ਸੀਤਾਰਾਮ ਯੇਚੁਰੀ ਦੇ ਬਿਆਨ ਤੋਂ ਬਾਅਦ ਬਾਬਾ ਰਾਮਦੇਵ ਨੇ ਦਰਜ ਕਰਵਾਈ ਸ਼ਿਕਾਇਤ

Saturday, May 04, 2019 - 03:04 PM (IST)

ਸੀਤਾਰਾਮ ਯੇਚੁਰੀ ਦੇ ਬਿਆਨ ਤੋਂ ਬਾਅਦ ਬਾਬਾ ਰਾਮਦੇਵ ਨੇ ਦਰਜ ਕਰਵਾਈ ਸ਼ਿਕਾਇਤ

ਨਵੀਂ ਦਿੱਲੀ-ਮਾਕਪਾ ਨੇਤਾ ਸੀਤਾਰਾਮ ਯੇਚੁਰੀ ਦੁਆਰਾ ਹਿੰਦੂਆਂ ਨੂੰ ਹਿੰਸਕ ਦੱਸਦੇ ਹੋਏ ਅਤੇ ਭਗਵਾਨ ਰਾਮਕ੍ਰਿਸ਼ਣ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਹਰਿਦੁਆਰ ਦੇ ਸੰਤ ਸਮਾਜ ਨੇ ਕਾਫੀ ਨਾਰਾਜ਼ਗੀ ਜਤਾਈ। ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਯੇਚੁਰੀ ਨੂੰ ਆਪਣਾ ਨਾਂ ਬਦਲ ਕੇ ਸੀਤਾਰਾਮ ਤੋਂ ਰਾਵਣ ਕਰ ਲੈਣਾ ਚਾਹੀਦਾ ਹੈ। ਅੱਜ ਯੋਗ ਗੁਰੂ ਬਾਬਾ ਰਾਮਦੇਵ ਕੁਝ ਸੰਤਾਂ ਨਾਲ ਐੱਸ. ਐੱਸ. ਪੀ ਹਰਿਦੁਆਰ ਕੋਲ ਗਏ ਅਤੇ ਉਨ੍ਹਾਂ ਨੇ ਸੀਤਾਰਾਮ ਯੇਚੁਰੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ।

ਅੱਜ ਨਿਵਰਤਮਾਨ ਸ਼ੰਕਰਾਚਾਰੀਆਂ ਸਵਾਮੀ ਸੱਤਿਆਮਿਤਾਨੰਦ ਗਿਰੀ ਮਹਾਰਾਜ ਦੇ ਹਰਿਪੁਰ ਸਥਿਤ ਆਸ਼ਰਮ 'ਚ ਸੰਤਾਂ ਨੇ ਬੈਠਕ ਕੀਤੀ, ਜਿਸ 'ਚ ਸੀਤਾਰਾਮ ਯੇਚੁਰੀ ਦੇ ਬਿਆਨ ਦੀ ਨਿੰਦਿਆ ਕੀਤੀ ਗਈ। ਇਸ ਦੌਰਾਨ ਯੋਗ ਗੁਰੂ ਸਵਾਮੀ ਰਾਮਦੇਵ ਨੇ ਕਿਹਾ ਕਿ ਜਿਸ ਦਾ ਨਾਂ ਸੀਤਾਰਾਮ ਹੋ ਉਹ ਜੇਕਰ ਭਗਵਾਨ ਰਾਮ ਦੇ ਬਾਰੇ ਟਿੱਪਣੀ ਕਰੇ ਅਤੇ ਹਿੰਦੂ ਨੂੰ ਹਿੰਸਕ ਦੱਸੇ ਤਾਂ ਉਸ ਨੂੰ ਆਪਣਾ ਨਾਂ ਬਦਲ ਕੇ ਰਾਵਣ, ਕੰਸ, ਬਾਬਰ, ਤੈਮੂਰ ਦੇ ਨਾਂ 'ਤੇ ਰੱਖ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੀਤਾਰਾਮ ਯੇਚੁਰੀ ਨੂੰ ਸੰਸਕ੍ਰਿਤ ਪੜ੍ਹਣੀ ਚਾਹੀਦੀ। ਉਹ ਵੇਦ, ਭਾਗਵਤ, ਰਮਾਇਣ ਪੜੇ। ਇਸ ਦੌਰਾਨ ਮਹਾਂਮੰਡਲੇਸ਼ਵਰ ਹਰਿ ਚੇਤਨ ਸਮੇਤ ਵੱਡੀ ਗਿਣਤੀ 'ਚ ਸੰਤ ਪਹੁੰਚੇ।

PunjabKesari

ਇਸ ਦੌਰਾਨ ਕਿਹਾ ਗਿਆ ਕਿ ਪੂਰਾ ਰਾਸ਼ਟਰ ਕਮਿਊਨਿਸਟਾਂ ਦਾ ਬਾਈਕਾਟ ਕਰੇ ਅਤੇ ਜਿੱਥੇ-ਜਿੱਥੇ ਵੀ ਉਨ੍ਹਾਂ ਦੀਆਂ ਸਰਕਾਰਾਂ ਹਨ, ਹਿੰਦੂਆਂ ਨੂੰ ਉੱਥੇ ਹੀ ਬਾਈਕਾਟ ਕਰਨਾ ਚਾਹੀਦਾ ਹੈ। ਇਹ ਵਿਰੋਧ ਸੀਤਾਰਾਮ ਯੇਚੁਰੀ ਦੀ ਮਾਫੀ ਮੰਗਣ ਤੱਕ ਜਾਰੀ ਰਹਿਣਾ ਚਾਹੀਦਾ ਹੈ। ਭਾਰਤ ਮਾਤਾ ਮੰਦਰ ਦੇ ਸੰਸਥਾਪਕ ਸਵਾਮੀ ਸੱਤਿਆਮਿਤਾਨੰਦ ਗਿਰੀ ਮਹਾਰਾਜ ਨੇ ਸੀਤਾਰਾਮ ਯੇਚੁਰੀ ਨੂੰ ਰਾਵਣ ਯੇਚੁਰੀ ਕਿਹਾ। ਇਸ ਦੌਰਾਨ ਸੰਤਾਂ ਨੇ ਰਾਵਣ ਯੇਚੁਰੀ ਮੁਰਦਾਬਾਦ ਦੇ ਨਾਅਰੇ ਵੀ ਲਗਾਏ।

ਸੀ. ਪੀ. ਆਈ. (ਐੱਮ) ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਸੀ ਕਿ ਰਮਾਇਣ ਅਤੇ ਮਹਾਂਭਾਰਤ ਵੀ ਲੜਾਈ ਅਤੇ ਹਿੰਸਾ ਨਾਲ ਭਰੀ ਹੈ ਪਰ ਇੱਕ ਪ੍ਰਚਾਰਕ ਦੇ ਤੌਰ 'ਤੇ ਉਸ ਨੂੰ ਸਿਰਫ ਇੱਕ ਮਹਾਂਕਾਵ ਦੱਸਿਆ ਜਾਂਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਇਹ ਦਾਅਵਾ ਕਰਨਾ ਠੀਕ ਨਹੀਂ ਹੈ ਕਿ ਹਿੰਦੂ ਹਿੰਸਕ ਨਹੀਂ ਹੋ ਸਕਦੇ। ਮਾਕਪਾ ਦੇ ਜਨਰਲ ਸਕੱਤਰ ਨੇ ਕਿਹਾ ਸੀ ਕਿ ਰਮਾਇਣ ਅਤੇ ਮਹਾਂਭਾਰਤ ਹਿੰਸਾ ਦੇ ਉਦਾਹਰਣਾਂ ਨਾਲ ਭਰੇ ਹੋਏ ਹਨ।ਇਸ ਤੋਂ ਇਲਾਵਾ ਮਾਕਾਪਾ ਜਨਰਲ ਸਕੱਤਰ ਨੇ ਇਸ ਤੋਂ ਪਹਿਲਾਂ ਸਾਧਵੀ ਪ੍ਰਗਿਆ ਨੂੰ ਲੈ ਕੇ ਵੀ ਮੋਦੀ ਸਰਕਾਰ 'ਤੇ ਹਮਲਾ ਬੋਲਿਆ। ਅਤੇ ਕਿਹਾ ਸੀ ਕਿ ਭਾਜਪਾ ਇਸ ਚੋਣਾਂ 'ਚ 50 ਫੀਸਦੀ ਸੀਟਾਂ ਵੀ ਬਚਾਉਣ 'ਚ ਅਸਫਲ ਰਹਿਣ ਵਾਲੀ ਹੈ।


author

Iqbalkaur

Content Editor

Related News