ਸੁਪਰਹਿੱਟ ਪੰਜਾਬੀ ਗਾਇਕਾ ਨੇ ਕਰ''ਤਾ ਮੰਗਣੀ ਦਾ ਐਲਾਨ, ਮੰਗੇਤਰ ਨੂੰ ਸਟੇਜ ''ਤੇ ਸੱਦ ਘੁੱਟ ਕੇ ਪਾ ਲਈ ਜੱਫੀ

Sunday, Jul 12, 2026 - 09:27 AM (IST)

ਸੁਪਰਹਿੱਟ ਪੰਜਾਬੀ ਗਾਇਕਾ ਨੇ ਕਰ''ਤਾ ਮੰਗਣੀ ਦਾ ਐਲਾਨ, ਮੰਗੇਤਰ ਨੂੰ ਸਟੇਜ ''ਤੇ ਸੱਦ ਘੁੱਟ ਕੇ ਪਾ ਲਈ ਜੱਫੀ

ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਸਿੰਗਰ ਜੈਸਮੀਨ ਸੈਂਡਲਸ ਨੇ 11 ਜੁਲਾਈ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਇਕ ਕੰਸਰਟ ਕੀਤਾ। ਸਿੰਗਰ ਨੂੰ ਸੁਣਨ ਲਈ ਹਜ਼ਾਰਾਂ ਦੀ ਭੀੜ ਇਕੱਠੀ ਹੋਈ ਸੀ। ਇਸ ਦੌਰਾਨ ਜੈਸਮੀਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਵੱਡਾ ਸਰਪ੍ਰਾਈਜ਼ ਦਿੱਤਾ। ਜੈਸਮੀਨ ਨੇ ਲਾਈਵ ਕੰਸਰਟ ਦੌਰਾਨ ਆਪਣੀ ਮੰਗਣੀ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਸ ਨੇ ਆਪਣੇ ਮੰਗੇਤਰ ਨੂੰ ਪਹਿਲੀ ਵਾਰ ਦਰਸ਼ਕਾਂ ਨਾਲ ਜਾਣੂ ਕਰਵਾਉਣ ਲਈ ਸਟੇਜ ‘ਤੇ ਸੱਦਾ ਦਿੱਤਾ। 

ਜੈਸਮੀਨ ਨੇ ਆਪਣੀ ਮੰਗਣੀ ਦੀ ਅੰਗੂਠੀ ਵੀ ਦਿਖਾਈ। ਇਸ ਖ਼ਬਰ ਨਾਲ ਉੱਥੇ ਮੌਜੂਦ ਫੈਨਜ਼ ਖੁਸ਼ੀ ਨਾਲ ਝੂਮ ਉੱਠੇ ਅਤੇ ਜ਼ੋਰਦਾਰ ਤਾੜੀਆਂ ਵਜਾਉਣ ਲੱਗੇ। ਇਸ ਪਲ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦਿੱਲੀ ‘ਚ ਆਪਣੇ ‘ਡ੍ਰੀਮ ਗਰਲ ਇੰਡੀਆ ਟੂਰ’ ਕੰਸਰਟ ਦੌਰਾਨ ਜੈਸਮੀਨ ਸੈਂਡਲਸ ਨੇ ਇਕ ਖਾਸ ਵਿਅਕਤੀ ਨੂੰ ਸਟੇਜ ‘ਤੇ ਬੁਲਾਉਣ ਲਈ ਆਪਣੇ ਕੰਸਰਟ ਨੂੰ ਰੋਕ ਦਿੱਤਾ। ਫਿਰ ਉਸ ਨੇ ਆਪਣੀ ਅੰਗੂਠੀ ਦਿਖਾਉਂਦੇ ਹੋਏ ਆਪਣੀ ਮੰਗਣੀ ਦਾ ਖੁਲਾਸਾ ਕੀਤਾ। ਇਸ ਤੋਂ ਇਲਾਵਾ ਗਾਇਕਾ ਨੇ ਲਾਈਵ ਸ਼ੋਅ ਦੌਰਾਨ ਆਪਣੇ ਮੰਗੇਤਰ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News