25 ਅਕਤੂਬਰ ਨੂੰ ਬੰਦ ਰਹਿਣਗੇ ਬਦਰੀਨਾਥ-ਕੇਦਾਰਨਾਥ ਮੰਦਰ ਦੇ ਕਿਵਾੜ, ਜਾਣੋ ਵਜ੍ਹਾ

Sunday, Oct 23, 2022 - 03:00 PM (IST)

25 ਅਕਤੂਬਰ ਨੂੰ ਬੰਦ ਰਹਿਣਗੇ ਬਦਰੀਨਾਥ-ਕੇਦਾਰਨਾਥ ਮੰਦਰ ਦੇ ਕਿਵਾੜ, ਜਾਣੋ ਵਜ੍ਹਾ

ਬਦਰੀਨਾਥ- ਬਦਰੀਨਾਥ-ਕੇਦਾਰਨਾਥ ਮੰਦਰ ਦੇ ਕਿਵਾੜ 25 ਅਕਤੂਬਰ ਨੂੰ ਸੂਰਜ ਗ੍ਰਹਿਣ ਕਰ ਕੇ ਬੰਦ ਰਹਿਣਗੇ। ਮੰਦਰ ਕਮੇਟੀ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਗ੍ਰਹਿਣ ਮਗਰੋਂ ਸ਼ਾਮ ਨੂੰ ਪੂਜਾ ਕੀਤੀ ਜਾਵੇਗੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬਦਰੀਨਾਥ ਮੰਦਰ ’ਚ ਪੂਜਾ ਕੀਤੀ। ਪ੍ਰਧਾਨ ਮੰਤਰੀ ਨਾਲ ਮੰਦਰ ’ਚ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਰਨਲ ਗੁਰਮੀਤ ਸਿੰਘ ਅਤੇ ਮੁੱਖ ਮੰਤਰੀ ਪੁਸ਼ਕਰ ਧਾਮੀ ਵੀ ਮੌਜੂਦ ਸਨ। ਬਦਰੀਨਾਥ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰੁਦਰਪ੍ਰਯਾਗ ’ਚ ਕੇਦਾਰਨਾਥ ਧਾਮ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਰਿਵਾਇਤੀ ਪਹਾੜੀ ਪੋਸ਼ਾਕ ਚੋਲ ਡੋਰਾ ਪਹਿਨਿਆ ਸੀ। ਇਹ ਪੋਸ਼ਾਕ ਪ੍ਰਧਾਨ ਮੰਤਰੀ ਨੂੰ ਹਿਮਾਚਲ ਦੀ ਮਹਿਲਾ ਨੇ ਤੋਹਫ਼ੇ ਵਜੋਂ ਦਿੱਤੀ ਸੀ।

ਇਹ ਵੀ ਪੜ੍ਹੋ- 25 ਅਕਤੂਬਰ ਨੂੰ ਜਾਣੋ ਦੇਸ਼ ਦੇ ਕਿਸ ਸ਼ਹਿਰ ’ਚ ਕਦੋਂ ਵਿਖਾਈ ਦੇਵੇਗਾ ਅੰਸ਼ਿਕ ਸੂਰਜ ਗ੍ਰਹਿਣ

ਦੁਪਹਿਰ ਬਾਅਦ ਸ਼ੁਰੂ ਹੋਵੇਗਾ ਗ੍ਰਹਿਣ

ਸੂਰਜ ਦਾ ਅੰਸ਼ਿਕ ਗ੍ਰਹਿਣ 25 ਅਕਤੂਬਰ 2022 ਨੂੰ ਹੋਵੇਗਾ। ਪ੍ਰਿਥਵੀ ਵਿਗਿਆਨ ਮੰਤਰਾਲਾ ਮੁਤਾਬਕ ਭਾਰਤ ’ਚ ਗ੍ਰਹਿਣ ਦੁਪਹਿਰ ਬਾਅਦ ਸ਼ੁਰੂ ਹੋਵੇਗਾ। ਇਸ ਨੂੰ ਦੇਸ਼ ਦੇ ਜ਼ਿਆਦਾਤਰ ਥਾਵਾਂ ਤੋਂ ਵੇਖਿਆ ਜਾ ਸਕਦਾ ਹੈ। ਬਦਰੀਨਾਥ ਅਤੇ ਕੇਦਾਰਨਾਥ ਮੰਦਰ ਤੋਂ ਇਲਾਵਾ ਤਿਰੂਪਤੀ ਵਿਚ ਤਿਰੂਮਲਾ ਸਥਿਤ ਭਗਵਾਨ ਵੈਂਕਟੇਸ਼ਵਰ ਮੰਦਰ ਵੀ 25 ਅਕਤੂਬਰ ਨੂੰ ਸੂਰਜ ਗ੍ਰਹਿਣ ਅਤੇ 8 ਨਵੰਬਰ ਨੂੰ ਚੰਦਰ ਗ੍ਰਹਿਣ ਕਾਰਨ 12 ਘੰਟੇ ਤੱਕ ਬੰਦ ਰਹੇਗਾ। 

ਇਹ ਵੀ ਪੜ੍ਹੋ-  ਵਿਗਿਆਨ ਮੰਤਰਾਲੇ ਦੀ ਚੇਤਾਵਨੀ : ਥੋੜ੍ਹੀ ਦੇਰ ਲਈ ਵੀ ਨਾ ਵੇਖੋ ਅੰਸ਼ਿਕ ਸੂਰਜ ਗ੍ਰਹਿਣ, ਜਾਣੋਂ ਸਹੀ ਤਰੀਕਾ

ਸੂਤਕ ਕਿੰਨੇ ਸਮੇਂ ਤੱਕ ਚੱਲੇਗਾ

ਸੂਤਕ 25.10.2022 ਨੂੰ 12 ਘੰਟੇ ਪਹਿਲਾਂ ਸ਼ੁਰੂ ਹੋਵੇਗਾ। ਉਜੈਨ ਦੇ ਜੋਤਸ਼ੀ ਪੰਡਿਤ ਆਨੰਦਸ਼ੰਕਰ ਵਿਆਸ ਅਨੁਸਾਰ ਸੋਮਵਾਰ 25 ਅਕਤੂਬਰ ਨੂੰ ਸੂਰਜ ਗ੍ਰਹਿਣ ਦੀ ਛੂਹ 04.42 ਵਜੇ ਹੋਵੇਗੀ ਅਤੇ ਮੋਕਸ਼ 6.30 ਵਜੇ ਹੋਵੇਗਾ, ਜਦਕਿ ਸੂਰਜ ਡੁੱਬਣ ਦਾ ਸਮਾਂ ਸ਼ਾਮ 5.50 ਵਜੇ ਹੋਵੇਗਾ। ਮੋਕਸ਼ ਤੋਂ ਬਾਅਦ ਸੂਰਜ ਦੇ ਦਰਸ਼ਨ ਨਾ ਹੋਣ ਕਾਰਨ ਅਗਲੇ ਦਿਨ 26 ਅਕਤੂਬਰ ਨੂੰ ਸੂਰਜ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਗ੍ਰਹਿਣ ਖਤਮ ਹੋਵੇਗਾ। ਇਸ ਲਈ 25 ਅਕਤੂਬਰ ਨੂੰ ਸਵੇਰ ਤੋਂ ਰਾਤ ਤੱਕ ਮੰਦਰਾਂ ’ਚ ਪੂਜਾ ਨਹੀਂ ਕੀਤੀ ਜਾਵੇਗੀ।


author

Tanu

Content Editor

Related News