ਆਟੋ ਡਰਾਈਵਰ ਦੀ ਘਿਨੌਣੀ ਕਰਤੂਤ! ਪਹਿਲਾਂ ਔਰਤ ਨਾਲ ਕੀਤੀ ਕੁੱਟਮਾਰ ਤੇ ਫਿਰ ਰੋਲੀ ਪੱਤ
Friday, Jan 24, 2025 - 03:09 PM (IST)
 
            
            ਮੁੰਬਈ (ਭਾਸ਼ਾ) : ਪਾਲਘਰ ਜ਼ਿਲ੍ਹੇ 'ਚ ਇੱਕ ਆਟੋ ਚਾਲਕ ਦੀ ਘਿਨੌਣੀ ਕਰਤੂਤ ਸਾਹਮਣੇ ਆਈ ਹੈ। ਆਟੋ ਡਰਾਈਵਰ ਨੇ ਵਸਈ ਬੀਚ 'ਤੇ 20 ਸਾਲਾ ਔਰਤ ਨਾਲ ਕੁੱਟਮਾਰ ਕੀਤੀ ਅਤੇ ਇਸ ਤੋਂ ਬਾਅਦ ਉਸ ਨਾਲ ਜਬਰ ਜਨਾਹ ਕੀਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਇਸ ਹਫ਼ਤੇ ਦੇ ਸ਼ੁਰੂ 'ਚ ਵਸਈ ਬੀਚ 'ਤੇ ਵਾਪਰੀ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਔਰਤ ਨੂੰ ਬੁੱਧਵਾਰ ਸਵੇਰੇ ਗੋਰੇਗਾਂਵ ਰੇਲਵੇ ਸਟੇਸ਼ਨ ਨੇੜੇ ਦੇਖਿਆ ਗਿਆ। ਜਦੋਂ ਪੁਲਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਉਸ ਨਾਲ ਹੋਈ ਆਪਬੀਤੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਔਰਤ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਪੁਲਸ ਦੇ ਅਨੁਸਾਰ, ਔਰਤ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਮੁਲਜ਼ਮ ਆਟੋ ਡਰਾਈਵਰ ਨੂੰ ਵਸਈ ਰੇਲਵੇ ਸਟੇਸ਼ਨ ਦੇ ਕੰਪਲੈਕਸ 'ਚ ਮਿਲੀ ਸੀ। ਆਟੋ ਡਰਾਈਵਰ ਔਰਤ ਨੂੰ ਸਮੁੰਦਰ ਕੰਢੇ ਲੈ ਗਿਆ, ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨਾਲ ਜਬਰ ਜਨਾਹ ਕੀਤਾ। ਅਧਿਕਾਰੀ ਨੇ ਦੱਸਿਆ ਕਿ ਵਨਰਾਈ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ, ਚਰਚਗੇਟ ਤੋਂ ਵਿਰਾਰ ਤੱਕ ਰੇਲਵੇ ਸਟੇਸ਼ਨਾਂ ਵਿਚਕਾਰ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ 32 ਸਾਲਾ ਮੁਲਜ਼ਮ ਨੂੰ ਖੈਰਪਾੜਾ ਵਸਾਈ ਦੇ ਇੱਕ ਝੁੱਗੀ-ਝੌਂਪੜੀ ਵਾਲੇ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            