ਉੱਤਰ ਪ੍ਰਦੇਸ਼ ''ਚ ਢਾਈ ਸਾਲ ਦੀ ਬੱਚੀ ਨਾਲ ਰੇਪ ਦੀ ਕੋਸ਼ਿਸ਼, ਦੋਸ਼ੀ ਗ੍ਰਿਫਤਾਰ
Friday, May 15, 2020 - 01:37 PM (IST)

ਬੁਲੰਦਸ਼ਹਿਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਖਾਨਪੁਰ ਖੇਤਰ 'ਚ ਇਕ ਢਾਈ ਸਾਲ ਦੀ ਬੱਚੀ ਨਾਲ ਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਭਾਵ ਅੱਜ ਦੱਸਿਆ ਕਿ ਖਾਨਪੁਰ ਖੇਤਰ ਦੇ ਪਿੰਡ ਵਾਸੀ ਇਕ ਵਿਅਕਤੀ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਦੀ ਪਤਨੀ ਆਪਣੀ ਢਾਈ ਸਾਲ ਦੀ ਬੱਚੀ ਨਾਲ ਪਿੰਡ 'ਚ ਆਪਣੀ ਮਾਸੀ ਦੇ ਘਰ ਗਈ ਸੀ। ਪਿੰਡ ਦਾ ਇਕ ਨੌਜਵਾਨ ਰਿੰਕੂ ਬੱਚੀ ਨੂੰ ਖਿਡਾਉਣ ਦੇ ਨਾਮ 'ਤੇ ਆਪਣੇ ਨਾਲ ਲੈ ਗਿਆ।
ਨੌਜਵਾਨ ਨੇ ਖੇਤ 'ਚ ਲਿਜਾ ਕੇ ਬੱਚੀ ਨਾਲ ਰੇਪ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਰੋਣ ਦੀ ਆਵਾਜ਼ ਸੁਣ ਕੇ ਬੱਚੀ ਦੀ ਮਾਂ ਅਤੇ ਕੁਝ ਲੋਕ ਮੌਕੇ 'ਤੇ ਪਹੁੰਚ ਗਏ। ਇਸ ਦਰਮਿਆਨ ਰਿੰਕੂ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਰਿੰਕੂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ।