ਹਿਮਾਚਲ ''ਚ ਬਰਫ ਖਿਸਕਣ ਦੀ ਭਿਆਨਕ ਵੀਡੀਓ ਆਈ ਸਾਹਮਣੇ

Monday, Dec 23, 2019 - 04:22 PM (IST)

ਹਿਮਾਚਲ ''ਚ ਬਰਫ ਖਿਸਕਣ ਦੀ ਭਿਆਨਕ ਵੀਡੀਓ ਆਈ ਸਾਹਮਣੇ

ਸ਼ਿਮਲਾ— ਠੰਡ ਦਾ ਕਹਿਰ ਪਹਾੜੀ ਇਲਾਕਿਆਂ ਵਿਚ ਲਗਾਤਾਰ ਵਧਦਾ ਜਾ ਰਿਹਾ ਹੈ, ਕਿਉਂਕਿ ਬਰਫ ਜ਼ਿਆਦਾ ਪੈ ਰਹੀ ਹੈ। ਭਾਰੀ ਬਰਫਬਾਰੀ ਹੋਣ ਕਾਰਨ ਪਹਾੜ ਬਰਫ ਦੀ ਮੋਟੀ ਚਾਦਰ ਨਾਲ ਢਕੇ ਗਏ ਹਨ। ਬਰਫਬਾਰੀ ਕਾਰਨ ਕਈ ਵਾਰ ਬਰਫ ਖਿਸਕ ਚੁੱਕੀ ਹੈ। ਐਤਵਾਰ ਭਾਵ ਕੱਲ ਹਿਮਾਚਲ ਦੇ ਲਾਹੌਲ-ਸਪੀਤੀ ਜ਼ਿਲੇ 'ਚ ਬਰਫ ਖਿਸਕ ਗਈ। ਇਸ ਬਰਫ ਖਿਸਕ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਬਰਫ ਹੇਠਾਂ ਡਿੱਗਦੀ ਦੇਖੀ ਜਾ ਸਕਦੀ ਹੈ। ਦੇਖਣ 'ਚ ਤਾਂ ਇਹ ਕਾਫੀ ਭਿਆਨਕ ਲੱਗਦੀ ਹੈ ਪਰ ਵੀਡੀਓ ਦੇਖਣ 'ਚ ਦਿਖਾਈ ਦੇ ਰਿਹਾ ਦ੍ਰਿਸ਼ ਖੂਬਸੂਰਤ ਵੀ ਹੈ।

 

ਇਹ ਵੀਡੀਓ 20 ਦਸੰਬਰ ਦੀ ਹੈ, ਜਿਸ ਵਿਚ ਲਾਹੌਲ-ਸਪੀਤੀ ਦੇ ਚੰਦਰਾ ਵੈਲੀ ਵਿਚ ਬਰਫ ਦਾ ਖਿਸਕਣਾ ਕਿਸੇ ਬਵੰਡਰ ਵਾਂਗ ਵਧਦਾ ਨਜ਼ਰ ਆ ਰਿਹਾ ਹੈ। ਇਹ ਰਿਹਾਇਸ਼ੀ ਇਲਾਕੇ ਤੋਂ ਜ਼ਿਆਦਾ ਦੂਰ ਨਹੀਂ ਹੈ। ਹਾਲਾਂਕਿ ਇਸ ਵਿਚ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇੱਥੇ ਦੱਸ ਦੇਈਏ ਕਿ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਸਿਆਚਿਨ ਵਿਚ ਬਰਫ ਖਿਸਕਣ ਕਾਰਨ ਕੁਝ ਜਵਾਨ ਸ਼ਹੀਦ ਹੋ ਗਏ ਸਨ। ਹਰ ਸਾਲ ਪਹਾੜੀ ਇਲਾਕਿਆਂ ਵਿਚ ਬਰਫ ਖਿਸਕਣ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਜ਼ਿਕਰਯੋਗ ਹੈ ਕਿ ਬਰਫੀਲੇ ਇਲਾਕੇ ਸੈਲਾਨੀਆਂ ਵਿਚਾਲੇ ਆਕਰਸ਼ਣ ਦਾ ਕੇਂਦਰ ਰਹਿੰਦੇ ਹਨ ਅਤੇ ਸਰਦੀਆਂ ਦੇ ਮੌਸਮ ਵਿਚ ਜਦੋਂ ਬਰਫਬਾਰੀ ਹੁੰਦੀ ਹੈ ਤਾਂ ਸੈਲਾਨੀਆਂ ਦੀ ਗਿਣਤੀ ਵਧ ਜਾਂਦੀ ਹੈ। ਇਨ੍ਹਾਂ ਇਲਾਕਿਆਂ ਵਿਚ ਘੁੰਮਣ ਵਾਲੇ ਸੈਲਾਨੀਆਂ ਨੂੰ ਚੌਕਸੀ ਵਰਤਣ ਦੀ ਅਪੀਲ ਵੀ ਕੀਤੀ ਜਾਂਦੀ ਹੈ, ਤਾਂ ਕਿ ਉਹ ਕਿਸੇ ਮੁਸੀਬਤ ਵਿਚ ਨਾ ਫਸਣ।


author

Tanu

Content Editor

Related News