ਨਕਸਲੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਸੀ CRPF ਦਾ ਜਵਾਨ, ਝਾਰਖੰਡ ATS ਨੇ ਕੀਤਾ ਗ੍ਰਿਫਤਾਰ
Tuesday, Nov 16, 2021 - 11:46 PM (IST)
ਰਾਂਚੀ - ਝਾਰਖੰਡ ਏ.ਟੀ.ਐੱਸ. ਨੇ ਜੰਮੂ-ਕਸ਼ਮੀਰ ਵਿੱਚ ਤਾਇਨਾਤ ਸੀ.ਆਰ.ਪੀ.ਐੱਫ. ਦੇ ਇੱਕ ਜਵਾਨ ਨੂੰ ਰਾਂਚੀ ਤੋਂ ਗ੍ਰਿਫਤਾਰ ਕਰ ਲਿਆ। ਦੋਸ਼ ਹੈ ਕਿ ਫੜਿਆ ਗਿਆ ਜਵਾਨ ਮੁਲਜਮਾਂ ਅਤੇ ਨਕਸਲੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਸੀ। ਉਸ ਦੇ ਕਬਜ਼ੇ ਤੋਂ ਭਾਰੀ ਮਾਤਰਾ ਵਿੱਚ ਕਾਰਤੂਸ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ - ਮਮਤਾ ਨੇ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਯੋਜਨਾ ਸ਼ੁਰੂ ਕੀਤੀ, 10 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ
ਭਾਕਪਾ (ਮਾਓਵਾਦੀ) ਦੇ ਨੇਤਾ ਪ੍ਰਸ਼ਾਂਤ ਬੋਸ ਉਰਫ ਕਿਸ਼ਨ ਦਾ ਦੀ ਗ੍ਰਿਫਤਾਰੀ ਦਾ ਅਸਰ ਹੁਣ ਸੂਬੇ ਵਿੱਚ ਨਜ਼ਰ ਆਉਣ ਲੱਗਾ ਹੈ। ਝਾਰਖੰਡ ਏ.ਟੀ.ਐੱਸ. ਨੇ ਇਸ ਕੜੀ ਵਿੱਚ ਨਕਸਲੀਆਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਦੀ ਸਪਲਾਈ ਕਰਨ ਵਾਲੇ ਇੱਕ ਹੈਂਡਲਰ ਨੂੰ ਗ੍ਰਿਫਤਾਰ ਕੀਤਾ ਹੈ, ਉਹ ਸਪਲਾਇਰ ਹੋਰ ਕੋਈ ਨਹੀਂ ਸਗੋਂ ਸੀ.ਆਰ.ਪੀ.ਐੱਫ. ਦਾ ਇੱਕ ਜਵਾਨ ਹੈ, ਜੋ ਨਕਸਲੀਆਂ ਨੂੰ ਹਥਿਆਰ ਦਿੰਦਾ ਸੀ।
ਮੁਲਜ਼ਮ ਜਵਾਨ ਦੀ ਪਛਾਣ ਅਵਿਨਾਸ਼ ਕੁਮਾਰ ਉਰਫ਼ ਚੰਨੂ ਸ਼ਰਮਾ ਵਜੋਂ ਹੋਈ ਹੈ। ਉਸ ਨੂੰ ਹੁਣ ਕਾਨੂੰਨ ਦਾ ਰਾਖਾ ਨਹੀਂ ਸਗੋਂ ਭਗੌੜਾ ਕਿਹਾ ਜਾ ਰਿਹਾ ਹੈ। ਕਿਉਂਕਿ ਉਹ ਨਕਸਲੀਆਂ ਨੂੰ ਹਥਿਆਰ ਸਪਲਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਸੀ। ਉਸ ਦੇ ਨਾਲ ਦੋ ਨਾਗਰਿਕ ਰਿਸ਼ੀ ਕੁਮਾਰ ਅਤੇ ਪੰਕਜ ਕੁਮਾਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਤਿੰਨੋਂ ਮੁਲਜ਼ਮ ਬਿਹਾਰ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ - ਰਾਜਸਥਾਨ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤੀ ਕਟੌਤੀ
ਮੁੱਖ ਮੁਲਜ਼ਮ ਅਵਿਨਾਸ਼ ਕੁਮਾਰ ਉਰਫ਼ ਚੰਨੂ ਸ਼ਰਮਾ ਸੀ.ਆਰ.ਪੀ.ਐੱਫ. ਦੀ 182 ਬਟਾਲੀਅਨ ਨਾਲ ਪੁਲਵਾਮਾ ਵਿੱਚ ਤਾਇਨਾਤ ਸੀ। ਹਾਲਾਂਕਿ ਉਹ 4 ਮਹੀਨਿਆਂ ਤੋਂ ਫਰਾਰ ਸੀ। 2017 ਤੋਂ ਉਹ ਪੁਲਵਾਮਾ ਵਿੱਚ ਤਾਇਨਾਤ ਸੀ। ਇਸ ਤੋਂ ਪਹਿਲਾਂ ਅਵਿਨਾਸ਼ ਵੀ ਲਾਤੇਹਾਰ ਵਿੱਚ ਤਾਇਨਾਤ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।