ਅਯੁੱਧਿਆ: ਸੋਨੇ ਦੇ ਸਿੰਘਾਸਨ ’ਚ ਕਮਲ ਦੇ ਆਸਨ ’ਤੇ ਬਿਰਾਜਣਗੇ ਰਾਮ ਲੱਲਾ

Thursday, Jan 11, 2024 - 09:48 AM (IST)

ਅਯੁੱਧਿਆ: ਸੋਨੇ ਦੇ ਸਿੰਘਾਸਨ ’ਚ ਕਮਲ ਦੇ ਆਸਨ ’ਤੇ ਬਿਰਾਜਣਗੇ ਰਾਮ ਲੱਲਾ

ਅਯੁੱਧਿਆ- ਰਾਮ ਮੰਦਰ ਦਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਮੰਦਰ ਟਰੱਸਟ ਦੇ ਟਰੱਸਟੀ ਡਾ. ਅਨਿਲ ਮਿਸ਼ਰਾ ਨੇ ਸੰਗਮਰਮਰ ਦੀ ਬਣੀ ਕਮਲ ਦੇ ਫੁੱਲ ਦੇ ਆਸਨ ਜਿਸ 'ਤੇ ਰਾਮ ਲੱਲਾ ਦਾ ਸੋਨੇ ਦਾ ਸਿੰਘਾਸਨ ਰੱਖਿਆ ਜਾਵੇਗਾ, ਦੀ ਸਥਾਪਨਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਲੱਲਾ ਨੂੰ ਆਪਣੇ ਹੱਥਾਂ ਵਿਚ ਅਸਥਾਈ ਮੰਦਰ ਤੋਂ ਲੈ ਕੇ ਵਿਸ਼ਾਲ ਰਾਮ ਮੰਦਰ ਦੇ ਪਾਵਨ ਅਸਥਾਨ ਤੱਕ ਜਾਣਗੇ।

ਇਹ ਵੀ ਪੜ੍ਹੋ-  ਰਾਮ ਮੰਦਰ ਲਈ ਸ਼ੈੱਫ ਵਿਸ਼ਨੂੰ ਬਣਾਉਣਗੇ 7000 ਕਿਲੋ 'ਹਲਵਾ', ਕਰੇਨ ਨਾਲ ਚੁੱਕੀ ਜਾਵੇਗੀ ਕੜਾਹੀ

ਅਯੁੱਧਿਆ ਦੇ ਜ਼ਿਲ੍ਹਾ ਅਧਿਕਾਰੀ ਨਿਤੀਸ਼ ਕੁਮਾਰ ਨੇ ਦੱਸਿਆ ਕਿ ਪਹਿਲੇ ਫੇਜ਼ ਦੇ ਕਈ ਕੰਮ ਪੂਰੇ ਕਰਵਾਏ ਜਾ ਰਹੇ ਹਨ। 84 ਕੋਹੀ ਪਰਿਕਰਮਾ ਮਾਰਗ ਦੀਆਂ ਸਾਰੀਆਂ ਥਾਵਾਂ ਨੂੰ ਵਿਕਸਿਤ ਕੀਤਾ ਜਾਵੇਗਾ। ਰਿੰਗ ਰੋਡ ਦਾ ਨਿਰਮਾਣ ਕੀਤਾ ਜਾਵੇਗਾ। ਅਯੁੱਧਿਆ ਜ਼ਿਲ੍ਹੇ ’ਚ ਮੈਡੀਕਲ ਕਾਲਜ, ਸ਼੍ਰੀ ਰਾਮ ਹਸਪਤਾਲ ਅਯੁੱਧਿਆ ਧਾਮ, ਪੇਂਡੂ ਖੇਤਰਾਂ ’ਚ ਵੀ ਕੁਮਾਰਗੰਜ ਦੇਵਗਾਓਂ ਗੋਸਾਈਗੰਜ, ਰੁਦੌਲੀ ’ਚ ਵੀ ਹਸਪਤਾਲਾਂ ਦੀ ਮੁਰੰਮਤ ਕੀਤੀ ਗਈ ਹੈ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਅਯੁੱਧਿਆ ਧਾਮ ਦੇ 37 ਮੰਦਰਾਂ ਨੂੰ ਉਨ੍ਹਾਂ ਦੀ ਵਿਰਾਸਤ ਅਨੁਸਾਰ ਵਿਕਸਿਤ ਕੀਤਾ ਜਾ ਰਿਹਾ ਹੈ। 30 ਤਲਾਬ ਵੀ ਵਿਕਸਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਯੁੱਧਿਆ ਆਉਣ ਵਾਲੇ ਸ਼ਰਧਾਲੂਆਂ ਲਈ ਵੱਖ-ਵੱਖ ਥਾਵਾਂ ’ਤੇ ਪਾਰਕਿੰਗ ਦੇ ਵੀ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ- ਭਗਵਾਨ ਸ਼੍ਰੀਰਾਮ ਪ੍ਰਤੀ ਸ਼ਰਧਾ, 3 ਦਹਾਕਿਆਂ ਬਾਅਦ 'ਮੌਨ ਵਰਤ' ਤੋੜੇਗੀ 85 ਸਾਲਾ ਬਜ਼ੁਰਗ

ਵਧਾਈ ਜਾ ਸਕਦੀ ਹੈ ਦਰਸ਼ਨ ਦੀ ਮਿਆਦ

ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ 3 ਤੋਂ 5 ਲੱਖ ਸ਼ਰਧਾਲੂਆਂ ਦੇ ਦਰਸ਼ਨ ਲਈ ਆਉਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਦਰਸ਼ਨ ਦੀ ਮਿਆਦ ਵੀ ਵਧਾਈ ਜਾ ਸਕਦੀ ਹੈ। ਇਸ ਸਬੰਧ ’ਚ ਤੀਰਥ ਖੇਤਰ ਟਰੱਸਟ ਦੇ ਅਹੁਦੇਦਾਰਾਂ ਨਾਲ ਗੱਲਬਾਤ ਚੱਲ ਰਹੀ ਹੈ। 16 ਤੋਂ 22 ਜਨਵਰੀ ਤੱਕ ਚਤੁਰਵੇਦ ਯੱਗ ਹੋਵੇਗਾ। ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਬ੍ਰਹਮਾ ਗਣੇਸ਼ਵਰ ਸ਼ਾਸਤਰੀ ਦ੍ਰਾਵਿੜ, ਪ੍ਰਮੁੱਖ ਆਚਾਰੀਆ ਲਕਸ਼ਮੀਕਾਂਤ ਦੀਕਸ਼ਿਤ, ਸੁਨੀਲ ਦੀਕਸ਼ਿਤ, ਗਜਾਨੰਦ ਜੋਗਕਰ, ਅਨੁਪਮ ਦੀਕਸ਼ਿਤ, ਘਟਾਟੇ ਗੁਰੂ ਜੀ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਸੰਪੰਨ ਕਰਵਾਉਣਗੇ। ਇਸ ’ਚ 11 ਜਜਮਾਨ ਵੀ ਹੋਣਗੇ। 22 ਜਨਵਰੀ ਨੂੰ ਅੱਧੇ ਦਿਨ ਨੂੰ ਸ਼੍ਰੀ ਰਾਮ ਲੱਲਾ ਦੀ ਮੂਰਤੀ ਦੀਆਂ ਅੱਖਾਂ ਤੋਂ ਪੱਟੀ ਖੋਲ੍ਹੀ ਜਾਵੇਗੀ ਅਤੇ ਉਨ੍ਹਾਂ ਨੂੰ ਦਰਪਣ ਦਿਖਾਇਆ ਜਾਵੇਗਾ। ਸ਼੍ਰੀ ਰਾਮ ਮੰਦਰ ਕੰਪਲੈਕਸ ’ਚ ਹੁਣ ਰਾਤ ਨੂੰ ਸਾਰੇ ਨਿਰਮਾਣ ਕਾਰਜ ਕੀਤੇ ਜਾਣਗੇ।

ਇਹ ਵੀ ਪੜ੍ਹੋ- ਸੋਨੀਆ-ਖੜਗੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਨਹੀਂ ਹੋਣਗੇ ਸ਼ਾਮਲ, ਦੱਸੀ ਵਜ੍ਹਾ

ਅਯੁੱਧਿਆ ਹਵਾਈ ਅੱਡੇ ਦੀ ਸੁਰੱਖਿਆ ਕਰਨਗੇ ਸੀ. ਆਈ. ਐੱਸ. ਐੱਫ. ਦੇ 150 ਕਮਾਂਡੋ

ਅਯੁੱਧਿਆ ਹਵਾਈ ਅੱਡੇ ਦੀ ਸੁਰੱਖਿਆ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਦੇ 150 ਤੋਂ ਵੱਧ ਹਥਿਆਰਬੰਦ ਕਮਾਂਡੋ ਸੰਭਾਲਣਗੇ। ਕੇਂਦਰੀ ਗ੍ਰਹਿ ਮੰਤਰਾਲੇ ਨੇ 22 ਜਨਵਰੀ ਨੂੰ ਰਾਮ ਜਨਮ ਭੂਮੀ ਮੰਦਰ ’ਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਇਸ ਬਾਰੇ ਮਨਜ਼ੂਰੀ ਦੇ ਦਿੱਤੀ ਹੈ। ‘ਮਹਾਂਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡਾ ਅਯੁੱਧਿਆ ਧਾਮ’ ਕੇਂਦਰੀ ਫੋਰਸ ਦੇ ਵਿਸ਼ੇਸ਼ ਹਵਾਬਾਜ਼ੀ ਸੁਰੱਖਿਆ ਸਮੂਹ (ਏ. ਐੱਸ. ਜੀ.) ਦੀ ਸੁਰੱਖਿਆ ਵਾਲਾ ਦੇਸ਼ ਦਾ 68ਵਾਂ ਨਾਗਰਿਕ ਹਵਾਈ ਅੱਡਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News