ਭਾਰਤ ਨੂੰ ਯੂਰੇਨੀਅਮ ਸਪਲਾਈ ਕਰੇਗਾ ਆਸਟ੍ਰੇਲੀਆ, PM ਮੋਦੀ ਦੀ ਮੌਜੂਦਗੀ ''ਚ ਹੋਇਆ ਇਤਿਹਾਸਕ ਸਮਝੌਤਾ
Thursday, Jul 09, 2026 - 01:27 PM (IST)
ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ, ਜਿੱਥੇ 3 ਦਿਨਾਂ ਦੌਰੇ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਇੱਕ ਨਵਾਂ ਇਤਿਹਾਸ ਰਚਿਆ ਗਿਆ ਹੈ। ਦੋਵਾਂ ਦੇਸ਼ਾਂ ਨੇ ਇੱਕ ਇਤਿਹਾਸਕ ਪ੍ਰਮਾਣੂ ਊਰਜਾ ਸਮਝੌਤੇ 'ਤੇ ਦਸਤਖਤ ਕੀਤੇ ਹਨ, ਜਿਸ ਦੇ ਤਹਿਤ ਆਸਟ੍ਰੇਲੀਆ, ਭਾਰਤ ਦੇ ਸਿਵਲ ਨਿਊਕਲੀਅਰ ਪ੍ਰੋਗਰਾਮ ਲਈ ਯੂਰੇਨੀਅਮ ਦੀ ਸਪਲਾਈ ਕਰੇਗਾ।
ਇੰਡੋਨੇਸ਼ੀਆ ਦੌਰੇ ਦੀ ਸਮਾਪਤੀ ਮਗਰੋਂ ਆਸਟ੍ਰੇਲੀਆ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਮੈਲਬੋਰਨ 'ਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇਸ ਪ੍ਰਮਾਣੂ ਸੌਦੇ ਨੂੰ ਭਾਰਤ ਦੇ ਵਾਤਾਵਰਣ ਅਤੇ ਕਲੀਨ ਐਨਰਜੀ ਦੇ ਟੀਚੇ ਵੱਲ ਇੱਕ ਵੱਡੀ ਪੁਲਾਂਘ ਦੱਸਿਆ।
ਇਹ ਵੀ ਪੜ੍ਹੋ- ਸ਼ਾਰਜਾਹ ਤੋਂ ਆਉਂਦਾ ਜਹਾਜ਼ ਹੋ ਗਿਆ ਕ੍ਰੈਸ਼ ! ਸਮੁੰਦਰ ਹੇਠੋਂ ਲੱਭਿਆ ਮਲਬਾ, ਸਵਾਰ ਮੈਂਬਰ ਹਾਲੇ ਵੀ 'ਲਾਪਤਾ'
ਇਸ ਮੌਕੇ ਪੀ.ਐੱਮ. ਮੋਦੀ ਨੇ ਐਲਾਨ ਕੀਤਾ, "ਆਸਟ੍ਰੇਲੀਆ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਕਰੇਗਾ। ਅਸੀਂ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਸਮਝੌਤਾ ਕੀਤਾ ਹੈ, ਜੋ ਸਾਡੇ ਕਲੀਨ ਐਨਰਜੀ ਦੇ ਟੀਚਿਆਂ ਨੂੰ ਨਵੀਂ ਰਫ਼ਤਾਰ ਦੇਵੇਗਾ।"
ਆਸਟ੍ਰੇਲੀਆਈ ਪੀ.ਐੱਮ. ਅਲਬਾਨੀਜ਼ ਨੇ ਵੀ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਕਿ ਇਹ ਨਿਰਯਾਤ 2015 ਦੇ 'ਆਸਟ੍ਰੇਲੀਆ-ਭਾਰਤ ਪ੍ਰਮਾਣੂ ਸਹਿਯੋਗ ਸਮਝੌਤੇ' ਦੇ ਤਹਿਤ ਸਿਰਫ਼ ਸ਼ਾਂਤਮਈ ਉਦੇਸ਼ਾਂ ਲਈ ਹੋਵੇਗਾ। ਭਾਵ, ਭਾਰਤ ਇਸ ਯੂਰੇਨੀਅਮ ਦੀ ਵਰਤੋਂ ਸਿਰਫ਼ ਊਰਜਾ ਲਈ ਹੋਵੇਗੀ, ਨਾ ਕਿ ਹਥਿਆਰ ਬਣਾਉਣ ਲਈ।
ਇਹ ਵੀ ਪੜ੍ਹੋ- ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ 'ਚ ਨਵਾਂ ਮੋੜ ! ਫ਼ਰਜ਼ੀ ਰਸੀਦ ਬੁੱਕ ਬਰਾਮਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
