ਗਏ ਸੀ ATM ਲੁੱਟਣ, ਨਹੀਂ ਹੋਏ ਕਾਮਯਾਬ ਤਾਂ ਕਰ''ਤਾ ਇਹ ਕਾਂਡ
Thursday, Nov 28, 2024 - 09:38 PM (IST)
ਗਵਾਲੀਅਰ — ਮੱਧ ਪ੍ਰਦੇਸ਼ ਦੇ ਡਬਰਾ ਸ਼ਹਿਰ 'ਚ ਕਰੀਬ 6 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਏ.ਟੀ.ਐੱਮ. ਚੋਰੀ ਹੋ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਚੋਰ ਪਿਛੌਰ ਤੀਰਾਹੇ ਸਥਿਤ ਐਸ.ਬੀ.ਆਈ. ਦੇ ਏ.ਟੀ.ਐਮ. ਨੂੰ ਤੋੜ ਕੇ ਉਸ ਵਿੱਚੋਂ ਨੋਟ ਕੱਢਣ ਵਿੱਚ ਅਸਫਲ ਰਹੇ, ਜਿਸ ਤੋਂ ਬਾਅਦ ਉਹ ਨਕਦੀ ਸਮੇਤ ਏ.ਟੀ.ਐਮ. ਲੈ ਕੇ ਫਰਾਰ ਹੋ ਗਏ।
ਬੁੱਧਵਾਰ ਰਾਤ ਨੂੰ ਹੋਈ ਇਸ ਚੋਰੀ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਕੁਝ ਲੋਕ ਏ.ਟੀ.ਐਮ ਤੋਂ ਪੈਸੇ ਕਢਵਾਉਣ ਗਏ। ਸਿਟੀ ਦੇ ਐਸ.ਪੀ. ਅਸ਼ੋਕ ਸਿੰਘ ਜਾਦੌਣ ਨੇ ਕਿਹਾ, "ਅਸੀਂ ਦੋਸ਼ੀਆਂ ਦੀ ਪਛਾਣ ਕਰਨ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੇ ਹਾਂ।"