IRCTC ਦੀ ਵੈੱਬਸਾਈਟ ਹੋਈ ਕ੍ਰੈਸ਼, ਯਾਤਰੀਆਂ ਦੇ ਕੱਟੇ ਗਏ ਪੈਸੇ ਪਰ ਨਹੀਂ ਮਿਲੀ ਟਿਕਟ
Saturday, Apr 18, 2026 - 04:05 PM (IST)
ਬਿਜ਼ਨੈੱਸ ਡੈਸਕ : ਰੇਲਵੇ ਯਾਤਰੀਆਂ ਨੂੰ ਉਸ ਸਮੇਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ IRCTC ਦੀ ਤਤਕਾਲ ਟਿਕਟ ਬੁਕਿੰਗ ਸੇਵਾ ਅਚਾਨਕ ਫੇਲ੍ਹ ਹੋ ਗਈ। ਇਸ ਦੌਰਾਨ ਕਈ ਯਾਤਰੀਆਂ ਦੇ ਬੈਂਕ ਖਾਤਿਆਂ ਵਿੱਚੋਂ ਪੈਸੇ ਤਾਂ ਕੱਟ ਲਏ ਗਏ, ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਰੇਲਵੇ ਵਿਰੁੱਧ ਜੰਮ ਕੇ ਆਪਣਾ ਗੁੱਸਾ ਕੱਢਿਆ ਹੈ।
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਦੇ ਤਿਉਹਾਰ ਮੌਕੇ ਘਰ ਬੈਠੇ ਖ਼ਰੀਦੋ ਸਿਰਫ਼ 1 ਰੁਪਏ 'ਚ Gold, ਜਾਣੋ ਨਿਵੇਸ਼ ਦੇ ਤਰੀਕੇ
11 ਵਜਦੇ ਹੀ ਸਿਸਟਮ ਹੋਇਆ 'ਹੈਂਗ'
ਨਿਯਮਾਂ ਮੁਤਾਬਕ, ਨਾਨ-ਏਸੀ ਕਲਾਸ ਲਈ ਤਤਕਾਲ ਬੁਕਿੰਗ ਸਵੇਰੇ 11 ਵਜੇ ਸ਼ੁਰੂ ਹੁੰਦੀ ਹੈ। ਜਿਵੇਂ ਹੀ ਘੜੀ 'ਤੇ 11 ਵਜੇ, IRCTC ਦੀ ਐਪ ਅਤੇ ਵੈੱਬਸਾਈਟ 'ਤੇ ਯਾਤਰੀਆਂ ਦਾ ਟ੍ਰੈਫਿਕ ਇੰਨਾ ਵੱਧ ਗਿਆ ਕਿ ਸਿਸਟਮ ਪੂਰੀ ਤਰ੍ਹਾਂ ਹੈਂਗ ਹੋ ਗਿਆ। ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਬੁਕਿੰਗ ਦੇ ਹਰ ਸਟੈਪ 'ਤੇ 'ਐਂਡਲੈੱਸ ਬਫਰਿੰਗ' (Endless Buffering) ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਨਾਰਾਜ਼ਗੀ ਉਨ੍ਹਾਂ ਲੋਕਾਂ ਵਿੱਚ ਦੇਖੀ ਗਈ ਜਿਨ੍ਹਾਂ ਦੇ ਪੈਸੇ ਕੱਟੇ ਜਾਣ ਦੇ ਬਾਵਜੂਦ ਟਿਕਟ ਕਨਫਰਮ ਨਹੀਂ ਹੋਈ।
ਇਹ ਵੀ ਪੜ੍ਹੋ : 10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ
ਸੋਸ਼ਲ ਮੀਡੀਆ 'ਤੇ ਨਿਕਲਿਆ ਗੁੱਸਾ: ਲੋਕਾਂ ਨੇ ਦੱਸਿਆ 'ਸਕੈਮ'
ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਯੂਜ਼ਰ ਨੇ ਲਿਖਿਆ, "11 ਵਜੇ ਲੋਗ-ਇਨ ਕੀਤਾ, ਪੇਮੈਂਟ ਵੀ ਹੋ ਗਈ, ਪਰ ਟਿਕਟ ਬੁੱਕ ਨਹੀਂ ਹੋਈ। ਇਹ ਸਿਸਟਮ ਦੀ ਨਾਕਾਮੀ ਹੈ"। ਕੁਝ ਨਾਰਾਜ਼ ਯਾਤਰੀਆਂ ਨੇ ਤਾਂ ਇਸ ਨੂੰ 'ਸਕੈਮ' ਕਰਾਰ ਦਿੰਦਿਆਂ ਤਤਕਾਲ ਕੋਟਾ ਹੀ ਪੱਕੇ ਤੌਰ 'ਤੇ ਬੰਦ ਕਰਨ ਦੀ ਮੰਗ ਕਰ ਦਿੱਤੀ। ਲੋਕਾਂ ਨੇ ਸਵਾਲ ਚੁੱਕਿਆ ਕਿ ਜੇਕਰ ਰੇਲਵੇ ਚੰਗੀ ਸੇਵਾ ਨਹੀਂ ਦੇ ਸਕਦਾ ਤਾਂ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
IRCTC ਨੇ ਦਿੱਤੀ ਸਫਾਈ ਸਿਸਟਮ ਵਿੱਚ ਆਈ ਇਸ ਖਰਾਬੀ 'ਤੇ ਸਫਾਈ ਦਿੰਦਿਆਂ IRCTC ਨੇ ਇਸ ਨੂੰ 'ਆਰਜ਼ੀ ਤਕਨੀਕੀ ਸਮੱਸਿਆ' ਦੱਸਿਆ ਹੈ। IRCTC ਮੁਤਾਬਕ, ਨੈੱਟਵਰਕ ਜਾਂ ਡਿਵਾਈਸ ਕਨੈਕਟੀਵਿਟੀ ਕਾਰਨ ਅਜਿਹੀਆਂ ਮੁਸ਼ਕਲਾਂ ਆ ਸਕਦੀਆਂ ਹਨ। ਉਨ੍ਹਾਂ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਐਪ ਨੂੰ ਲੋਗ-ਆਊਟ ਕਰਕੇ ਅਤੇ ਬੰਦ ਕਰਕੇ ਦੁਬਾਰਾ ਚਲਾਉਣ ਅਤੇ ਹਮੇਸ਼ਾ ਐਪ ਦੇ ਲੇਟੈਸਟ ਵਰਜ਼ਨ ਦੀ ਵਰਤੋਂ ਕਰਨ।
ਇਹ ਵੀ ਪੜ੍ਹੋ : ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ
ਯਾਤਰੀਆਂ ਲਈ ਜ਼ਰੂਰੀ ਸੁਝਾਅ
ਭਵਿੱਖ ਵਿੱਚ ਅਜਿਹੀਆਂ ਦਿੱਕਤਾਂ ਤੋਂ ਬਚਣ ਲਈ ਪ੍ਰਸ਼ਾਸਨ ਨੇ ਕੁਝ ਸੁਝਾਅ ਦਿੱਤੇ ਹਨ:
ਐਪ ਦਾ ਕੈਸ਼ (Cache) ਕਲੀਅਰ ਕਰੋ ਜਾਂ ਉਸ ਨੂੰ ਰੀ-ਇੰਸਟਾਲ ਕਰੋ।
ਹਮੇਸ਼ਾ ਅਪਡੇਟਿਡ ਐਪ ਦੀ ਵਰਤੋਂ ਕਰੋ।
ਇੰਟਰਨੈੱਟ ਕਨੈਕਸ਼ਨ ਬਦਲ ਕੇ ਦੇਖੋ (ਵਾਈ-ਫਾਈ ਦੀ ਜਗ੍ਹਾ ਮੋਬਾਈਲ ਡਾਟਾ ਵਰਤੋ)।
ਜੇਕਰ ਪੈਸੇ ਕੱਟੇ ਗਏ ਹਨ ਅਤੇ ਟਿਕਟ ਬੁੱਕ ਨਹੀਂ ਹੋਈ, ਤਾਂ IP ਐਡਰੈੱਸ ਅਤੇ ਐਰਰ ਟਾਈਮ ਦੇ ਨਾਲ ਅਧਿਕਾਰਤ ਸ਼ਿਕਾਇਤ ਦਰਜ ਕਰਵਾਓ।
ਇਹ ਵੀ ਪੜ੍ਹੋ : LPG ਸੰਕਟ ਦਰਮਿਆਨ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਡਬਲ ਸਿਲੰਡਰ
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਇਹ ਵੀ ਪੜ੍ਹੋ : Lenskart 'ਤੇ ਲੱਗੇ ਧਾਰਮਿਕ ਵਿਤਕਰੇ ਦੇ ਇਲਜ਼ਾਮ: ਹਿਜਾਬ ਨੂੰ ਇਜਾਜ਼ਤ ਪਰ ਬਿੰਦੀ-ਤਿਲਕ 'ਤੇ ਪਾਬੰਦੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
