ਪਹਿਲਵਾਨ ਬਬੀਤਾ ਫੋਗਾਟ ਦੀ ਮਮੇਰੀ ਭੈਣ ਨੇ ਕੀਤੀ ਖ਼ੁਦਕੁਸ਼ੀ

Wednesday, Mar 17, 2021 - 06:45 PM (IST)

ਚਰਖੀ ਦਾਦਰੀ— ਦੰਗਲ ਗਰਲ ਗੀਤਾ ਅਤੇ ਬਬੀਤਾ ਫੋਗਾਟ ਦੀ ਮਮੇਰੀ ਭੈਣ (ਮਾਮੇ ਦੀ ਕੁੜੀ) ਨੇ ਕੁਸ਼ਤੀ ਦੇ ਫਾਈਨਲ ਮੁਕਾਬਲੇ ਵਿਚ ਹਾਰ ਮਿਲਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਮਿ੍ਰਤਕਾ ਕਈ ਸਾਲਾਂ ਤੋਂ ਮਹਾਬੀਰ ਪਹਿਲਵਾਨ ਦੇ ਘਰ ’ਚ ਵੀ ਕੁਸ਼ਤੀ ਦਾ ਅਭਿਆਸ ਕਰ ਰਹੀ ਸੀ। 

ਦੱਸਣਯੋਗ ਹੈ ਕਿ ਰਾਜਸਥਾਨ ਦੇ ਝੰਝਨੂੰ ਜ਼ਿਲ੍ਹੇ ਦੇ ਪਿੰਡ ਜੈਤਪੁਰ ਦੀ ਵਾਸੀ 17 ਸਾਲਾ ਰਿਤਿਕਾ ਆਪਣੇ ਫੁੱਫੜ ਦਰੋਣਾਚਾਰੀਆ ਐਵਾਰਡੀ ਮਹਾਬੀਰ ਪਹਿਲਵਾਨ ਦੇ ਪਿੰਡ ਬਲਾਲੀ ਸਥਿਤ ਕੁਸ਼ਤੀ ਅਕੈਡਮੀ ’ਚ ਅਭਿਆਸ ਕਰਦੀ ਸੀ। ਰਿਤਿਕਾ ਨੇ ਪਿਛਲੇ ਦਿਨੀਂ ਭਰਤਪੁਰ ਦੇ ਲੋਹਾਗੜ੍ਹ ਸਟੇਡੀਅਮ ਵਿਚ ਆਯੋਜਿਤ ਸੂਬਾ ਪੱਧਰੀ ਸਬ-ਜੂਨੀਅਰ, ਜੂਨੀਅਰ ਮਹਿਲਾ ਅਤੇ ਪੁਰਸ਼ ਕੁਸ਼ਤੀ ਮੁਕਾਬਲੇ ਵਿਚ ਹਿੱਸਾ ਲਿਆ ਸੀ। ਇਸ ਦੌਰਾਨ ਹੋਏ ਫਾਈਨਲ ਮੁਕਾਬਲੇ ਵਿਚ ਰਿਤਿਕਾ ਇਕ ਅੰਕ ਤੋਂ ਹਾਰ ਗਈ ਸੀ।

PunjabKesari

ਮੁਕਾਬਲੇ ਵਿਚ ਮਿਲੀ ਹਾਰ ਤੋਂ ਬਾਅਦ ਰਿਤਿਕਾ ਸਦਮੇ ’ਚ ਸੀ, ਜਿਸ ਤੋਂ ਬਾਅਦ ਉਸ ਨੇ 15 ਮਾਰਚ ਨੂੰ ਰਾਤ ਕਰੀਬ 11 ਵਜੇ ਮਹਾਬੀਰ ਫੋਗਾਟ ਦੇ ਪਿੰਡ ਬਲਾਲੀ ਸਥਿਤ ਮਕਾਨ ਦੇ ਕਮਰੇ ’ਚ ਪੱਖੇ ਨਾਲ ਚੁੰਨੀ ਦਾ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਇਸ ਬਾਰੇ ਮਿ੍ਰਤਕਾ ਪਹਿਲਵਾਨ ਦੇ ਮਮੇਰੇ ਭਰਾ ਹਰਵਿੰਦਰ ਫੋਗਾਟ ਨੇ ਦੱਸਿਆ ਕਿ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਵਿਚ ਹਾਰਨਾ ਵੱਡੀ ਗੱਲ ਨਹੀਂ ਹੈ। ਪਤਾ ਨਹੀਂ ਕਿਉਂ ਰਿਤਿਕਾ ਨੇ ਇਹ ਗੱਲ ਆਪਣੇ ਦਿਲ ਨਾ ਲਾ ਲਈ ਅਤੇ ਅਜਿਹਾ ਕਦਮ ਚੁੱਕਿਆ। ਓਧਰ ਡੀ. ਐੱਸ. ਪੀ. ਰਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਹੈ। 


Tanu

Content Editor

Related News