ਅਯੁੱਧਿਆ ਬਣੇਗਾ ਵੱਡਾ ਸੈਰ-ਸਪਾਟਾ ਸਥਾਨ, ਹਰ ਸਾਲ 5 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ

01/23/2024 6:19:11 PM

ਨਵੀਂ ਦਿੱਲੀ : ਅਯੁੱਧਿਆ ਵਿੱਚ ਬੀਤੇ ਦਿਨ ਪ੍ਰਧਾਨ ਮੰਤਰੀ ਮੋਦੀ ਵਲੋਂ ਰਾਮ ਮੰਦਰ ਦਾ ਸ਼ਾਨਦਾਰ ਉਦਘਾਟਨ ਕਰ ਦਿੱਤਾ ਗਿਆ ਹੈ। ਇਸ ਉਦਘਾਟਨ ਤੋਂ ਬਾਅਦ ਰਾਮ ਮੰਦਰ ਦੇ ਦਰਸ਼ਨ ਕਰਨ ਲਈ ਅੱਜ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਹਨ। ਲੋਕਾਂ ਦੇ ਦਿਲਾਂ ਵਿਚ ਰਾਮ ਮੰਦਰ ਨੂੰ ਲੈ ਕੇ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਲੈ ਕੇ ਹਰ ਸਾਲ ਘੱਟੋ-ਘੱਟ ਪੰਜ ਕਰੋੜ ਸੈਲਾਨੀਆਂ ਦੇ ਇਸ ਸ਼ਹਿਰ ਵਿੱਚ ਆਉਣ ਦੀ ਉਮੀਦ ਹੈ। 

ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ

ਦੱਸ ਦੇਈਏ ਕਿ ਰਾਮ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਸ੍ਰੀ ਹਰਿਮੰਦਰ ਸਾਹਿਬ ਅਤੇ ਤਿਰੂਪਤੀ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੋਂ ਕਿਤੇ ਵੱਧ ਹੈ। ਬ੍ਰੋਕਰੇਜ ਫਰਮ ਜੈਫਰੀਜ਼ ਨੇ ਆਪਣੀ ਇੱਕ ਰਿਪੋਰਟ ਵਿੱਚ ਅਨੁਮਾਨ ਲਗਾਇਆ ਹੈ ਕਿ ਹਵਾਈ ਅੱਡੇ ਵਰਗੇ ਬੁਨਿਆਦੀ ਢਾਂਚੇ 'ਤੇ ਵੱਡੇ ਪੈਮਾਨੇ 'ਤੇ ਖ਼ਰਚ ਕਰਨ ਨਾਲ ਉੱਤਰ ਪ੍ਰਦੇਸ਼ ਦਾ ਇਹ ਸ਼ਹਿਰ ਇੱਕ ਪ੍ਰਮੁੱਖ ਸੈਲਾਨੀ ਕੇਂਦਰ ਵਜੋਂ ਵਿਕਸਤ ਹੋ ਜਾਵੇਗਾ। ਰਿਪੋਰਟ ਅਨੁਸਾਰ ਇੱਕ ਨਵਾਂ ਹਵਾਈ ਅੱਡਾ, ਵਿਸਤ੍ਰਿਤ ਰੇਲਵੇ ਸਟੇਸ਼ਨ, ਰਿਹਾਇਸ਼ੀ ਯੋਜਨਾਵਾਂ ਅਤੇ ਬਿਹਤਰ ਸੜਕ ਸੰਪਰਕ ਦੇ ਨਾਲ-ਨਾਲ ਨਵੇਂ ਹੋਟਲ ਅਤੇ ਹੋਰ ਆਰਥਿਕ ਗਤੀਵਿਧੀਆਂ ਪ੍ਰਤੀ ਸਾਲ ਪੰਜ ਕਰੋੜ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕਰ ਸਕਦੀਆਂ ਹਨ। 

ਇਹ ਵੀ ਪੜ੍ਹੋ - Ram Mandir:ਹੁਣ ਹਰ ਰੋਜ਼ 4 ਵਜੇ ਉੱਠਣਗੇ ਰਾਮਲਲਾ, ਹਰ ਘੰਟੇ ਲਗੇਗਾ ਭੋਗ, 14 ਘੰਟੇ ਸ਼ਰਧਾਲੂਆਂ ਨੂੰ ਦੇਣਗੇ ਦਰਸ਼ਨ

ਇੱਕ ਅੰਦਾਜ਼ੇ ਮੁਤਾਬਕ ਅੰਮ੍ਰਿਤਸਰ ਵਿਚ ਸਥਾਪਿਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਹਰ ਸਾਲ 3 ਤੋਂ 3.5 ਕਰੋੜ ਲੋਕ ਆਉਂਦੇ ਹਨ, ਜਦਕਿ 2.5 ਤੋਂ 3 ਕਰੋੜ ਲੋਕ ਤਿਰੂਪਤੀ ਮੰਦਰ ਦੇ ਦਰਸ਼ਨ ਕਰਨ ਆਉਂਦੇ ਹਨ। ਵਿਸ਼ਵ ਪੱਧਰ 'ਤੇ ਵੈਟੀਕਨ ਸਿਟੀ ਵਿਚ ਹਰ ਸਾਲ ਲਗਭਗ 90 ਲੱਖ ਸੈਲਾਨੀ ਆਉਂਦੇ ਹਨ ਅਤੇ ਸਾਊਦੀ ਅਰਬ ਵਿੱਚ ਮੱਕਾ ਹਰ ਸਾਲ ਲਗਭਗ 2 ਕਰੋੜ ਸੈਲਾਨੀ ਆਉਂਦੇ ਹਨ। ਜੈਫਰੀਜ਼ ਅਨੁਸਾਰ, “ਧਾਰਮਿਕ ਸੈਰ-ਸਪਾਟਾ ਅਜੇ ਵੀ ਭਾਰਤ ਵਿੱਚ ਸੈਰ-ਸਪਾਟੇ ਦਾ ਸਭ ਤੋਂ ਵੱਡਾ ਹਿੱਸਾ ਹੈ। ਬਹੁਤ ਸਾਰੇ ਪ੍ਰਸਿੱਧ ਧਾਰਮਿਕ ਕੇਂਦਰ ਬੁਨਿਆਦੀ ਢਾਂਚੇ ਦੀਆਂ ਕਮੀਆਂ ਦੇ ਬਾਵਜੂਦ ਹਰ ਸਾਲ 1-3 ਕਰੋੜ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। 

ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ

ਇਸ ਲਈ, ਬਿਹਤਰ ਸੰਪਰਕ ਅਤੇ ਬੁਨਿਆਦੀ ਢਾਂਚੇ ਦੇ ਨਾਲ ਇੱਕ ਨਵੇਂ ਧਾਰਮਿਕ ਸੈਰ-ਸਪਾਟਾ ਕੇਂਦਰ (ਅਯੁੱਧਿਆ) ਦੀ ਸਿਰਜਣਾ ਇੱਕ ਵੱਡਾ ਆਰਥਿਕ ਪ੍ਰਭਾਵ ਪੈਦਾ ਕਰ ਸਕਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੈਰ-ਸਪਾਟੇ ਨੇ ਵਿੱਤੀ ਸਾਲ 2018-19 (ਪ੍ਰੀ-ਕੋਵਿਡ) ਦੌਰਾਨ ਜੀਡੀਪੀ ਵਿੱਚ 194 ਅਰਬ ਡਾਲਰ ਦਾ ਯੋਗਦਾਨ ਪਾਇਆ ਅਤੇ ਵਿੱਤੀ ਸਾਲ 2032-33 ਤੱਕ ਅੱਠ ਫ਼ੀਸਦੀ ਦੀ ਦਰ ਨਾਲ ਵੱਧ ਕੇ 443 ਅਰਬ ਡਾਲਰ ਤੱਕ ਵਧਣ ਦੀ ਉਮੀਦ ਹੈ। ਰਿਪੋਰਟਾਂ ਮੁਤਾਬਕ ਅਯੁੱਧਿਆ ਦੇ ਨਵੇਂ ਹਵਾਈ ਅੱਡੇ ਦਾ ਫੇਜ਼-1 ਚਾਲੂ ਹੋ ਗਿਆ ਹੈ ਅਤੇ ਇਹ 10 ਲੱਖ ਯਾਤਰੀਆਂ ਨੂੰ ਸੰਭਾਲ ਸਕਦਾ ਹੈ। 

ਇਹ ਵੀ ਪੜ੍ਹੋ - Ram Mandir Ayodhya: ਜਾਣੋ ਕੌਣ ਹਨ ਰਾਮ ਮੰਦਰ 'ਚ ਪੂਜਾ-ਪਾਠ ਕਰਨ ਵਾਲੇ 'ਲਕਸ਼ਮੀਕਾਂਤ ਦੀਕਸ਼ਿਤ'

ਇਸ ਤੋਂ ਇਲਾਵਾ ਅਯੁੱਧਿਆ ਵਿਚ ਰੋਜ਼ਾਨਾ 60,000 ਯਾਤਰੀਆਂ ਨੂੰ ਸੰਭਾਲਣ ਲਈ ਰੇਲਵੇ ਸਟੇਸ਼ਨ ਦਾ ਵਿਸਥਾਰ ਕੀਤਾ ਗਿਆ ਹੈ। ਇਸ ਸਮੇਂ ਅਯੁੱਧਿਆ ਵਿੱਚ 590 ਕਮਰੇ ਵਾਲੇ ਲਗਭਗ 17 ਹੋਟਲ ਹਨ। ਇਸ ਤੋਂ ਇਲਾਵਾ 73 ਨਵੇਂ ਹੋਟਲ ਬਣਾਏ ਜਾ ਰਹੇ ਹਨ। ਇੰਡੀਅਨ ਹੋਟਲਜ਼, ਮੈਰੀਅਟ ਅਤੇ ਵਿੰਡਹੈਮ ਪਹਿਲਾਂ ਹੀ ਹੋਟਲ ਬਣਾਉਣ ਲਈ ਸਮਝੌਤਿਆਂ 'ਤੇ ਦਸਤਖ਼ਤ ਕਰ ਚੁੱਕੇ ਹਨ। ਆਈਟੀਸੀ ਅਯੁੱਧਿਆ ਵਿੱਚ ਵੀ ਸੰਭਾਵਨਾਵਾਂ ਦਾ ਪਤਾ ਲਗਾ ਰਹੀ ਹੈ। ਓਯੋ ਦੀ ਅਯੁੱਧਿਆ ਵਿੱਚ 1,000 ਕਮਰੇ ਜੋੜਨ ਦੀ ਯੋਜਨਾ ਹੈ।

ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News