ਬਬੀਤਾ ਫੋਗਾਟ ਨੇ ਹਰਿਆਣਾ ਪੁਲਸ ਤੋਂ ਦਿੱਤਾ ਅਸਤੀਫ਼ਾ, ਲੜ ਸਕਦੀ ਹੈ ਚੋਣਾਂ

9/12/2019 10:21:07 AM

ਹਰਿਆਣਾ— ਕੌਮਾਂਤਰੀ ਮਹਿਲਾ ਰੈਸਲਰ ਬਬੀਤਾ ਫੋਗਾਟ ਨੇ ਹਰਿਆਣਾ ਪੁਲਸ ਦੇ ਇੰਸਪੈਕਟਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਰਿਆਣਾ ਪੁਲਸ ਸਬ-ਇੰਸਪੈਕਟਰ ਨੇ ਬਬੀਤਾ ਫੋਗਾਟ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਬਬੀਤਾ ਹਰਿਆਣਾ ਦੀ ਬਾਢੜਾ ਜਾਂ ਚਰਖੀ ਦਾਦਰੀ ਸੀਟ ਤੋਂ ਭਾਜਪਾ ਦੇ ਟਿਕਟ 'ਤੇ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ। ਹਾਲ 'ਚ ਹੀ ਬਬੀਤਾ ਨੇ ਆਪਣੇ ਪਿਤਾ ਮਹਾਵੀਰ ਫੋਗਾਟ ਨਾਲ ਭਾਜਪਾ ਜੁਆਇਨ ਕੀਤੀ ਸੀ। ਫੋਗਾਟ ਭਾਜਪਾ ਦੇ ਚੋਣ ਚਿੰਨ੍ਹ 'ਤੇ ਅਗਲੀਆਂ ਚੋਣਾਂ ਲੜ ਸਕਦੀ ਹੈ।

PunjabKesariਬਬੀਤਾ ਫੋਗਾਟ ਨੇ ਵੀਰਵਾਰ ਨੂੰ ਇਕ ਟਵੀਟ 'ਚ ਲਿਖਿਆ,''ਅੱਜ ਭਾਜਪਾ ਨਾਲ ਜੁੜ ਕੇ ਰਾਜਨੀਤੀ 'ਚ ਨਵੀਂ ਸ਼ੁਰੂਆਤ ਕਰ ਰਹੀ ਹੈ। ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਵੀ ਭਾਜਪਾ ਨਾਲ ਜੁੜ ਕੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਹੱਥਾਂ ਨੂੰ ਮਜ਼ਬੂਤ ਕਰੋ।''

ਇਸ ਤੋਂ ਪਹਿਲਾਂ ਪਹਿਲਵਾਨ ਬਬੀਤਾ ਫੋਗਾਟ ਅਤੇ ਉਨ੍ਹਾਂ ਦੇ ਪਿਤਾ ਮਹਾਵੀਰ ਫੋਗਾਟ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਦੀ ਮੌਜੂਦਗ 'ਚ ਸੱਤਾਧਾਰੀ ਭਾਜਪਾ 'ਚ ਸ਼ਾਮਲ ਹੋ ਗਏ ਸਨ। ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਤ ਮਹਾਵੀਰ ਫੋਗਾਟ ਇਸ ਸਾਲ ਦੀ ਸ਼ੁਰੂਆਤ 'ਚ ਅਜੇ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ 'ਚ ਸ਼ਾਮਲ ਹੋਏ ਸਨ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਰਿਜਿਜੂ ਨੇ ਮਹਾਵੀਰ ਫੋਗਾਟ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਨੇ ਕਿਹਾ,''ਉਨ੍ਹਾਂ ਨੇ ਕਈ ਮਹਾਨ ਪਹਿਲਵਾਨਾਂ ਨੂੰ ਬਣਾਇਆ ਹੈ।'' ਫੋਗਾਟ ਦੇ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਰਿਜਿਜੂ ਨੇ ਕਿਹਾ,''ਭਾਜਪਾ ਲਈ ਇਹ ਮਾਣ ਦੀ ਗੱਲ ਹੈ ਕਿ 2 ਪਹਿਲਵਾਨ, ਜਿਨ੍ਹਾਂ ਨੇ ਭਾਰਤ ਨੂੰ ਮਾਣ ਕਰਨ ਦਾ ਮੌਕਾ ਦਿੱਤਾ ਹੈ, ਪਾਰਟੀ 'ਚ ਸ਼ਾਮਲ ਹੋਏ ਹਨ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha