ਕੈਨੇਡਾ ਦੇ ਗਣੇਸ਼ ਮੰਦਰ ’ਚ ਸ਼ਰੇਆਮ ਚੋਰੀ
Saturday, Dec 06, 2025 - 02:52 AM (IST)
ਬਰੈਂਪਟਨ - ਕੈਨੇਡਾ ਦੇ ਬਰੈਂਪਟਨ ’ਚ ਗਣੇਸ਼ ਮੰਦਰ ’ਚੋਂ ਇਕ ਨਕਾਬਪੋਸ਼ ਚੋਰ ਦਿਨ-ਦਿਹਾੜੇ ਡੋਨੇਸ਼ਨ ਬਾਕਸ ਚੋਰੀ ਕਰ ਕੇ ਲੈ ਗਿਆ। ਘਟਨਾ ਦੀ ਕੁਝ ਹੀ ਮਿੰਟਾਂ ’ਚ ਲੁੱਟ ਦੀ ਵੀਡੀਓ ਵਾਇਰਲ ਹੋ ਗਈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇਕ ਨਕਾਬਪੋਸ਼ ਚੋਰ ਡੋਨੇਸ਼ਨ ਬਾਕਸ ਲੈ ਕੇ ਭੱਜ ਰਿਹਾ ਹੈ, ਜਿਸ ਨਾਲ ਸ਼ਰਧਾਲੂ ਅਤੇ ਪੁਜਾਰੀ ਹੈਰਾਨ ਰਹਿ ਜਾਂਦੇ ਹਨ। ਅਲਾਰਮ ਵੱਜਣ ਦੇ ਬਾਵਜੂਦ ਚੋਰ ਬਾਕਸ ਲੈ ਕੇ ਮੰਦਰ ਤੋਂ ਬਾਹਰ ਚਲਾ ਗਿਆ। ਘਟਨਾ ਸਮੇਂ ਮੰਦਰ ’ਚ ਲੱਗਭਗ 4 ਸ਼ਰਧਾਲੂ ਅਤੇ ਪੁਜਾਰੀ ਮੌਜੂਦ ਸਨ। ਉੱਥੇ ਕੋਈ ਵੀ ਵਿਅਕਤੀ ਲੁਟੇਰੇ ਦਾ ਵਿਰੋਧ ਨਹੀਂ ਕਰ ਸਕਿਆ। ਅਲਾਰਮ ਸਿਸਟਮ ਨੇ ਲਾਲ ਲਾਈਟ ਦਿਖਾਈ ਅਤੇ ਅਲਰਟ ਸਾਊਂਡ ਵਜਾਇਆ ਪਰ ਕੋਈ ਵੀ ਲੁਟੇਰੇ ਨੂੰ ਬਾਕਸ ਲੈ ਕੇ ਭੱਜਣ ਤੋਂ ਰੋਕ ਨਹੀਂ ਸਕਿਆ।
