ATM ਮਸ਼ੀਨ ਕੋਲ ਭੁੰਜੇ ਬੈਠ ਨੌਜਵਾਨ ਕਰਦਾ ਸੀ ਪੜ੍ਹਾਈ, IAS ਨੇ ਕੀਤਾ ਦਿਲ ਨੂੰ ਛੂਹ ਲੈਣ ਵਾਲਾ ਟਵੀਟ

Saturday, Apr 10, 2021 - 11:56 AM (IST)

ATM ਮਸ਼ੀਨ ਕੋਲ ਭੁੰਜੇ ਬੈਠ ਨੌਜਵਾਨ ਕਰਦਾ ਸੀ ਪੜ੍ਹਾਈ, IAS ਨੇ ਕੀਤਾ ਦਿਲ ਨੂੰ ਛੂਹ ਲੈਣ ਵਾਲਾ ਟਵੀਟ

ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਦੇਖ ਕੇ ਤੁਸੀਂ ਵੀ ਭਾਵੁਕ ਹੋ ਜਾਵੋਗੇ। ਇੰਟਨੈੱਟ 'ਤੇ ਵਾਇਰਲ ਹੋ ਰਹੀ ਇਹ ਤਸਵੀਰ ਇਕ ਸਕਿਓਰਿਟੀ ਗਾਰਡ ਦੀ ਹੈ, ਜੋ ਏ.ਟੀ.ਐੱਮ. ਮਸ਼ੀਨ ਦੇ ਕੋਲ ਹੀ ਜ਼ਮੀਨ 'ਤੇ ਬੈਠ ਕੇ ਆਪਣੀ ਡਿਊਟੀ ਨਿਭਾਉਣ ਦੇ ਨਾਲ ਪੜ੍ਹਾਈ ਵੀ ਕਰ ਰਿਹਾ ਹੈ।

PunjabKesariਇਹ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਆਈ.ਏ.ਐੱਸ. ਅਫ਼ਸਰ ਅਵਨੀਸ਼ ਸ਼ਰਨ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਤਸਵੀਰ ਨਾਲ ਉਨ੍ਹਾਂ ਨੇ ਕੈਪਸ਼ਨ ਇਕ ਕੈਪਸ਼ਨ ਵੀ ਦਿੱਤੀ ਹੈ। ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਸਕਿਓਰਿਟੀ ਗਾਰਡ ਏ.ਟੀ.ਐੱਮ. ਮਸ਼ੀਨ ਕੋਲ ਹੀ ਜ਼ਮੀਨ 'ਤੇ ਬੈਠ ਕੇ ਪੜ੍ਹਾਈ ਕਰ ਰਿਹਾ ਹੈ। ਉਸ ਨੂੰ ਦੇਖ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਅੰਦਰ ਕੁਝ ਕਰਨ ਅਤੇ ਕੁਝ ਬਣਨ ਦਾ ਕਿੰਨਾ ਜੁਨੂੰਨ ਹੈ। ਲੋਕ ਸਕਿਓਰਿਟੀ ਗਾਰਡ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ ਅਤੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ।

ਇਹ ਵੀ ਪੜ੍ਹੋ : 'ਗ਼ਰੀਬ ਨੇ ਪਰ ਗ਼ੈਰ-ਜ਼ਿਮੇਵਾਰ ਨਹੀਂ', ਮਾਸਕ ਲਈ ਨਹੀਂ ਜੁੜੇ ਪੈਸੇ ਤਾਂ ਮੂੰਹ 'ਤੇ ਬੰਨ੍ਹੇ ਪੱਤੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News