ਅਯੁੱਧਿਆ ਫੈਸਲੇ ’ਚ ਕਈ ਕਮੀਆਂ ਪਰ ਸਾਨੂੰ ਅੱਗੇ ਵਧਣ ਦੀ ਜ਼ਰੂਰਤ : ਸਿਨ੍ਹਾ
Monday, Nov 18, 2019 - 01:02 AM (IST)

ਮੁੰਬਈ — ਸਾਬਕਾ ਭਾਜਪਾ ਨੇਤਾ ਯਸ਼ਵੰਤ ਸਿਨ੍ਹਾ ਨੇ ਅਯੁੱਧਿਆ ਮੁੱਦੇ ’ਚ ਸੁਪਰੀਮ ਕੋਰਟ ਦੇ ਫੈਸਲੇ ਦੀ ਐਤਵਾਰ ਨੂੰ ਆਲੋਚਨਾ ਕੀਤੀ ਪਰ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਸ ਦਰਮਿਆਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਲਾਲ ਕ੍ਰਿਸ਼ਨ ਅਡਵਾਨੀ ਅਤੇ ਭਾਜਪਾ ਦੇ ਹੋਰ ਸੀਨੀਅਰ ਨੇਤਾਵਾਂ ਨੂੰ ਸ਼ੁਰੂਆਤ ’ਚ ਬਾਬਰੀ ਮਸਜਿਦ ਢਾਹੁਣ ਦਾ ਪਛਤਾਵਾ ਸੀ ਪਰ ਬਾਅਦ ’ਚ ਉਹ ਵੀ ਰਾਮ ਮੰਦਰ ਅੰਦੋਲਨ ਦਾ ਸਿਹਰਾ ਲੈਣ ਲੱਗੇ।