14 ਲੱਖ ਦੀ ਇਨਾਮੀ ਮਹਿਲਾ ਨਕਸਲੀ ਗ੍ਰਿਫਤਾਰ
Friday, Sep 06, 2024 - 11:00 PM (IST)

ਬਾਲਾਘਾਟ, (ਭਾਸ਼ਾ)- ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲੇ ਦੇ ਜੰਗਲ ’ਚ ਮੁਕਾਬਲੇ ਤੋਂ ਬਾਅਦ 14 ਲੱਖ ਰੁਪਏ ਦੀ ਇਨਾਮੀ ਮਹਿਲਾ ਨਕਸਲੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਸੂਬਾ ਪੁਲਸ ਦੀ ਵਿਸ਼ੇਸ਼ ‘ਹਾਕ ਫੋਰਸ’ ਦੇ ਇਕ ਵਿਸ਼ੇਸ਼ ਆਪ੍ਰੇਸ਼ਨ ਸਮੂਹ (ਐੱਸ. ਓ. ਜੀ.) ਨੇ ਪਾਰਸਟੋਲਾ ਚਿਚਰੰਗਪੁਰ ਜੰਗਲਾਤ ਖੇਤਰ ’ਚ ਸਾਜੰਤੀ (32) ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਗੁਆਂਢੀ ਸੂਬੇ ਮਹਾਰਾਸ਼ਟਰ ਦੇ ਗੜਚਿਰੌਲੀ ਦੀ ਰਹਿਣ ਵਾਲੀ ਸਾਜੰਤੀ ਖਟੀਆ ਮੋਚੀ ਖੇਤਰ ਕਮੇਟੀ ਦੀ ਮੈਂਬਰ ਹੈ।