ਅਯੁੱਧਿਆ ਵਿਵਾਦ ''ਤੇ ਮੁਸਲਿਮ ਪਰਸਨਲ ਲਾਅ ਬੋਰਡ ਨੇ ਬੁਲਾਈ ਐਮਰਜੈਂਸੀ ਬੈਠਕ

Sunday, Mar 24, 2019 - 12:00 PM (IST)

ਅਯੁੱਧਿਆ ਵਿਵਾਦ ''ਤੇ ਮੁਸਲਿਮ ਪਰਸਨਲ ਲਾਅ ਬੋਰਡ ਨੇ ਬੁਲਾਈ ਐਮਰਜੈਂਸੀ ਬੈਠਕ

ਨਵੀਂ ਦਿੱਲੀ— ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਅਯੁੱਧਿਆ ਵਿਵਾਦ 'ਤੇ ਚਰਚਾ ਲਈ ਵਰਕਿੰਗ ਕਮੇਟੀ ਦੀ ਐਮਰਜੈਂਸੀ ਬੈਠਕ ਬੁਲਾਈ ਹੈ। ਬੋਰਡ ਦੇ ਸਾਰੇ 51 ਮੈਂਬਰ ਇਸ ਬੈਠਕ 'ਚ ਹਿੱਸਾ ਲੈਣਗੇ, ਜਿਸ 'ਚ ਸੁੰਨੀ ਸੈਂਟਰਲ ਵਕਫ਼ ਬੋਰਡ ਦੇ ਵੀ ਪ੍ਰਤੀਨਿਧੀ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਨਿਯੁਕਤ ਵਿਚੋਲਗੀ ਕਮੇਟੀ ਨੇ ਰਾਮ ਜਨਮਭੂਮੀ-ਬਾਬਰੀ ਮਸਜਿਦ ਵਿਵਾਦ ਨੂੰ ਸੁਲਝਾਉਣ ਲਈ 13 ਮਾਰਚ ਨੂੰ ਆਪਣੀ ਪਹਿਲੀ ਬੈਠਕ ਕੀਤੀ ਸੀ। ਇਸ ਦੌਰਾਨ ਇਸ ਕਮੇਟੀ ਨੇ ਸਾਰੇ ਪੱਖਾਂ ਦੀ ਰਾਏ ਸੁਣੀ, ਜਿਸ ਤੋਂ ਬਾਅਦ ਪਰਸਨਲ ਲਾਅ ਬੋਰਡ ਵਲੋਂ ਇਹ ਐਮਰਜੈਂਸੀ ਬੈਠਕ ਬੁਲਾਈ ਗਈ ਹੈ।

ਬੈਠਕ ਦੀ ਮੀਡੀਆ ਰਿਪੋਰਟਿੰਗ ਨਹੀਂ ਹੋਵੇਗੀ
ਸੁਪਰੀਮ ਕੋਰਟ ਵਲੋਂ ਨਿਯੁਕਤ ਇਸ ਪੈਨਲ 'ਚ ਸਾਬਕਾ ਜੱਜ ਐੱਫ.ਐੱਮ. ਇਬਰਾਹਿਮ ਕਲੀਫੁੱਲਾਹ ਸ਼ਾਮਲ ਹਨ, ਜੋ ਕਿ ਇਸ ਦੇ ਪ੍ਰਧਾਨ ਹਨ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਹੈ ਕਿ ਇਸ ਬੈਠਕ 'ਚ ਰਿਪੋਰਟਿੰਗ ਨਹੀਂ ਹੋਵੇਗੀ। ਵਿਚੋਲਗੀ ਲਈ ਹੋਣ ਵਾਲੀ ਬੈਠਕ ਦੀ ਕਿਸੇ ਵੀ ਮੀਡੀਆ 'ਚ ਰਿਪੋਰਟਿੰਗ ਨਹੀਂ ਹੋਵੇਗੀ। 8 ਮਾਰਚ ਨੂੰ ਕੋਰਟ ਨੇ ਇਸ ਵਿਵਾਦ ਨੂੰ ਵਿਚੋਲਗੀ ਪੈਨਲ ਨੂੰ ਸੌਂਪ ਦਿੱਤਾ ਸੀ। ਕੋਰਟ ਦੇ 5 ਜੱਜਾਂ ਦੀ ਬੈਂਚ ਇਸ ਦੀ ਜਿਸ ਦੀ ਪ੍ਰਧਾਨਗੀ ਚੀਫ ਜਸਟਿਸ ਰੰਜਨ ਗੋਗੋਈ ਕਰ ਰਹੇ ਸਨ ਨੇ ਕਿਹਾ ਕਿ ਵਿਚੋਲਗੀ ਦੀ ਬੈਠਕ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ 'ਚ ਹੋਵੇਗੀ ਅਤੇ ਰਾਜ ਸਰਕਾਰ ਇਸ ਲਈ ਕਈ ਅਹਿਮ ਸਹੂਲਤਾਵਾਂ ਮੁਹੱਈਆ ਕਰਵਾਏਗੀ।

3 ਹਿੱਸਿਆਂ 'ਚ ਵੰਡੀ ਜ਼ਮੀਨ
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ 30 ਸਤੰਬਰ 2010 ਤੋਂ ਇਸ ਮਾਮਲੇ 'ਚ ਕਈ ਪਟੀਸ਼ਨਾਂ 'ਤੇ ਸੁਣਵਾਈ ਕਰ ਰਿਹਾ ਸੀ। ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ 'ਚ ਪੈਂਡਿੰਗ ਹੈ। ਇਲਾਹਾਬਾਦ ਕੋਰਟ ਨੇ ਇਸ ਮਾਮਲੇ ਦਾ ਫੈਸਲਾ ਸੁਣਾਉਂਦੇ ਹੋਏ ਵਿਵਾਦਪੂਰਨ ਜ਼ਮੀਨ ਨੂੰ ਤਿੰਨ ਹਿੱਸਿਆਂ 'ਚ ਵੰਡਣ ਦਾ ਫੈਸਲਾ ਸੁਣਾਇਆ ਸੀ। ਜਿਸ ਨੂੰ ਨਿਰਮੋਹੀ ਅਖਾੜਾ, ਸੁੰਨੀ ਸੈਂਟਰਲ ਵਕਫ਼ ਬੋਰਡ ਅਤੇ ਰਾਮਲੱਲਾ ਵਿਰਾਜਮਾਨ ਦਰਮਿਆਨ ਵੰਡਣ ਦਾ ਫੈਸਲਾ ਸੁਣਾਇਆ ਗਿਆ ਸੀ। ਇਹ ਫੈਸਲਾ ਕੁੱਲ ਵਿਵਾਦਪੂਰਨ ਜ਼ਮੀਨ 2.77 ਏਕੜ ਨੂੰ ਲੈ ਕੇ ਸੁਣਾਇਆ ਗਿਆ ਸੀ।


author

DIsha

Content Editor

Related News