ਆਊਡੀ ਛੱਡ ਹਸਪਤਾਲ ਦੀ ਐਂਬੂਲੈਂਸ ''ਤੇ ਪੁੱਜ ਗਿਆ ਘਰ
Tuesday, Dec 19, 2017 - 10:32 AM (IST)

ਚੇਨਈ— ਇੱਥੋਂ ਦੇ ਇਕ ਹਸਪਤਾਲ 'ਚ ਐਤਵਾਰ ਦੀ ਰਾਤ ਇਕ ਅਜੀਬੋ-ਗਰੀਬ ਘਟਨਾ ਵਾਪਰੀ, ਜਦੋਂ ਇਕ ਵਪਾਰੀ ਆਪਣੀ ਲਗਜਰੀ ਫੋਰ ਵੀਲਰ ਆਊਡੀ ਨੂੰ ਪਾਰਕ ਕਰ ਕੇ ਐਂਬੂਲੈਂਸ 'ਤੇ ਆਪਣੇ ਘਰ ਚੱਲਾ ਗਿਆ। ਪੁਲਸ ਨੇ ਦੱਸਿਆ ਕਿ ਐਤਵਾਰ ਦੀ ਰਾਤ ਕਰੀਬ 1.30 ਵਜੇ ਮਿਥਿਲ ਨਾਂ ਦਾ ਇਕ ਸ਼ਖਸ ਆਪਣੇ ਦੋਸਤ ਨੂੰ ਲੈ ਕੇ ਚੇਨਈ ਦੇ ਨੁਗੰਬੱਕਮ ਹਸਪਤਾਲ ਆਇਆ ਸੀ, ਜਿਸ ਨੂੰ ਮਾਮੂਲੀ ਸੱਟ ਲੱਗੀ ਸੀ। ਇਕ ਅਫ਼ਸਰ ਨੇ ਦੱਸਿਆ,''ਹਸਪਤਾਲ ਦੇ ਸਟਾਫ ਅਨੁਸਾਰ ਮਿਥਿਲ ਨਸ਼ੇ 'ਚ ਲੱਗ ਰਿਹਾ ਸੀ ਪਰ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ।''
ਘਟਨਾ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ,''ਇਕ ਬਿਜ਼ਨੈੱਸਮੈਨ ਆਊਡੀ ਡਰਾਈਵ ਕਰਦੇ ਹੋਏ ਆਪਣੇ ਇਕ ਜ਼ਖਮੀ ਦੋਸਤ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਲਿਆਇਆ ਸੀ। ਉਸ ਨੂੰ ਭਰਤੀ ਕਰਵਾਉਣ ਤੋਂ ਬਾਅਦ ਜਦੋਂ ਬਿਜ਼ਨੈੱਸਮੈਨ ਵਾਪਸ ਪਾਰਕਿੰਗ ਸਥਾਨ 'ਚ ਆਇਆ ਤਾਂ ਆਪਣੀ ਗੱਡੀ ਨਾ ਲਿਜਾ ਕੇ ਹਸਪਤਾਲ ਦੀ ਐਂਬੂਲੈਂਸ ਡਰਾਈਵ ਕਰ ਕੇ ਲੈ ਗਿਆ। ਦਰਅਸਲ ਐਂਬੂਲੈਂਸ ਦੇ ਡਰਾਈਵਰ ਨੇ ਚਾਬੀ ਗੱਡੀ 'ਚ ਹੀ ਛੱਡ ਦਿੱਤੀ ਸੀ।'' ਬਿਜ਼ਨੈੱਸਮੈਨ ਉਪਨਗਰ ਪਲਵੱਕਮ ਸਥਿਤ ਆਪਣੇ ਘਰ ਗਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਆਪਣੀ ਗੱਡੀ ਬਾਰੇ ਪੁੱਛਿਆ, ਉਦੋਂ ਬਿਜ਼ਨੈੱਸਮੈਨ ਨੂੰ ਗਲਤੀ ਦਾ ਅਹਿਸਾਸ ਹੋਇਆ ਅਤੇ ਆਪਣੇ ਡਰਾਈਵਰ ਨੂੰ ਐਂਬੂਲੈਂਸ ਵਾਪਸ ਡਰਾਪ ਕਰਨ ਲਈ ਕਿਹਾ।