿਚ ਫੇਅਰਵੈੱਲ, ਲੰਚ ਅਤੇ ਰਿਟਾਇਰਮੈਂਟ ਪਾਰਟੀਆਂ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਉੱਚ ਸਿੱਖਿਆ ਡਾਇਰੈਕਟੋਰੇਟ ਨੇ ਜ਼ਿਲ੍ਹਾ ਅਧਿਕਾਰੀਆਂ ਅਤੇ ਪ੍ਰਿੰਸੀਪਲ ਨੂੰ ਇਸ ਸਬੰਧ ਵਿਚ ਨਿਰਦੇਸ਼ ਜਾਰੀ ਕੀਤੇ ਹਨ। ਸਿੱਖਿਆ ਡਾਇਰੈਕਟਰ ਡਾ. ਅਮਰਜੀਤ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਤੋਂ ਕੋਵਿਡ-19 ਤੋਂ ਬਚਾਅ ਦੇ ਨਿਯਮਾਂ ਦਾ ਉਲੰਘਣ ਹੋ ਰਿਹਾ ਹੈ। ਅਜਿਹੇ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਿੱਤ 'ਚ ਪ੍ਰੋਗਰਾਮ ਸਿੱਖਿਅਕ ਸੰਸਥਾਵਾਂ 'ਚ ਆਯੋਜਿਤ ਨਹੀਂ ਕੀਤੇ ਜਾਣਗੇ।

ਇਹ ਵੀ ਪੜ੍ਹੋ: ਹਿਮਾਚਲ 'ਚ ਫਿਰ ਬੰਦ ਹੋਏ ਸਕੂਲ-ਕਾਲਜ, 2 ਨਵੰਬਰ ਤੋਂ ਸ਼ੁਰੂ ਹੋਈਆਂ ਸਨ ਕਲਾਸਾਂ

ਜ਼ਿਕਰਯੋਗ ਹੈ ਕਿ ਸਕੂਲਾਂ-ਕਾਲਜਾਂ ਵਿਚ ਕੋਰੋਨਾ ਲਾਗ ਦੇ ਮਾਮਲੇ ਵੱਧਣ ਤੋਂ ਬਾਅਦ ਪ੍ਰਦੇਸ਼ ਸਰਕਾਰ ਨੇ 15 ਦਿਨਾਂ ਲਈ 25 ਨਵੰਬਰ ਤੱਕ ਸਿੱਖਿਅਕ ਸੰਸਥਾਵਾਂ ਬੰਦ ਕਰ ਦਿੱਤੀਆਂ ਹਨ। ਹੁਣ 26 ਨਵੰਬਰ ਤੋਂ ਸਿੱਖਿਅਕ ਸੰਸਥਾਵਾਂ ਮੁੜ ਖੁੱਲ੍ਹਣਗੇ। ਅਜਿਹੇ ਵਿਚ ਸਾਵਧਾਨੀ ਵਰਤਦੇ ਹੋਏ ਸਰਕਾਰ ਨੇ ਸਿੱਖਿਅਕ ਸੰਸਥਾਵਾਂ ਵਿਚ ਫੇਅਰਵੈੱਲ, ਲੰਚ ਅਤੇ ਰਿਟਾਇਰਮੈਂਟ ਪਾਰਟੀਆਂ ਦੇ ਆਯੋਜਨਾਂ 'ਤੇ ਰੋਕ ਲਾਉਣ ਦਾ ਫ਼ੈਸਲਾ ਲਿਆ ਹੈ।


Tanu

Content Editor

Related News