ਪਾਕਿ ਫ਼ੌਜ ਦੀ POK ''ਚ ਨਾਪਾਕ ਹਰਕਤ ! ਅੰਨ੍ਹੇਵਾਹ ਫਾਇਰਿੰਗ ਕਰ 6 ਬੇਗੁਨਾਹਾਂ ਦੀ ਲਈ ਜਾਨ

Wednesday, Jul 15, 2026 - 06:18 PM (IST)

ਪਾਕਿ ਫ਼ੌਜ ਦੀ POK ''ਚ ਨਾਪਾਕ ਹਰਕਤ ! ਅੰਨ੍ਹੇਵਾਹ ਫਾਇਰਿੰਗ ਕਰ 6 ਬੇਗੁਨਾਹਾਂ ਦੀ ਲਈ ਜਾਨ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਗ਼ੈਰ-ਕਾਨੂੰਨੀ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਆਮ ਲੋਕਾਂ ’ਤੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ। ਮੰਗਲਵਾਰ ਨੂੰ ਆਸਿਮ ਮੁਨੀਰ ਦੀ ਫ਼ੌਜ ਅਤੇ ਸੁਰੱਖਿਆ ਬਲਾਂ ਨੇ ਬਿਨਾਂ ਕਿਸੇ ਕਾਰਨ ਆਮ ਲੋਕਾਂ ’ਤੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿਚ ਘੱਟੋ-ਘੱਟ 6 ਬੇਗੁਨਾਹ ਨਾਗਰਿਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਭਾਰੀ ਰੋਸ ਫੈਲ ਗਿਆ ਹੈ ਅਤੇ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸਵੇਰੇ-ਸਵੇਰੇ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਰਾਵਲਕੋਟ ਦੇ ਮਟਿਆਲ ਮੀਰਾ ਬੱਸ ਟਰਮੀਨਲ ਇਲਾਕੇ ਅਤੇ ਸੁਧਨੋਤੀ ਜ਼ਿਲੇ ਦੇ ਬਲੋਚ ਇਲਾਕੇ ਵਿਚ ਨਿਹੱਥੇ ਨਾਗਰਿਕਾਂ ’ਤੇ ਬਲ ਦੀ ਵਰਤੋਂ ਕੀਤੀ। ਅਚਾਨਕ ਹੋਈ ਗੋਲੀਬਾਰੀ ਕਾਰਨ ਇਲਾਕੇ ਵਿਚ ਭਾਜੜ ਮਚ ਗਈ ਅਤੇ ਕਈ ਲੋਕ ਇਸ ਦੀ ਲਪੇਟ ’ਚ ਆ ਗਏ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿਚ ਜ਼ਬਰਦਸਤ ਗੁੱਸਾ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਪਾਕਿਸਤਾਨੀ ਫ਼ੌਜ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਇਲਾਕੇ ਵਿਚ ਵਾਧੂ ਸੁਰੱਖਿਆ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ।

ਭਾਰਤ ਨੇ ਕੀਤੀ ਪਾਕਿਸਤਾਨ ਦੀ ਆਲੋਚਨਾ
ਉੱਥੇ ਹੀ, ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿਚ ਪੀ. ਓ. ਕੇ. ਵਿਚ ਚੱਲ ਰਹੇ ਪ੍ਰਦਰਸ਼ਨਾਂ ਅਤੇ ਹਿੰਸਾ ਦੀ ਨਿੰਦਾ ਕਰਦਿਆਂ ਇਸ ਨੂੰ ਪਾਕਿਸਤਾਨ ਦੇ ‘ਸਿਸਟੇਮੈਟਿਕ ਸ਼ੋਸ਼ਣ’ ਦਾ ਨਤੀਜਾ ਦੱਸਿਆ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਪੀ. ਓ. ਕੇ. ਵਿਚ ਹੋ ਰਹੇ ਪ੍ਰਦਰਸ਼ਨ ਪਾਕਿਸਤਾਨ ਦੇ ਦਹਾਕਿਆਂ ਪੁਰਾਣੇ ਸਿਸਟੇਮੈਟਿਕ ਸ਼ੋਸ਼ਣ, ਮੌਲਿਕ ਅਧਿਕਾਰਾਂ ਤੋਂ ਇਨਕਾਰ ਕਰਨ ਅਤੇ ਗ਼ੈਰ-ਕਾਨੂੰਨੀ ਕਬਜ਼ੇ ਵਾਲੇ ਇਲਾਕਿਆਂ ਵਿਚ ਪ੍ਰਸ਼ਾਸਨਿਕ ਜ਼ੁਲਮ ਦਾ ਸਿੱਧਾ ਨਤੀਜਾ ਹਨ। ਵਿਦੇਸ਼ ਮੰਤਰਾਲੇ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਨੂੰ ਆਮ ਲੋਕਾਂ ’ਤੇ ਅੱਤਿਆਚਾਰ ਕਰਨ ਲਈ ਜਵਾਬਦੇਹ ਠਹਿਰਾਏ।


author

Harpreet SIngh

Content Editor

Related News