ਆਸਟ੍ਰੇਲੀਆ ''ਤੇ ਮਹਿੰਗਾਈ ਦੀ ਮਾਰ ! 3 ਡਾਲਰ ਪ੍ਰਤੀ ਲੀਟਰ ਤੱਕ ਪੁੱਜੀਆਂ ਡੀਜ਼ਲ ਦੀਆਂ ਕੀਮਤਾਂ

Saturday, Sep 26, 2026 - 05:33 PM (IST)

ਆਸਟ੍ਰੇਲੀਆ ''ਤੇ ਮਹਿੰਗਾਈ ਦੀ ਮਾਰ ! 3 ਡਾਲਰ ਪ੍ਰਤੀ ਲੀਟਰ ਤੱਕ ਪੁੱਜੀਆਂ ਡੀਜ਼ਲ ਦੀਆਂ ਕੀਮਤਾਂ

ਮੈਲਬਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ 'ਚ ਗਲੋਬਲ ਸੰਕਟ ਅਤੇ ਅਮਰੀਕਾ ਵੱਲੋਂ ਤੇਲ ਨਿਰਯਾਤ 'ਤੇ ਸੰਭਾਵੀ ਰੋਕ ਦੇ ਖ਼ਦਸ਼ੇ ਦਰਮਿਆਨ ਤੇਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਰਹੀਆਂ ਹਨ, ਜਿਸ ਨਾਲ ਆਸਟ੍ਰੇਲੀਆ 'ਚ ਡੀਜ਼ਲ ਦੀ ਕੀਮਤ 3 ਡਾਲਰ ਪ੍ਰਤੀ ਲੀਟਰ ਤੋਂ ਪਾਰ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਮਿਡਲ ਈਸਟ 'ਚ ਵਧ ਰਹੇ ਤਣਾਅ ਅਤੇ 'ਹੋਰਮੁਜ਼' ਵਰਗੇ ਪ੍ਰਮੁੱਖ ਸਮੁੰਦਰੀ ਲਾਂਘਿਆਂ 'ਤੇ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣੀਆਂ ਹੋਈਆਂ ਹਨ। ਇਸ ਦੇ ਨਾਲ ਹੀ ਅਮਰੀਕਾ 'ਚ ਚੋਣਾਂ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਵੱਲੋਂ ਡੀਜ਼ਲ ਨਿਰਯਾਤ 'ਤੇ ਬੈਨ ਲਗਾਉਣ ਦੀਆਂ ਚਰਚਾਵਾਂ ਨੇ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। 

ਮਾਹਿਰਾਂ ਅਨੁਸਾਰ ਜੇਕਰ ਅਮਰੀਕਾ ਸਪਲਾਈ ਰੋਕਦਾ ਹੈ, ਤਾਂ ਗਲੋਬਲ ਬਾਜ਼ਾਰ 'ਚ ਫਿਊਲ ਦੀ ਵੱਡੀ ਘਾਟ ਪੈਦਾ ਹੋ ਜਾਵੇਗੀ, ਜਿਸ ਨਾਲ ਯੂਰਪੀ ਦੇਸ਼ ਏਸ਼ੀਆਈ ਰਿਫਾਇਨਰੀਆਂ ਤੋਂ ਸਪਲਾਈ ਲੈਣ ਲਈ ਹੋੜ ਲਗਾਉਣਗੇ ਅਤੇ ਆਸਟ੍ਰੇਲੀਆ 'ਚ ਡੀਜ਼ਲ ਦੀਆਂ ਕੀਮਤਾਂ 4 ਡਾਲਰ ਪ੍ਰਤੀ ਲੀਟਰ ਤੱਕ ਵੀ ਪਹੁੰਚ ਸਕਦੀਆਂ ਹਨ।

ਮੌਜੂਦਾ ਸਮੇਂ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰਾਂ 'ਚ ਡੀਜ਼ਲ ਦੀਆਂ ਕੀਮਤਾਂ 298 ਸੈਂਟ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਚੁੱਕੀਆਂ ਹਨ। ਸਤੰਬਰ ਮਹੀਨੇ ਦੇ ਸ਼ੁਰੂ ਤੋਂ ਹੁਣ ਤੱਕ ਕੀਮਤਾਂ 'ਚ ਲਗਭਗ 40 ਸੈਂਟ ਪ੍ਰਤੀ ਲੀਟਰ ਦਾ ਉਛਾਲ ਆਇਆ ਹੈ, ਜਿਸ ਨਾਲ 55 ਲੀਟਰ ਦੀ ਟੈਂਕੀ ਭਰਵਾਉਣ 'ਤੇ ਆਮ ਵਾਹਨ ਚਾਲਕਾਂ ਨੂੰ 22 ਡਾਲਰ ਦਾ ਵਾਧੂ ਬੋਝ ਝੱਲਣਾ ਪੈ ਰਿਹਾ ਹੈ। 

ਇਹ ਵੀ ਪੜ੍ਹੋ- ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ ਵੀਡੀਓ

ਇਸ ਅੰਤਰਰਾਸ਼ਟਰੀ ਸੰਕਟ ਦਾ ਸਭ ਤੋਂ ਵੱਡਾ ਅਤੇ ਸਿੱਧਾ ਅਸਰ ਆਸਟ੍ਰੇਲੀਆ ਦੇ ਖੇਤਰੀ ਅਤੇ ਪੇਂਡੂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਅਤੇ ਸਥਾਨਕ ਕਾਰੋਬਾਰਾਂ 'ਤੇ ਪੈ ਰਿਹਾ ਹੈ। ਵੱਡੀਆਂ ਦੂਰੀਆਂ ਅਤੇ ਪਹਿਲਾਂ ਦੇ ਮੁਕਾਬਲੇ ਇਲਾਕੇ 'ਚ ਤੇਲ ਭੰਡਾਰ ਦੀ ਸਮਰੱਥਾ ਘੱਟ ਹੋਣ ਕਾਰਨ ਇੱਥੋਂ ਦੇ ਕਾਰੋਬਾਰੀ, ਕਿਸਾਨ ਅਤੇ ਆਮ ਪਰਿਵਾਰ ਗੰਭੀਰ ਵਿੱਤੀ ਦਬਾਅ ਹੇਠ ਆ ਗਏ ਹਨ।

ਖੇਤਰੀ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਕਰਨ ਵਾਲੇ ਟੈਂਕਰ ਚਾਲਕਾਂ ਤੋਂ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਤੱਕ, ਸਾਰੇ ਹੀ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਪਣੇ ਕਾਰੋਬਾਰ ਦੇ ਮੁਨਾਫ਼ੇ ਵਿੱਚ ਭਾਰੀ ਗਿਰਾਵਟ ਦੇਖ ਰਹੇ ਹਨ। ਤੇਲ ਮਹਿੰਗਾ ਹੋਣ ਕਾਰਨ ਆਵਾਜਾਈ ਦਾ ਵਾਧੂ ਖਰਚਾ ਗਾਹਕਾਂ 'ਤੇ ਪੈ ਰਿਹਾ ਹੈ। ਇਸ ਤੋਂ ਇਲਾਵਾ ਕੰਮ ਅਤੇ ਬੱਚਿਆਂ ਦੇ ਸਕੂਲ ਲਈ ਰੋਜ਼ਾਨਾ ਲੰਮੀ ਦੂਰੀ ਤੈਅ ਕਰਨ ਵਾਲੇ ਪਰਿਵਾਰਾਂ ਦਾ ਹਫ਼ਤਾਵਾਰੀ ਬਜਟ ਪੂਰੀ ਤਰ੍ਹਾਂ ਵਿਗੜ ਚੁੱਕਾ ਹੈ, ਜਿਸ ਕਰਕੇ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਜ਼ਰੂਰੀ ਖਰਚਿਆਂ ਵਿੱਚ ਕਟੌਤੀ ਕਰਨੀ ਪੈ ਰਹੀ ਹੈ।

ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਮਾਲ ਢੋਆ-ਢੁਆਈ ਮਹਿੰਗੀ ਹੋ ਗਈ ਹੈ, ਜਿਸ ਦਾ ਸਿੱਧਾ ਅਸਰ ਸੁਪਰਮਾਰਕੀਟਾਂ 'ਚ ਮਿਲਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਤੇ ਵੀ ਪੈ ਰਿਹਾ ਹੈ। ਇਸ ਵਧਦੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਵੱਲੋਂ ਵਿਆਜ ਦਰਾਂ 'ਚ ਵਾਧਾ ਤੱਕ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜੋ ਕਿ ਪਿਛਲੇ 14 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਹੋਵੇਗਾ।

ਇਹ ਵੀ ਪੜ੍ਹੋ- ਏਸ਼ੀਅਨ ਗੇਮਜ਼ 'ਚ ਭਾਰਤ ਦੀਆਂ ਧੀਆਂ ਨੇ ਪਾਈ ਧੱਕ ! ਕਬੱਡੀ 'ਚ ਜਿੱਤਿਆ Gold

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News