6 ਸਾਲਾ ਮਾਸੂਮ ਲਈ ਮਸੀਹਾ ਬਣ ਕੇ ਆਏ ਬਾਂਦਰ, ਜਬਰ-ਜ਼ਿਨਾਹ ਕਰ ਰਹੇ ਦਰਿੰਦੇ ''ਤੇ ਕਰ ''ਤਾ ਹਮਲਾ

Wednesday, Sep 25, 2024 - 03:28 PM (IST)

6 ਸਾਲਾ ਮਾਸੂਮ ਲਈ ਮਸੀਹਾ ਬਣ ਕੇ ਆਏ ਬਾਂਦਰ, ਜਬਰ-ਜ਼ਿਨਾਹ ਕਰ ਰਹੇ ਦਰਿੰਦੇ ''ਤੇ ਕਰ ''ਤਾ ਹਮਲਾ

ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਇਕ ਅਜੀਬ ਘਟਨਾ ਵਾਪਰੀ। ਦਰਅਸਲ ਇੱਥੇ ਇਕ ਨੌਜਵਾਨ ਇਕ ਬੱਚੀ ਨੂੰ ਝਾੜੀਆਂ 'ਚ ਲਿਜਾ ਕੇ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਦੋਂ ਬਾਂਦਰਾਂ ਦਾ ਇਕ ਝੁੰਡ ਉੱਥੇ ਪਹੁੰਚ ਗਿਆ ਅਤੇ  ਦੋਸ਼ੀ 'ਤੇ ਹਮਲਾ ਕਰ ਦਿੱਤਾ। ਡਰ ਦੇ ਮਾਰੇ ਦੋਸ਼ੀ ਉਥੋਂ ਭੱਜ ਗਿਆ ਅਤੇ ਇਸ ਤਰ੍ਹਾਂ ਬੱਚੀ ਬਚ ਗਈ। ਹਾਲਾਂਕਿ 'ਜਗ ਬਾਣੀ' ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਵਾਇਰਲ ਵੀਡੀਓ 'ਚ ਕਿੰਨੀ ਸੱਚਾਈ ਹੈ। 

ਇਹ ਵੀ ਪੜ੍ਹੋ : ਸ਼ਰਮਨਾਕ! 7 ਸਾਲਾ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕੀਤਾ ਜਬਰ-ਜ਼ਿਨਾਹ

ਸੋਸ਼ਲ ਮੀਡੀਆ 'ਤੇ ਚੱਲ ਰਹੀ ਖਬਰ ਮੁਤਾਬਕ ਦੋਸ਼ੀ ਨੌਜਵਾਨ 6 ਸਾਲ ਦੀ ਬੱਚੀ ਨੂੰ ਵਰਗਲਾ ਕੇ ਸੁੰਨਸਾਨ ਜਗ੍ਹਾ 'ਤੇ ਲੈ ਗਿਆ। ਉਸ ਨੇ ਕੁੜੀ ਦੇ ਕੱਪੜੇ ਲਾਹ ਕੇ ਗੰਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਚਾਨਕ ਬਾਂਦਰਾਂ ਦਾ ਇਕ ਝੁੰਡ ਆਪਸ 'ਚ ਲੜਦਾ ਹੋਇਆ ਉੱਥੇ ਪਹੁੰਚਿਆ। ਬਾਂਦਰਾਂ ਨੇ ਉਸ ਨੌਜਵਾਨ 'ਤੇ ਹਮਲਾ ਕਰ ਦਿੱਤਾ। ਬਾਂਦਰਾਂ ਨੂੰ ਦੇਖ ਕੇ ਦੋਸ਼ੀ ਭੱਜ ਗਏ ਅਤੇ ਬੱਚੀ ਬਚ ਗਈ। ਕੁੜੀ ਦੇ ਪਰਿਵਾਰ ਵਾਲਿਆਂ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਦੋਸ਼ੀ ਦੀ ਭਾਲ ਕਰ ਰਹੀ ਹੈ। ਸੀ.ਸੀ.ਟੀ.ਵੀ. 'ਚ ਦੋਸ਼ੀ ਬੱਚੀ ਨੂੰ ਆਪਣੇ ਨਾਲ ਲਿਜਾਂਦਾ ਨਜ਼ਰ ਆ ਰਿਹਾ ਹੈ। ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕੁੜੀ ਦੇ ਕੱਪੜੇ ਲਾਹ ਕੇ ਉਸ ਨਾਲ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ ਬਾਂਦਰਾਂ ਨੇ ਆ ਕੇ ਉਸ ਨੂੰ ਬਚਾਇਆ। ਘਟਨਾ ਤੋਂ ਬਾਅਦ ਬੱਚੀ ਅਜੇ ਵੀ ਸਦਮੇ 'ਚ ਹੈ।

ਇਹ ਵੀ ਪੜ੍ਹੋ : 26 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਜਾਣੋ ਵਜ੍ਹਾ

ਦੂਜੇ ਪਾਸੇ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਬਾਹਰ ਖੇਡ ਰਹੀ ਸੀ, ਉਦੋਂ ਦੋਸ਼ੀ ਉਸ ਨੂੰ ਵਰਗਲਾ ਕੇ ਲੈ ਗਿਆ। ਪਿਤਾ ਅਨੁਸਾਰ ਦੋਸ਼ੀ ਸੀ.ਸੀ.ਟੀ.ਵੀ. 'ਚ ਨਜ਼ਰ ਆ ਰਿਹਾ ਸੀ ਕਿ ਉਹ ਕੁੜੀ ਨੂੰ ਆਪਣੇ ਨਾਲ ਲੈ ਕੇ ਤੰਗ ਗਲੀ 'ਚੋਂ ਲੰਘ ਰਿਹਾ ਸੀ। ਗਲੀ 'ਚੋਂ ਹੁੰਦੇ ਹੋਏ ਬੱਚੀ ਨੂੰ ਉਹ ਝਾੜੀਆਂ 'ਚ ਲੈ ਗਿਆ ਪਰ ਉੱਥੇ ਮੌਜੂਦ ਬਾਂਦਰਾਂ ਨੇ ਉਸ ਦੀ ਜਾਨ ਬਚਾ ਲਈ। ਫਿਲਹਾਲ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News