ਸਾਵਧਾਨ ! ਛੱਤ ''ਤੇ ਰੱਖੀਆਂ ਇਹ ਚੀਜ਼ਾਂ ਕਿਤੇ ਬਣ ਤਾਂ ਨਹੀਂ ਰਹੀਆਂ ਤੁਹਾਡੀ ਕੰਗਾਲੀ ਦਾ ਕਾਰਨ
5/1/2026 9:01:39 AM
ਵੈੱਬ ਡੈਸਕ - ਅਕਸਰ ਅਸੀਂ ਆਪਣੇ ਘਰ ਦੇ ਕਮਰਿਆਂ ਅਤੇ ਰਸੋਈ ਦੇ ਵਾਸਤੂ 'ਤੇ ਤਾਂ ਪੂਰਾ ਧਿਆਨ ਦਿੰਦੇ ਹਾਂ, ਪਰ ਘਰ ਦੀ 'ਛੱਤ' ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਵਾਸਤੂ ਸ਼ਾਸਤਰ ਅਨੁਸਾਰ, ਛੱਤ ਸਿਰਫ ਟਹਿਲਣ ਜਾਂ ਚਾਹ ਪੀਣ ਦੀ ਜਗ੍ਹਾ ਨਹੀਂ ਹੈ, ਬਲਕਿ ਇਹ ਤੁਹਾਡੇ ਘਰ ਦੀ ਊਰਜਾ ਦਾ ਇਕ ਮੁੱਖ ਸਰੋਤ ਵੀ ਹੈ। ਜੇਕਰ ਛੱਤ 'ਤੇ ਵਾਸਤੂ ਨਿਯਮਾਂ ਦੀ ਅਣਦੇਖੀ ਕੀਤੀ ਜਾਵੇ, ਤਾਂ ਇਹ ਨਕਾਰਾਤਮਕ ਸ਼ਕਤੀਆਂ ਦਾ ਕੇਂਦਰ ਬਣ ਸਕਦੀ ਹੈ, ਜਿਸ ਨਾਲ ਆਰਥਿਕ ਤੰਗੀ ਅਤੇ ਪਰਿਵਾਰ 'ਚ ਅਸ਼ਾਂਤੀ ਪੈਦਾ ਹੋ ਸਕਦੀ ਹੈ।
ਘਰ ਦੀ ਸੁਖ-ਸਮ੍ਰਿਧੀ ਲਈ ਛੱਤ 'ਤੇ ਇਨ੍ਹਾਂ ਚੀਜ਼ਾਂ ਨੂੰ ਰੱਖਣ ਤੋਂ ਬਚਣਾ ਚਾਹੀਦਾ ਹੈ :-
ਕਬਾੜ ਅਤੇ ਗੰਦਗੀ
- ਛੱਤ 'ਤੇ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਹੀਂ ਹੋਣੀ ਚਾਹੀਦੀ। ਬਾਂਸ, ਪੁਰਾਣਾ ਲੋਹਾ, ਟੁੱਟੀਆਂ ਕੁਰਸੀਆਂ ਜਾਂ ਮੰਜੇ ਵਰਗਾ ਫਾਲਤੂ ਸਾਮਾਨ ਛੱਤ 'ਤੇ ਰੱਖਣ ਦੀ ਬਜਾਏ ਕਬਾੜ 'ਚ ਦੇ ਦੇਣਾ ਚਾਹੀਦਾ ਹੈ। ਜਿਸ ਘਰ ਦੀ ਛੱਤ ਸਾਫ਼-ਸੁਥਰੀ ਹੁੰਦੀ ਹੈ, ਉੱਥੇ ਸਕਾਰਾਤਮਕ ਊਰਜਾ ਸਰਗਰਮ ਰਹਿੰਦੀ ਹੈ।
ਟੁੱਟੇ-ਫੁੱਟੇ ਗਮਲੇ
- ਅਕਸਰ ਲੋਕ ਟੁੱਟੇ ਹੋਏ ਗਮਲਿਆਂ ਨੂੰ ਬੇਕਾਰ ਸਮਝ ਕੇ ਛੱਤ 'ਤੇ ਰੱਖ ਦਿੰਦੇ ਹਨ। ਵਾਸਤੂ ਅਨੁਸਾਰ, ਇਹ ਨਕਾਰਾਤਮਕ ਸ਼ਕਤੀਆਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਘਰ ਦੀ ਸੁਖ-ਸ਼ਾਂਤੀ ਲਈ ਹਾਨੀਕਾਰਕ ਮੰਨੇ ਜਾਂਦੇ ਹਨ।
ਕੰਡੇਦਾਰ ਪੌਦੇ
- ਵਾਸਤੂ ਸ਼ਾਸਤਰ ਅਨੁਸਾਰ, ਅਜਿਹੇ ਪੌਦੇ ਜਿਨ੍ਹਾਂ ਨੂੰ ਕੱਟਣ 'ਤੇ ਚਿੱਟਾ ਪਦਾਰਥ (ਦੁੱਧ) ਨਿਕਲਦਾ ਹੋਵੇ ਜਾਂ ਕੰਡੇਦਾਰ ਪੌਦੇ ਹੋਣ, ਉਨ੍ਹਾਂ ਨੂੰ ਕਦੇ ਵੀ ਛੱਤ 'ਤੇ ਨਹੀਂ ਰੱਖਣਾ ਚਾਹੀਦਾ। ਇਹ ਪੌਦੇ ਤਰੱਕੀ 'ਚ ਰੁਕਾਵਟ ਪਾਉਂਦੇ ਹਨ।
ਜੰਗ ਲੱਗਿਆ ਸਾਮਾਨ
- ਛੱਤ 'ਤੇ ਜੰਗ ਲੱਗਿਆ ਲੋਹਾ, ਤਾਰਾਂ ਜਾਂ ਔਜ਼ਾਰ ਰੱਖਣ ਨਾਲ ਸ਼ਨੀਦੇਵ ਨਾਰਾਜ਼ ਹੁੰਦੇ ਹਨ। ਇਹ ਘਰ 'ਚ ਅਸ਼ਾਂਤੀ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ।
ਕੁਝ ਖਾਸ ਉਪਾਅ
ਵਾਸਤੂ ਅਨੁਸਾਰ, ਜੇਕਰ ਤੁਸੀਂ ਘਰ ਦੀ ਛੱਤ ਦੀ ਦੱਖਣ ਦਿਸ਼ਾ 'ਚ ਹਨੂਮਾਨ ਜੀ ਦਾ ਤਿਕੋਣਾ ਲਾਲ ਝੰਡਾ ਲਗਾਉਂਦੇ ਹੋ, ਤਾਂ ਇਸ ਨਾਲ ਹਾਦਸਿਆਂ ਤੋਂ ਸੁਰੱਖਿਆ ਮਿਲਦੀ ਹੈ ਅਤੇ ਜੀਵਨ ਸਾਥੀ ਦੀ ਸਿਹਤ 'ਚ ਸੁਧਾਰ ਹੁੰਦਾ ਹੈ। ਇਸੇ ਤਰ੍ਹਾਂ, ਚਿੱਟਾ ਝੰਡਾ ਲਗਾਉਣ ਨਾਲ ਕਾਰੋਬਾਰ ਵਿੱਚ ਵਾਧਾ ਅਤੇ ਧਨ ਦੀ ਪ੍ਰਾਪਤੀ ਹੁੰਦੀ ਹੈ।
