ਹੁਣ ਮਥੁਰਾ 'ਚ ਕ੍ਰਿਸ਼ਨ ਮੰਦਰ ਬਣਾਉਣ ਦਾ ਸਮਾਂ
Monday, Nov 18, 2024 - 06:13 PM (IST)
ਨੈਸ਼ਨਲ ਡੈਸਕ- ਅਯੁੱਧਿਆ 'ਚ ਰਾਮ ਮੰਦਰ ਤੋਂ ਬਾਅਦ ਹੁਣ ਮਥੁਰਾ 'ਚ ਕ੍ਰਿਸ਼ਨ ਮੰਦਰ ਬਣਨ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਾਥ ਨੇ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੀ ਅਗਵਾਈ ਵਾਲੇ ਗਠਜੋੜ 'ਤੇ ਹਮਲਾ ਤੇਜ਼ ਕਰਦੇ ਹੋਏ ਉਸ 'ਤੇ ਕੁਦਰਤੀ ਸਰੋਤਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭੇਜੇ ਗਏ ਕੇਂਦਰੀ ਪੈਸੇ ਨੂੰ ਲੁੱਟਣ ਦਾ ਸੋਮਵਾਰ ਨੂੰ ਦੋਸ਼ ਲਗਾਇਆ। ਆਦਿਤਿਆਨਾਥ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਤੋਂ ਬਾਅਦ ਹੁਣ ਮਥੁਰਾ 'ਚ ਕ੍ਰਿਸ਼ਨ ਮੰਦਰ ਦਾ ਸਮਾਂ ਆ ਗਿਆ ਹੈ। ਜਾਮਤਾੜਾ ਦੇ ਨਾਲਾ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਦਿਤਿਆਨਾਥ ਨੇ ਦੋਸ਼ ਲਗਾਇਆ,''ਝਾਮੁਮੋ ਦੀ ਅਗਵਾਈ ਵਾਲੇ ਗਠਜੋੜ ਨੇ ਝਾਰਖੰਡ ਦੇ ਕੁਦਰਤੀ ਸਰੋਤਾਂ ਅਤੇ ਪੀ.ਐੱਮ. ਮੋਦੀ ਵਲੋਂ ਭੇਜੇ ਗਏ ਕੇਂਦਰੀ ਪੈਸੇ ਨੂੰ ਲੁੱਟ ਲਿਆ ਹੈ। ਇਸ ਨੇ ਬੰਗਲਾਦੇਸ਼ੀ ਪ੍ਰਵਾਸੀਆਂ ਅਤੇ ਰੋਹਿੰਗੀਆਂ ਦੀ ਘੁਸਪੈਠ ਨੂੰ ਵੀ ਉਤਸ਼ਾਹ ਦਿੱਤਾ ਹੈ, ਜਿਸ ਨਾਲ 'ਬੇਟੀ, ਮਾਟੀ, ਰੋਟੀ' ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਹੁਣ ਲੁੱਟੇ ਗਏ ਪੈਸੇ ਵਾਪਸ ਲੈਣ ਲਈ ਬੁਲਡੋਜ਼ਰ ਤਿਆਰ ਹੈ।''
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਆਦਿਤਿਆਨਾਥ ਨੇ ਦੋਸ਼ ਲਗਾਇਆ ਕਿ ਰੇਤ, ਕੋਲਾ ਅਤੇ ਜੰਗਲੀ ਸਰੋਤਾਂ ਦੀ ਬੇਕਾਬੂ ਲੁੱਟ ਸਮੇਤ ਗੈਰ-ਕਾਨੂੰਨੀ ਮਾਈਨਿੰਗ ਸੱਤਾਧਾਰੀ ਗਠਜੋੜ ਦੀ ਸਰਪ੍ਰਸਤੀ ਹੇਠ ਵੱਧ ਰਹੀ ਹੈ ਅਤੇ ਮਾਫੀਆ ਗਤੀਵਿਧੀਆਂ ਕਾਰਨ ਝਾਰਖੰਡ ਖੋਖਲਾ ਹੋ ਗਿਆ ਹੈ। ਉਨ੍ਹਾਂ ਨੇ ਝਾਮੁਮੋ ਦੀ ਅਗਵਾਈ ਵਾਲੀ ਸਰਕਾਰ 'ਤੇ ਝਾਰਖੰਡ 'ਚ 'ਜ਼ਮੀਨ ਜੇਹਾਦ' ਅਤੇ 'ਲਵ ਜੇਹਾਦ' 'ਚ ਸ਼ਾਮਲ ਘੁਸਪੈਠੀਆਂ ਦਾ ਸਮਰਥਨ ਦੇਣ ਦਾ ਦੋਸ਼ ਲਗਾਇਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਸੱਤਾ 'ਚ ਆਈ ਤਾਂ ਅਜਿਹੀਆਂ ਤਾਕਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਾਂਗਰਸ-ਝਾਮੁਮੋ ਗਠਜੋੜ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਨੇ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ 'ਚ ਰੁਕਵਾਟ ਪਾਈ ਸੀ। ਆਦਿਤਿਆਨਾਥ ਨੇ ਕਿਹਾ,''ਹੁਣ ਉਹ ਆਪਣੀ ਵੰਡ ਦੀ ਰਾਜਨੀਤੀ ਰਾਹੀਂ ਝਾਰਖੰਡ ਦੇ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ।'' ਆਦਿਤਿਆਨਾਥ ਨੇ ਕਿਹਾ,''ਅਯੁੱਧਿਆ 'ਚ ਰਾਮ ਮੰਦਰ ਤੋਂ ਬਾਅਦ ਹੁਣ ਮਥੁਰਾ 'ਚ ਕ੍ਰਿਸ਼ਨ ਕਨ੍ਹਈਆ ਮੰਦਰ ਦਾ ਸਮਾਂ ਆ ਗਿਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8