ਬਹਿਰੀਨ ''ਚ ਮੋਦੀ ਕਰਨਗੇ 200 ਸਾਲ ਪੁਰਾਣੇ ਮੰਦਰ ਦੇ ਪ੍ਰਾਜੈਕਟ ਦੀ ਸ਼ੁਰੂਆਤ

Friday, Aug 23, 2019 - 01:57 PM (IST)

ਬਹਿਰੀਨ ''ਚ ਮੋਦੀ ਕਰਨਗੇ 200 ਸਾਲ ਪੁਰਾਣੇ ਮੰਦਰ ਦੇ ਪ੍ਰਾਜੈਕਟ ਦੀ ਸ਼ੁਰੂਆਤ

ਦੁਬਈ/ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਤੋਂ ਬਹਿਰੀਨ ਦੀ 2 ਦਿਨੀਂ ਯਾਤਰਾ ਕਰਨਗੇ। ਇਸ ਦੌਰਾਨ ਮੋਦੀ ਸ਼ਨੀਵਾਰ ਨੂੰ ਇਸ ਖਾੜੀ ਦੇਸ਼ ਦੀ ਰਾਜਧਾਨੀ ਵਿਚ ਸਥਿਤ 200 ਸਾਲ ਪੁਰਾਣੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮੰਦਰ ਦੇ ਮੁੜ ਉਸਾਰੀ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ। ਇਸ ਪ੍ਰਾਜੈਕਟ 'ਤੇ 42 ਲੱਖ ਡਾਲਰ ਦੀ ਲਾਗਤ ਆਵੇਗੀ। ਪੀ.ਐੱਮ. ਮੋਦੀ ਆਪਣੀ ਰਾਜਕੀ ਯਾਤਰਾ ਦੇ ਤਹਿਤ ਸ਼ਨੀਵਾਰ ਨੂੰ ਇੱਥੇ ਪਹੁੰਚਣਗੇ। 

ਉਹ ਮਨਾਮਾ ਵਿਚ ਇਕ ਵਿਸ਼ੇਸ਼ ਸਮਾਰੋਹ ਵਿਚ ਸ਼੍ਰੀਨਾਥਜੀ (ਸ਼੍ਰੀ ਕ੍ਰਿਸ਼ਨ) ਮੰਦਰ ਦੀ ਮੁੜ ਉਸਾਰੀ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ। ਮੋਦੀ ਬਹਿਰੀਨ ਦੀ ਯਾਤਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਮੋਦੀ ਨੇ ਟਵਿੱਟਰ 'ਤੇ ਕਿਹਾ,''ਬਹਿਰੀਨ ਵਿਚ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਹੋਵੇਗੀ। ਖਾੜੀ ਖੇਤਰ ਵਿਚ ਭਗਵਾਨ ਸ਼੍ਰੀਨਾਥਜੀ ਸਮੇਤ ਪੁਰਾਣੇ ਮੰਦਰਾਂ ਦੀ ਮੁੜ ਉਸਾਰੀ ਲਈ ਵਿਸ਼ੇਸ਼ ਸਮਾਰੋਹ ਵਿਚ ਮੌਜੂਦ ਰਹਿਣਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ।''

 

ਥੱਟਾਈ ਹਿੰਦੂ ਸੌਦਾਗਰ ਭਾਈਚਾਰੇ ਦੇ ਪ੍ਰਧਾਨ ਬੌਬ ਠਾਕੇਰ ਨੇ ਕਿਹਾ ਕਿ ਮੰਦਰ ਦਾ ਨਵਾਂ ਬਣਿਆ ਢਾਂਚਾ 45,000 ਵਰਗ ਫੁੱਟ ਵਿਚ ਹੋਵੇਗਾ ਅਤੇ ਇਸ ਦੇ 80 ਫੀਸਦੀ ਹਿੱਸੇ ਵਿਚ ਕਾਫੀ ਜ਼ਿਆਦਾ ਸ਼ਰਧਾਲੂਆਂ ਲਈ ਜਗ੍ਹਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੰਦਰ ਨਾਲ ਲੱਗਦਾ ਇਕ ਗਿਆਨ ਕੇਂਦਰ ਅਤੇ ਇਕ ਮਿਊਜ਼ੀਅਮ ਵੀ ਹੋਵੇਗਾ। ਪੀ.ਐੱਮ. ਮੋਦੀ ਬਹਿਰੀਨ ਦੇ ਸ਼ਾਸਕ ਸ਼ੇਖ ਹਮਦ ਬਿਨ ਇਸਾ ਅਲ ਖਲੀਫਾ ਅਤੇ ਹੋਰ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਮੋਦੀ ਨੇ ਕੱਲ ਕੀਤੇ ਟਵੀਟ ਵਿਚ ਕਿਹਾ,''ਬਹਿਰੀਨ ਦੀ ਮੇਰੀ ਯਾਤਰਾ ਪ੍ਰਧਾਨ ਮੰਤਰੀ ਦੇ ਤੌਰ 'ਤੇ ਮੇਰੀ ਪਹਿਲੀ ਯਾਤਰਾ ਹੋਵੇਗੀ।''

 

ਉਨ੍ਹਾਂ ਨੇ ਕਿਹਾ ਕਿ ਉਹ ਬਹਿਰੀਨ ਦੇ ਪ੍ਰਧਾਨ ਮੰਤਰੀ ਅਤੇ ਸ਼ਾਸਕ ਨਾਲ ਮੁਲਾਕਾਤ ਕਰਨ ਲਈ ਉਤਸੁਕ ਹਨ।


author

Vandana

Content Editor

Related News