ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਟਿਕ-ਟਾਕ ਦਾ ਕੇਸ ਲੜਨ ਤੋਂ ਕੀਤਾ ਇਨਕਾਰ

Wednesday, Jul 01, 2020 - 03:18 PM (IST)

ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਟਿਕ-ਟਾਕ ਦਾ ਕੇਸ ਲੜਨ ਤੋਂ ਕੀਤਾ ਇਨਕਾਰ

ਨਵੀਂ ਦਿੱਲੀ- ਦੇਸ਼ ਦੇ ਸੀਨੀਅਰ ਐਡਵੋਕੇਟਾਂ 'ਚ ਸ਼ਾਮਲ ਸਾਬਕਾ ਐਟਰਨੀ ਜਨਰਲ ਮੁਕੁਲ ਰੋਹਤਗੀ ਨੇ ਚੀਨੀ ਐਪ ਟਿਕ-ਟਾਕ ਦਾ ਮੁਕੱਦਮਾ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਸ਼੍ਰੀ ਰੋਹਤਗੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਚੀਨੀ ਐਪ ਲਈ ਭਾਰਤ ਸਰਕਾਰ ਵਿਰੁੱਧ ਕੋਰਟ 'ਚ ਖੜ੍ਹੇ ਨਹੀਂ ਹੋਣਗੇ। ਭਾਰਤ ਸਰਕਾਰ ਵਲੋਂ 59 ਚੀਨੀ ਐਪ ਨੂੰ ਬੰਦ ਕੀਤੇ ਜਾਣ ਦੇ ਫੈਸਲੇ ਤੋਂ ਬਾਅਦ ਇਨ੍ਹਾਂ 'ਚੋਂ ਇਕ ਐਪ 'ਟਿਕ-ਟਾਕ' ਨੇ ਕਾਨੂੰਨੀ ਰਸਤਾ ਅਪਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਹਿਲੇ ਕਦਮ 'ਤੇ ਹੀ ਝਟਕਾ ਲੱਗਾ ਹੈ। ਟਿਕ-ਟਾਕ ਨੇ ਮਾਮਲੇ ਦੀ ਪੈਰਵੀ ਲਈ ਸ਼੍ਰੀ ਰੋਹਤਗੀ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ ਨੇ ਟਿਕ-ਟਾਕ ਵਲੋਂ ਸਰਕਾਰ ਵਿਰੁੱਧ ਪੇਸ਼ ਹੋਣ ਤੋ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਰਤ ਸਰਕਾਰ ਵਿਰੁੱਧ ਚੀਨੀ ਐਪ ਲਈ ਕੋਰਟ 'ਚ ਕੇਸ ਨਹੀਂ ਲੜਨਗੇ।

ਦੱਸਣਯੋਗ ਹੈ ਕਿ ਦੇਸ਼ ਦੀ ਸੁਰੱਖਿਆ 'ਤੇ ਖਤਰੇ ਵਾਲੇ ਚੀਨੀ ਐਪਸ 'ਤੇ ਮੋਦੀ ਸਰਕਾਰ ਨੇ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਟਿਕ-ਟਾਕ ਸਮੇਤ 59 ਚੀਨੀ ਐਪਸ 'ਤੇ ਸੋਮਵਾਰ ਰਾਤ ਬੈਨ ਲਾ ਦਿੱਤਾ ਗਿਆ। ਚੀਨ ਦੇ 59 ਐਪਸ, ਜਿਨ੍ਹਾਂ 'ਚ ਟਿਕ-ਟਾਕ ਵੀ ਸ਼ਾਮਲ ਹੈ, ਉਸ 'ਤੇ ਪਾਬੰਦੀ ਲੱਗ ਚੁਕੀ ਹੈ। ਬੈਨ ਸਾਰੀਆਂ ਐਪਸ ਦਾ ਡਾਟਾ ਅਗਲੇ ਇਕ-2 ਦਿਨ 'ਚ ਰੋਕ ਦਿੱਤਾ ਜਾਵੇਗਾ।


author

DIsha

Content Editor

Related News