''ਹਿੰਮਤ ਹੈ ਤਾਂ ਬਾਬਾ ਸਿੱਦਕੀ ''ਤੇ ਗੋਲੀਆਂ ਵਰ੍ਹਾਉਣ ਵਾਲਿਆਂ ਦਾ ਕਰੋ ਐਨਕਾਊਂਟਰ''
Monday, Oct 14, 2024 - 05:52 PM (IST)
ਨਵੀਂ ਦਿੱਲੀ- ਬਾਬਾ ਸਿੱਦਕੀ ਕਤਲਕਾਂਡ ਨੂੰ ਲੈ ਕੇ ਸਿਆਸਤ ਹੁਣ ਭੱਖ ਗਈ ਹੈ। ਇਸ ਮਾਮਲੇ 'ਚ ਸ਼ਿਵਸੈਨਾ ਆਗੂ ਸੰਜੇ ਰਾਊਤ ਨੇ ਵੱਡਾ ਬਿਆਨ ਦਿੱਤਾ ਹੈ। ਸੰਜੇ ਨੇ ਸਰਕਾਰ 'ਤੇ ਤੰਜ਼ ਕੱਸਦਿਆਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਬਾਬਾ ਸਿੱਦਕੀ 'ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਉਨ੍ਹਾਂ ਦਾ ਐਨਕਾਊਂਟਰ ਕਰੋ। ਦੱਸ ਦੇਈਏ ਕਿ NCP ਆਗੂ ਅਤੇ ਸਾਬਕਾ ਮੰਤਰੀ ਬਾਬਾ ਸਿੱਦਕੀ ਦਾ 12 ਅਕਤੂਬਰ ਦੀ ਦੇਰ ਸ਼ਾਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਸਿੱਦੀਕੀ 'ਤੇ 3 ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਵਰ੍ਹਾਈਆਂ। ਇਸ ਹਮਲੇ ਵਿਚ ਉਨ੍ਹਾਂ ਦੇ ਪੁੱਤਰ ਜੀਸ਼ਾਨ ਸਿੱਦੀਕੀ ਵਾਲ-ਵਾਲ ਬਚ ਨਿਕਲੇ। ਬਾਬਾ ਸਿੱਦੀਕੀ 'ਤੇ ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਆਪਣੇ ਪੁੱਤਰ ਨਾਲ ਬਾਂਦਰਾ ਦੇ ਨਿਰਮਲ ਨਗਰ ਸਥਿਤ ਦਫ਼ਤਰ ਲਈ ਨਿਕਲੇ ਸਨ। ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਘਟਨਾ ਦੁਸਹਿਰੇ ਵਾਲੇ ਦਿਨ (12 ਅਗਸਤ) ਨੂੰ ਵਾਪਰੀ। ਐਨ. ਸੀ. ਪੀ ਨੇਤਾ ਬਾਬਾ ਸਿੱਦੀਕੀ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਦਫ਼ਤਰ 'ਚ ਬੈਠੇ ਹੋਏ ਸਨ। ਲੋਕ ਬਾਹਰ ਪਟਾਕੇ ਚਲਾ ਰਹੇ ਸਨ। ਰਾਤ ਕਰੀਬ 9 ਵਜੇ ਪਟਾਕਿਆਂ ਦੇ ਰੌਲੇ ਦਰਮਿਆਨ ਬਾਬਾ ਸਿੱਦੀਕੀ 'ਤੇ ਹਮਲਾ ਕੀਤਾ ਗਿਆ। ਮੂੰਹ 'ਤੇ ਰੁਮਾਲ ਬੰਨ੍ਹੇ ਤਿੰਨ ਵਿਅਕਤੀ ਅਚਾਨਕ ਕਾਰ 'ਚੋਂ ਹੇਠਾਂ ਉਤਰੇ ਅਤੇ ਉਨ੍ਹਾਂ ਨੇ ਲਗਾਤਾਰ 6 ਰਾਊਂਡ ਫਾਇਰ ਕੀਤੇ। ਇਨ੍ਹਾਂ ਵਿਚੋਂ ਬਾਬਾ ਸਿੱਦੀਕੀ ਨੂੰ ਤਿੰਨ ਗੋਲੀਆਂ ਲੱਗੀਆਂ। ਗੋਲੀ ਲੱਗਦੇ ਹੀ ਬਾਬਾ ਸਿੱਦੀਕੀ ਜ਼ਮੀਨ 'ਤੇ ਡਿੱਗ ਗਏ।
ਸਿੱਦਕੀ ਨੂੰ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਤੀਜੇ ਵਿਅਕਤੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਅਜਿਹੇ ਲਿੰਕ ਮਿਲੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਗੋਲੀਆਂ ਚਲਾਉਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ। ਸੋਸ਼ਲ ਮੀਡੀਆ 'ਤੇ ਇਕ ਪੋਸਟ ਕੀਤੀ ਗਈ ਸੀ। ਬਾਅਦ ਵਿਚ ਇਸ ਨੂੰ ਡਿਲੀਟ ਕਰ ਦਿੱਤਾ ਗਿਆ। ਇਸ ਪੋਸਟ ਵਿਚ ਕਿਹਾ ਗਿਆ ਸੀ ਕਿ ਲਾਰੈਂਸ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਕਤਲ ਦਾ ਕਾਰਨ ਅਭਿਨੇਤਾ ਸਲਮਾਨ ਖਾਨ ਨੂੰ ਦੱਸਿਆ ਗਿਆ।