ਬਾਈਕ ਸਵਾਰ ਬਦਮਾਸ਼ਾਂ ਨੇ ਕਾਰ 'ਤੇ ਕੀਤੀ ਫਾਇਰਿੰਗ,BJP ਨੇਤਾ ਸਮੇਤ 3 ਦੀ ਮੌਤ

11/16/2017 5:29:45 PM

ਨੋਇਡਾ— ਉਤਰ ਪ੍ਰਦੇਸ਼ ਦੇ ਨੋਇਡਾ ਐਕਸਟੈਂਸ਼ਨ 'ਚ ਅੱਜ ਭਾਰਤੀ ਜਨਤਾ ਪਾਰਟੀ(ਭਾਜਪਾ) ਨੇਤਾ ਸਮੇਤ ਤਿੰਨ ਵਿਅਕਤੀਆਂ ਦੀ ਮੋਟਰਸਾਈਕਲ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। 
ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕਾਂ 'ਚ ਭਾਜਪਾ ਨੇਤਾ ਸ਼ਿਵਕੁਮਾਰ ਯਾਦਵ ਅਤੇ ਉਨ੍ਹਾਂ ਦਾ ਗਨਰ ਵੀ ਸ਼ਾਮਲ ਹੈ। ਮ੍ਰਿਤਕ ਆਪਣੀ ਕਾਰ 'ਚ ਕਿਤੇ ਜਾ ਰਹੇ ਸਨ। ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮਾਮਲਾ ਨੋਇਡਾ ਐਕਸਟੈਂਸ਼ਨ ਦੇ ਥਾਣਾ ਬਿਸਰਖ ਦਾ ਹੈ। 

PunjabKesari
ਕਾਨੂੰਨ ਨੂੰ ਖੁਲ੍ਹੀ ਚੁਣੌਤੀ ਦਿੰਦੇ ਹੋਏ ਬਦਮਾਸ਼ਾਂ ਨੇ ਦਿਨ-ਦਿਹਾੜੇ ਬੀ.ਜੇ.ਪੀ ਨੇਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ਨੇ ਇਲਾਕੇ 'ਚ ਸਨਸਨੀ ਫੈਲਾਅ ਦਿੱਤੀ ਹੈ। ਬੀ.ਜੇ.ਪੀ ਨੇਤਾ ਦਾ ਮਡਰ ਕਰਕੇ ਬਦਮਾਸ਼ਾਂ ਨੇ ਨਾ ਕੇਵਲ ਪੁਲਸ ਨੂੰ ਚੁਣੌਤੀ ਦਿੱਤੀ ਸਗੋਂ ਕਾਨੂੰਨ ਵਿਵਸਥਾ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ ਹੈ।


Related News