ਗੁੰਮਸ਼ੁਦਾ ਜਵਾਕ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮਿਲਣਗੇ 10 ਲੱਖ ਡਾਲਰ !
Thursday, Sep 24, 2026 - 11:15 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਦੱਖਣੀ ਆਸਟ੍ਰੇਲੀਆ ਵਿੱਚ ਕਰੀਬ ਇੱਕ ਸਾਲ ਤੋਂ ਲਾਪਤਾ 4 ਸਾਲ ਦੇ ਗੁਸ ਲਾਮੋਂਟ ਦੀ ਭਾਲ ਲਈ ਸੂਬਾ ਸਰਕਾਰ ਨੇ 10 ਲੱਖ ਆਸਟ੍ਰੇਲੀਆਈ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਪ੍ਰੀਮੀਅਰ (ਮੁੱਖ ਮੰਤਰੀ) ਪੀਟਰ ਮਾਲਿਨੌਸਕਾਸ ਨੇ ਕਿਹਾ ਕਿ ਗੁਸ ਦੀ ਗੁੰਮਸ਼ੁਦਗੀ ਬਾਰੇ ਅਹਿਮ ਜਾਣਕਾਰੀ ਦੇਣ ਵਾਲੇ ਨੂੰ ਇਹ ਇਨਾਮ ਦਿੱਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ 'Birth Tourism' 'ਤੇ ਕੱਸਿਆ ਸ਼ਿਕੰਜਾ ! ਵੀਜ਼ਾ ਨਿਯਮ ਕਰ'ਤੇ ਸਖ਼ਤ
ਗੁਸ ਨੂੰ ਯੂਨਟਾ ਨੇੜੇ ਸਥਿਤ ਓਕ ਪਾਰਕ ਸਟੇਸ਼ਨ ਤੋਂ ਲਗਭਗ 12 ਮਹੀਨੇ ਪਹਿਲਾਂ ਲਾਪਤਾ ਹੋਣ ਦੀ ਪੁਲਿਸ ਵੱਲੋ ਰਿਪੋਰਟ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਵਿੱਚ ਭਾਲ ਮੁਹਿੰਮ ਚਲਾਈ ਗਈ, ਪਰ ਅਜੇ ਤੱਕ ਬੱਚੇ ਦਾ ਕੋਈ ਪਤਾ ਨਹੀਂ ਲੱਗਿਆ। ਆਉਣ ਵਾਲੇ ਐਤਵਾਰ ਨੂੰ ਗੁਸ ਦੇ ਲਾਪਤਾ ਹੋਣ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਸਰਕਾਰ ਨੂੰ ਆਸ ਹੈ ਕਿ ਵੱਡੇ ਇਨਾਮ ਦੇ ਐਲਾਨ ਨਾਲ ਗੁਸ ਬਾਰੇ ਅਹਿਮ ਜਾਣਕਾਰੀ ਰੱਖਣ ਵਾਲੇ ਲੋਕ ਅੱਗੇ ਆਉਣਗੇ, ਜੋ ਬੱਚੇ ਦੀ ਭਾਲ ਵਿੱਚ ਮਦਦਗਾਰ ਸਾਬਤ ਹੋਵੇਗਾ। ਸਰਕਾਰ ਅਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਵਿਅਕਤੀ ਕੋਲ ਗੁਸ ਦੇ ਲਾਪਤਾ ਹੋਣ ਜਾਂ ਉਸ ਦੀ ਮੌਜੂਦਾ ਸਥਿਤੀ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
