ਆਪਣੇ ਦਮ 'ਤੇ ਦੁਨੀਆ ਦਾ ਦਿਲ ਜਿੱਤ ਰਿਹੈ ਇਹ ਮੁੰਡਾ, 14 ਸਾਲ ਦੀ ਉਮਰ 'ਚ ਜਿੱਤੇ 110 ਤਮਗੇ
Thursday, Nov 19, 2020 - 11:49 AM (IST)
ਸੋਨੀਪਤ— ਹੁਨਰ ਕਿਸੇ ਦਾ ਮੁਹਤਾਜ ਨਹੀਂ ਹੁੰਦਾ ਅਤੇ ਇਹ ਗੱਲ ਬੇਸਹਾਰਾ ਮੁੰਡੇ ਬਾਦਲ 'ਤੇ ਸਟੀਕ ਬੈਠਦੀ ਹੈ। ਜਿਸ ਨੇ ਮਹਿਜ 14 ਸਾਲ ਦੀ ਉਮਰ ਵਿਚ ਹੀ ਵੱਖ-ਵੱਖ ਖੇਤਰਾਂ ਵਿਚ ਜ਼ਿਲ੍ਹੇ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਦੇ ਮੁਕਾਬਲਿਆਂ 'ਚ 110 ਤਮਗੇ ਜਿੱਤੇ ਹਨ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀਆਂ ਮੁਤਾਬਕ ਆਈ. ਏ. ਐੱਸ. ਅਧਿਕਾਰੀ ਬਣਨ ਦੀ ਇੱਛਾ ਰੱਖਣ ਵਾਲੇ ਬਾਦਲ ਨੇ ਜ਼ਿਲ੍ਹੇ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਦੇ ਮੁਕਾਬਲਿਆਂ 'ਚ 110 ਤਮਗੇ ਜਿੱਤੇ ਹਨ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਡਾ. ਰਿਤੂ ਗਿੱਲ ਮੁਤਾਬਕ ਮਹਿਜ 2 ਸਾਲ ਦੀ ਉਮਰ ਦੇ ਬਾਦਲ ਨੂੰ ਉਸ ਦੇ ਮਾਮੇ ਵਲੋਂ ਬਾਲ ਦੇਖਭਾਲ ਕੇਂਦਰ 'ਸਪਨਾ ਬਾਲ ਕੁੰਜ' ਗੋਹਾਨਾ 'ਚ ਛੱਡਿਆ ਗਿਆ ਸੀ। ਹੁਣ ਬਾਦਲ ਦੀ ਉਮਰ 14 ਸਾਲ ਹੈ। ਉਸ ਤੋਂ ਬਾਅਦ ਹੁਣ ਤੱਕ ਕੋਈ ਵੀ ਵਿਅਕਤੀ ਬਾਦਲ ਨੂੰ ਮੁੜ ਮਿਲਣ ਤੱਕ ਨਹੀਂ ਆਇਆ। ਦਿੱਤੇ ਗਏ ਪਤੇ 'ਤੇ ਸੰਪਰਕ ਕਰਨ 'ਤੇ ਪਰਿਵਾਰ ਵਾਲਿਆਂ ਦਾ ਕੋਈ ਅਤਾ-ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)
ਬਾਲ ਸੁਰੱਖਿਆ ਅਧਿਕਾਰੀ ਮਮਤਾ ਸ਼ਰਮਾ ਮੁਤਾਬਕ ਬਾਦਲ ਇਸ ਸਮੇਂ ਗਲੋਬਲ ਪਬਲਿਕ ਸਕੂਲ ਗੋਹਾਨਾ 'ਚ 8ਵੀਂ ਜਮਾਤ ਦਾ ਵਿਦਿਆਰਥੀ ਹੈ। ਬਾਦਲ ਸਰਬਪੱਖੀ ਹੁਨਰ ਦਾ ਧਨੀ ਹੈ ਅਤੇ ਉਹ ਸਿੱਖਿਆ ਦੇ ਨਾਲ-ਨਾਲ ਹੀ ਵੱਖ-ਵੱਖ ਪ੍ਰਕਾਰ ਦੀਆਂ ਕਲਾਤਮਕ ਗਤੀਵਿਧੀਆਂ ਅਤੇ ਖੇਡ ਮੁਕਾਬਲਿਆਂ ਵਿਚ ਵੀ ਨਾਂ ਕਮਾ ਰਿਹਾ ਹੈ। ਬਾਦਲ ਨੇ ਰਾਸ਼ਟਰੀ ਪੱਧਰ 'ਤੇ 100 ਮੀਟਰ ਦੌੜ ਅਤੇ ਪੇਂਟਿੰਗ ਆਦਿ ਦੇ ਤਮਗੇ ਜਿੱਤੇ ਹਨ। ਇਸ ਤਰ੍ਹਾਂ ਸੂਬਾ ਪੱਧਰ 'ਤੇ ਉਹ 6 ਤਮਗੇ ਜਿੱਤ ਚੁੱਕਾ ਹੈ, ਜਿਸ ਵਿਚ ਸੋਨ ਤਮਗਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ASI ਜ਼ਖ਼ਮੀ ਜਨਾਨੀ ਨੂੰ ਮੋਢਿਆਂ 'ਤੇ ਚੁੱਕ ਕੇ ਦੌੜੇ ਹਸਪਤਾਲ, ਮੁਕਾਬਲੇ 'ਚ ਨਕਾਰਾ ਹੋਇਆ ਸੀ ਇਕ ਹੱਥ
ਬਾਲ ਸੁਰੱਖਿਆ ਅਧਿਕਾਰੀ ਮਮਤਾ ਦਾ ਕਹਿਣਾ ਹੈ ਕਿ ਬਾਦਲ ਖੂਬਸੂਰਤ ਪੇਂਟਿੰਗ ਬਣਾਉਂਦਾ ਹੈ ਅਤੇ ਮੌਕਾ ਮਿਲਣ 'ਤੇ ਉਨ੍ਹਾਂ ਨੂੰ ਵੇਚ ਕੇ ਆਪਣੀ ਕਲਾ ਨੂੰ ਨਿਖਾਰਣ ਲਈ ਜ਼ਰੂਰੀ ਸਾਮਾਨ ਦਾ ਪ੍ਰਬੰਧ ਵੀ ਕਰਦਾ ਹੈ। ਉਹ ਆਪਣੇ ਪੱਧਰ 'ਤੇ ਵੀ ਆਰਥਿਕ ਸਾਧਨ ਇਕੱਠੇ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਹ ਆਪਣੀਆਂ 50-60 ਪੇਂਟਿੰਗ ਵੇਚ ਚੁੱਕਾ ਹੈ। ਬਾਦਲ ਨੇ ਹਾਲ ਹੀ 'ਚ ਬਾਲ ਦਿਵਸ ਸਮਾਗਮ ਦੀ ਫੋਟੋਗ੍ਰਾਫ਼ੀ ਮੁਕਾਬਲੇ ਵਿਚ ਸੋਨ ਤਮਗਾ ਪ੍ਰਾਪਤ ਕੀਤਾ ਹੈ। ਬਾਦਲ ਨੇ ਕਿਹਾ ਕਿ ਉਹ ਬੇਸਹਾਰਾ ਬੱਚਿਆਂ ਦੇ ਭਵਿੱਖ ਨੂੰ ਸੁਧਾਰਨ ਦੀ ਦਿਸ਼ਾ ਵਿਚ ਪ੍ਰਭਾਵੀ ਰੂਪ ਨਾਲ ਕੰਮ ਕਰਨਾ ਚਾਹੇਗਾ।
ਇਹ ਵੀ ਪੜ੍ਹੋ: 6 ਸਾਲਾ ਬੱਚੀ ਦੇ ਕਤਲ ਦਾ ਮਾਮਲਾ: ਪੁਲਸ ਨੇ ਸੁਲਝਾਈ ਗੁੱਥੀ, ਔਲਾਦ ਪ੍ਰਾਪਤੀ ਲਈ ਜੋੜੇ ਨੇ ਖਾਧਾ ਬੱਚੀ ਦਾ ਕਲੇਜਾ