66 ਸਾਲਾ ਬਜ਼ੁਰਗ ਮਹਿਲਾ ਨਾਲ ਰੇਪ ਦੀ ਕੋਸ਼ਿਸ਼; ਨਿਰਵਸਤਰ ਕਰ ਕੇ ਚਾਕੂ ਨਾਲ ਕੀਤੇ 25 ਵਾਰ

06/15/2021 3:52:21 AM

ਨਵੀਂ ਦਿੱਲੀ - 30 ਸਾਲਾ ਇਕ ਨੌਜਵਾਨ ਨੇ ਦੱਲੂਪੁਰਾ ਵਿਚ ਰਹਿ ਰਹੀ ਇਕ 66 ਸਾਲਾ ਬਜ਼ੁਰਗ ਮਹਿਲਾ ਨਾਲ ਰੇਪ ਦੀ ਕੋਸ਼ਿਸ਼ ਕੀਤੀ। ਜਦੋਂ ਮਹਿਲਾ ਨੇ ਵਿਰੋਧ ਕੀਤਾ ਤਾਂ ਉਸਨੇ ਮਹਿਲਾ ਨੂੰ ਨਿਰਵਸਤਰ ਕਰ ਕੇ ਉਸਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਸਿਰਫਿਰੇ ਨੌਜਵਾਨ ਨੇ ਬਜ਼ੁਰਗ ਮਹਿਲਾ ਦੇ ਪੱਟਾਂ ਅਤੇ ਹੇਠਲੇ ਹਿੱਸਿਆਂ ’ਤੇ ਚਾਕੂ ਨਾਲ ਕਈ ਵਾਰ ਵੀ ਕੀਤੇ। ਦਾਤੀ ਨਾਲ ਗਲਾ ਅਤੇ ਪੈਰ ਵੀ ਕੱਟ ਦਿੱਤੇ। ਇਸ ਤੋਂ ਬਾਅਦ ਨੌਜਵਾਨ ਨੇ ਮਹਿਲਾ ਦੇ ਢਿੱਡ ਅਤੇ ਹੇਠਲੇ ਹਿੱਸੇ ਵਿਚ ਕਰੀਬ 25 ਤੋਂ ਜ਼ਿਆਦਾ ਵਾਰ ਚਾਕੂ ਨਾਲ ਵਾਰ ਕਰਕੇ ਉਸਦੇ ਸਰੀਰ ਨੂੰ ਬੁਰੀ ਤਰ੍ਹਾਂ ਕੱਟਣ ਦੀ ਕੋਸ਼ਿਸ਼ ਕੀਤੀ ।

ਇਹ ਵੀ ਪੜ੍ਹੋ- ਜ਼ਮੀਨ 'ਤੇ ਐਡਵਾਂਸ ਸਟ੍ਰਾਈਕ ਕੋਰ, ਹਵਾ 'ਚ ਰਾਫੇਲ... ਚੀਨ ਨੂੰ ਜਵਾਬ ਦੇਣ ਲਈ ਭਾਰਤ ਦੀ ਤਿਆਰੀ

ਹਾਲਾਂਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਕੁੱਝ ਹੀ ਘੰਟੇ ਵਿੱਚ ਦੋਸ਼ੀ ਨੂੰ ਫੜ ਲਿਆ। ਦੋਸ਼ੀ 30 ਸਾਲ ਵਿਪਨ ਪੁੱਤਰ ਨਵਲ ਸਿੰਘ ਫੁਲਵਾੜੀ ਦੱਲੂਪੁਰਾ ਪਿੰਡ ਦਾ ਹੀ ਰਹਿਣ ਵਾਲਾ ਹੈ। ਪੁੱਛਗਿੱਛ ਵਿੱਚ ਉਸ ਨੇ ਦੱਸਿਆ ਕਿ ਉਹ ਮਹਿਲਾ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦਾ ਸੀ ਅਤੇ ਉਸ ਸਮੇਂ ਉਹ ਨਸ਼ੇ ਦੀ ਹਾਲਤ ਵਿੱਚ ਸੀ। ਬਜ਼ੁਰਗ ਮਹਿਲਾ ਮੂਲ ਰੂਪ ਨਾਲ ਬਿਹਾਰ ਦੇ ਬੇਗੂਸਰਾਏ ਦੀ ਰਹਿਣ ਵਾਲੀ ਸੀ। ਉਹ ਆਪਣੇ ਬੇਟੇ ਅਤੇ ਪੋਤਰੇ ਨਾਲ ਨਿਊ ਅਸ਼ੋਕ ਨਗਰ ਦੇ ਦੱਲੂਪੁਰਾ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News