ਭਤੀਜੇ ਨੇ ਵਿਆਹ ਤੇ ਨਹੀਂ ਸੱਦਿਆ, ਚਾਚੇ ਬਰਾਤ ਆਉਣ ਤੋਂ ਪਹਿਲਾਂ ਹੀ ਵੈਲਡ ਕਰ ''ਤਾ ਘਰ ਦਾ ਗੇਟ, ਫਿਰ...
Friday, May 01, 2026 - 07:57 PM (IST)
ਨੈਸ਼ਨਲ ਡੈਸਕ : ਵਿਆਹਾਂ ਵਿੱਚ ਅਕਸਰ ਫੁੱਫੜ ਜਾਂ ਜੀਜੇ ਦੇ ਨਾਰਾਜ਼ ਹੋਣ ਦੀਆਂ ਖ਼ਬਰਾਂ ਤਾਂ ਤੁਸੀਂ ਸੁਣੀਆਂ ਹੋਣਗੀਆਂ, ਪਰ ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਵਿੱਚ ਇੱਕ ਚਾਚੇ ਦੀ ਨਾਰਾਜ਼ਗੀ ਨੇ ਸਭ ਦੇ ਹੋਸ਼ ਉਡਾ ਦਿੱਤੇ। ਸਿਰਫ਼ ਵਿਆਹ ਦਾ ਕਾਰਡ ਨਾ ਮਿਲਣ ਕਾਰਨ ਗੁੱਸੇ ਵਿੱਚ ਆਏ ਚਾਚੇ ਨੇ ਆਪਣੇ ਹੀ ਭਤੀਜੇ ਦੇ ਘਰ ਦੇ ਮੇਨ ਦਰਵਾਜ਼ੇ ਨੂੰ ਵੇਲਡਿੰਗ ਮਸ਼ੀਨ ਨਾਲ ਸੀਲ ਕਰ ਦਿੱਤਾ, ਜਿਸ ਕਾਰਨ ਨਵੀਂ ਵਿਆਹੀ ਲਾੜੀ ਆਪਣੇ ਹੀ ਘਰ ਵਿੱਚ ਦਾਖਲ ਨਹੀਂ ਹੋ ਸਕੀ।
ਕਿਉਂ ਕੀਤਾ ਅਜਿਹਾ?
ਜਾਣਕਾਰੀ ਅਨੁਸਾਰ ਜਾਲੌਨ ਕੋਤਵਾਲੀ ਇਲਾਕੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਵਿੱਚ ਪੁਰਾਣੀ ਅਣਬਣ ਚੱਲ ਰਹੀ ਸੀ। ਇਸੇ ਕਾਰਨ ਭਤੀਜੇ ਨੇ ਆਪਣੇ ਚਾਚੇ ਨੂੰ ਵਿਆਹ ਦਾ ਸੱਦਾ ਨਹੀਂ ਦਿੱਤਾ ਸੀ। ਚਾਚੇ ਨੂੰ ਇਹ ਗੱਲ ਇੰਨੀ ਚੁਭੀ ਕਿ ਜਦੋਂ ਬਾਰਾਤ ਘਰੋਂ ਚਲੀ ਗਈ, ਤਾਂ ਉਸ ਨੇ ਮੌਕਾ ਦੇਖ ਕੇ ਮੁੱਖ ਗੇਟ 'ਤੇ ਪਹਿਲਾਂ ਤਾਂ ਤਾਲਾ ਲਗਾਇਆ ਅਤੇ ਫਿਰ ਵੇਲਡਿੰਗ ਮਸ਼ੀਨ ਬੁਲਾ ਕੇ ਦਰਵਾਜ਼ੇ ਨੂੰ ਚਾਰਾਂ ਕੋਨਿਆਂ ਤੋਂ ਪੂਰੀ ਤਰ੍ਹਾਂ ਪੱਕਾ ਸੀਲ ਕਰ ਦਿੱਤਾ।
ਪੁਲਸ ਦੀ ਮਦਦ ਨਾਲ ਹੋਇਆ 'ਗ੍ਰਹਿ ਪ੍ਰਵੇਸ਼'
ਜਦੋਂ ਲਾੜਾ ਆਪਣੀ ਲਾੜੀ ਨੂੰ ਲੈ ਕੇ 'ਗ੍ਰਹਿ ਪ੍ਰਵੇਸ਼' ਦੇ ਅਰਮਾਨਾਂ ਨਾਲ ਘਰ ਪਰਤਿਆ ਤਾਂ ਦਰਵਾਜ਼ਾ ਸੀਲ ਦੇਖ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਲਾੜਾ-ਲਾੜੀ ਕਾਫੀ ਦੇਰ ਤੱਕ ਘਰ ਦੇ ਬਾਹਰ ਹੀ ਖੜ੍ਹੇ ਰਹੇ। ਮਾਮਲਾ ਵਧਦਾ ਦੇਖ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਦੇ ਆਉਣ ਅਤੇ ਦਖ਼ਲ ਦੇਣ ਤੋਂ ਬਾਅਦ ਹੀ ਦਰਵਾਜ਼ਾ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਸਕੀ ਅਤੇ ਲਾੜੀ ਦਾ ਗ੍ਰਹਿ ਪ੍ਰਵੇਸ਼ ਸੰਭਵ ਹੋ ਸਕਿਆ। ਸੋਸ਼ਲ ਮੀਡੀਆ 'ਤੇ ਇਸ 'ਵੇਲਡਿੰਗ ਅਵਤਾਰ' ਦੀ ਕਹਾਣੀ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
