ਬਾਬਾ ਵੇਂਗਾ ਦੀ ਖਤਰਨਾਕ ਭਵਿੱਖਬਾਣੀ, ਜਾਣੋ ਕੀ ਕਿਹਾ 2025 ਬਾਰੇ

Thursday, Jan 09, 2025 - 01:56 PM (IST)

ਬਾਬਾ ਵੇਂਗਾ ਦੀ ਖਤਰਨਾਕ ਭਵਿੱਖਬਾਣੀ, ਜਾਣੋ ਕੀ ਕਿਹਾ 2025 ਬਾਰੇ

ਵੈੱਬ ਡੈਸਕ- ਨਵਾਂ ਸਾਲ ਚੜ੍ਹ ਗਿਆ ਹੈ। ਹੁਣ ਨਵੇਂ ਸਾਲ 2025 ਵਿੱਚ ਦੁਨੀਆ ਭਰ ਨੇ ਐਂਟਰੀ ਕਰ ਲਈ ਹੈ। ਹਰ ਵਿਅਕਤੀ ਦੀ ਸਾਲ 2025 ਵਿੱਚ ਇਹ ਹੀ ਇੱਛਾ ਹੋਵੇਗੀ ਕਿ ਉਨ੍ਹਾਂ ਦਾ ਨਵਾਂ ਸਾਲ ਖੁਸ਼ੀਆਂ ਨਾਲ ਭਰਿਆ ਹੋਵੇ। ਜੀਵਨ ਦੇ ਵਿੱਚ ਨਾ ਕੋਈ ਵੀ ਸਮੱਸਿਆ ਹੋਵੇ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਦੁੱਖ ਹੋਵੇ ਪਰ ਕੁਝ ਅਜਿਹੀਆਂ ਭਵਿੱਖਬਾਣੀਆਂ ਹਨ, ਜੋ ਲੋਕਾਂ ਨੂੰ ਡਰਾ ਰਹੀਆਂ ਹਨ। ਜਦੋਂ ਭਵਿੱਖਬਾਣੀ ਦੀ ਗੱਲ ਹੁੰਦੀ ਹੈ ਤਾਂ ਲੋਕਾਂ ਦੇ ਦਿਮਾਗ 'ਚ ਸਭ ਤੋਂ ਪਹਿਲਾਂ ਨਾਮ ਬਾਬਾ ਵੇਂਗਾ ਦਾ ਆਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬਾਬਾ ਵੇਂਗਾ ਨੇ ਆਪਣੇ ਮਰਨ ਤੋਂ ਪਹਿਲਾਂ 5 ਹਜ਼ਾਰ ਤੋਂ ਵੱਧ ਭਵਿੱਖਬਾਣੀਆਂ ਕੀਤੀਆਂ ਸਨ। ਉਨ੍ਹਾਂ ਵਲੋਂ ਕੀਤੀਆਂ ਕੁਝ ਭਵਿੱਖਬਾਣੀਆਂ ਸੱਚ ਵੀ ਸਾਬਤ ਹੋਈਆਂ ਹਨ। ਆਓ ਜਾਣਦੇ ਹਾਂ ਕਿ ਬਾਬਾ ਵੇਂਗਾ ਨੇ ਸਾਲ 2025 ਲਈ ਕਿਹੜੀਆਂ-ਕਿਹੜੀਆਂ ਭਵਿੱਖਬਾਣੀ ਕੀਤੀਆਂ ਸਨ।

ਇਹ ਵੀ ਪੜ੍ਹੋ- ਯੁਜਵੇਂਦਰ ਨੂੰ ਆਪਣੀਆਂ ਉਂਗਲੀਆਂ 'ਤੇ ਨਚਾਉਂਦੀ ਸੀ ਧਨਸ਼੍ਰੀ, ਖੁਦ ਕੀਤਾ ਸੀ ਖੁਲਾਸਾ
ਦੁਨੀਆ ਦਾ ਅੰਤ
ਸਾਲ 2025 ਲਈ ਬਾਬਾ ਵੇਂਗਾ ਨੇ ਹੈਰਾਨ ਕਰਨ ਵਾਲੀ ਭਵਿੱਖਬਾਣੀ ਕੀਤੀ ਹੈ। ਇਸ ਵਿਚ ਸਭ ਤੋਂ ਹੈਰਾਨ ਕਰਨ ਵਾਲੀ ਭਵਿੱਖਬਾਣੀ ਇਹ ਹੈ ਕਿ ਮੌਜੂਦਾ ਸਾਲ ਤੋਂ ਦੁਨੀਆ ਦਾ ਅੰਤ ਹੋਣਾ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਸਾਲ 5070 ਤੱਕ ਦੁਨੀਆ ਭਰ ਵਿੱਚ ਕੋਈ ਵੀ ਇਨਸਾਨ ਨਹੀਂ ਰਹੇਗਾ। ਇਸ ਤੋਂ ਇਲਾਵਾ ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਹੈ ਕਿ ਯੂਰਪ ਵਿਚ ਭਾਰੀ ਹੰਗਾਮਾ ਹੋਵੇਗਾ ਅਤੇ ਸਾਲ 2043 ਤੱਕ ਯੂਰਪ ਮੁਸਲਮਾਨਾਂ ਦੇ ਕਬਜ਼ੇ ਵਿਚ ਆ ਜਾਵੇਗਾ। ਸਾਲ 2076 ਵਿੱਚ ਕਮਿਊਨਿਸਟ ਮੁੜ ਦੁਨੀਆਂ ਉੱਤੇ ਰਾਜ ਕਰਨਗੇ। ਇਸ ਦੇ ਨਾਲ ਹੀ ਬਾਬਾ ਵੇਂਗਾ ਨੇ ਕਿਹਾ ਕਿ 5070 ਤੱਕ ਜੀਵਨ ਕੁਦਰਤੀ ਕਾਰਨਾਂ ਕਰਕੇ ਖਤਮ ਹੋ ਜਾਵੇਗਾ।

ਇਹ ਵੀ ਪੜ੍ਹੋ- ਭਗਵਾਨ ਭੋਲੇਨਾਥ ਦੀ ਭਗਤੀ 'ਚ ਲੀਨ ਨਜ਼ਰ ਆਈ ਸਾਰਾ ਅਲੀ ਖਾਨ, ਦੇਖੋ ਮਨਮੋਹਕ ਤਸਵੀਰਾਂ
ਸਾਲ 2025 ਵਿਗਿਆਨੀਆਂ ਲਈ ਬੇਮਿਸਾਲ
ਮੌਜੂਦਾ ਸਾਲ ਵਿੱਚ ਬਾਬਾ ਵੇਂਗਾ ਦੇ ਅਨੁਸਾਰ ਮਨੁੱਖ ਏਲੀਅਨ ਦੇ ਸੰਪਰਕ ਵਿੱਚ ਆਉਣ ਵਾਲੇ ਹਨ, ਜਿਸ ਕਾਰਨ ਦੁਨੀਆ ਮੁਸ਼ਕਲ ਅਤੇ ਵਿਨਾਸ਼ ਵੱਲ ਵਧੇਗੀ। ਇਸ ਤੋਂ ਇਲਾਵਾ ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਕਿ ਸਾਲ 2025 ਵਿਗਿਆਨੀਆਂ ਲਈ ਬੇਮਿਸਾਲ ਸਾਲ ਹੋਵੇਗਾ। ਬਾਬਾ ਵੇਂਗਾ ਦੇ ਅਨੁਸਾਰ, ਦੁਨੀਆ ਟੈਲੀਪੈਥੀ ਅਤੇ ਨੈਨੋ ਟੈਕਨਾਲੋਜੀ ਸਮੇਤ ਮੈਡੀਕਲ ਵਿਗਿਆਨ ਵਿੱਚ ਵੱਡੀ ਸਫਲਤਾ ਪ੍ਰਾਪਤ ਕਰੇਗੀ, ਪਰ ਬਾਬਾ ਵੇਂਗਾ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਤਕਨੀਕਾਂ ਦੀ ਗਲਤ ਤਰੀਕੇ ਨਾਲ ਵਰਤੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਬਿਗ ਬੌਸ 18 ਫਾਈਨਲ ਤੋਂ ਪਹਿਲਾਂ ਲੀਕ ਹੋਇਆ ਜੇਤੂ ਦਾ ਨਾਂ ! ਜਾਣੋ ਕਿਸ ਨੂੰ ਮਿਲੇਗੀ ਟਰਾਫੀ
ਇਹ ਹਨ ਬਾਬਾ ਵੇਂਗਾ ਦੀਆਂ ਵੱਡੀਆਂ ਭਵਿੱਖਬਾਣੀਆਂ
ਬਾਬਾ ਵੇਂਗਾ ਦੀਆਂ ਕੁਝ ਭਵਿੱਖਬਾਣੀਆਂ ਹਨ, ਇਨ੍ਹਾਂ ਵਿਚੋਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ। ਦੂਜਾ ਵਿਸ਼ਵ ਯੁੱਧ, ਸੋਵੀਅਤ ਯੂਨੀਅਨ ਦਾ ਵਿਖੰਡਨ, ਚੇਰਨੋਬਲ ਪ੍ਰਮਾਣੂ ਤਬਾਹੀ, ਸੋਵੀਅਤ ਨੇਤਾ ਜੋਸੇਫ ਸਟਾਲਿਨ ਦੀ ਮੌਤ, ਕੁਰਸਕ ਪਣਡੁੱਬੀ ਤਬਾਹੀ, ਅਮਰੀਕਾ ਵਿੱਚ 9/11 ਦਾ ਹਮਲਾ, 2004 ਵਿੱਚ ਸੁਨਾਮੀ, 1985 ਦਾ ਭੂਚਾਲ ਆਦਿ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News