37 ਹਜ਼ਾਰ ਫੁੱਟ ਦੀ ਉਚਾਈ 'ਤੇ SpiceJet ਦੇ ਪਾਇਲਟਾਂ ਨੇ ਕਾਕਪਿਟ ਅੰਦਰ ਕੀਤਾ ਇਹ ਕੰਮ, DGCA ਹੋਈ ਸਖ਼ਤ
Thursday, Mar 16, 2023 - 04:29 PM (IST)
ਨਵੀਂ ਦਿੱਲੀ : ਸਪਾਈਸ ਜੈੱਟ ਦੇ ਦੋ ਪਾਇਲਟਾਂ ਨੂੰ ਕਾਕਪਿਟ ਅੰਦਰ ਗੁਜੀਆ ਖਾਣਾ ਬਹੁਤ ਮਹਿੰਗਾ ਪਿਆ। ਦਰਅਸਲ ਸਪਾਈਸ ਜੈੱਟ ਨੇ ਆਪਣੇ ਦੋ ਪਾਇਲਟਾਂ ਨੂੰ ਆਫ ਰੋਸਟਰ (ਫਲਾਇੰਗ ਡਿਊਟੀ ਤੋਂ ਹਟਾਉਣਾ) ਕਰ ਦਿੱਤਾ ਹੈ। ਉਹ ਹੋਲੀ ਵਾਲੇ ਦਿਨ ਫਲਾਈਟ ਡੈੱਕ ਦੇ ਸੈਂਟਰ ਕੰਸੋਲ 'ਤੇ ਕੌਫੀ ਦੇ ਨਾਲ ਗੁਜੀਆ ਖਾ ਰਹੇ ਸਨ, ਸਪਾਈਸਜੈੱਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਇਲਟਾਂ ਨੇ ਅਜਿਹਾ ਕਰਕੇ ਫਲਾਈਟ ਦੀ ਸੁਰੱਖਿਆ ਨੂੰ ਖਤਰੇ 'ਚ ਪਾ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਹੋਲੀ (8 ਮਾਰਚ 2023) ਨੂੰ ਵਾਪਰੀ ਸੀ। ਜਦੋਂ ਸਪਾਈਸ ਜੈੱਟ ਦੀ ਫਲਾਈਟ ਦਿੱਲੀ ਤੋਂ ਗੁਹਾਟੀ ਜਾ ਰਹੀ ਸੀ। ਹਾਲਾਂਕਿ ਦੋਵਾਂ ਪਾਇਲਟਾਂ ਨੂੰ ਰੋਸਟਰ ਤੋਂ ਹਟਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁਸ਼ਕਲਾਂ 'ਚ ਫਸੇ ਗੋਤਮ ਅਡਾਨੀ ਦੇ ਘਰ ਆਈ ਖ਼ੁਸ਼ੀ, ਹੀਰਾ ਕਾਰੋਬਾਰੀ ਦੀ ਧੀ ਨਾਲ ਹੋਈ ਪੁੱਤਰ ਦੀ ਮੰਗਣੀ
Two pilots of @flyspicejet have been off roster (removed from flying duty) for celebrating Holi while operating the flight. The incident happened last Wednesday. While having Gujiya on the #Delhi #Guwahati flight. 🙈 #AvGeek via @Ashoke_Raj pic.twitter.com/jDFOZEagtq
— Saleem Iqbal Qadri (@SaleemQadri_) March 16, 2023
ਸਪਾਈਸਜੈੱਟ ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਦੀ ਕਾਕਪਿਟ ਦੇ ਅੰਦਰ ਭੋਜਨ ਨੂੰ ਲੈ ਕੇ ਸਖਤ ਨੀਤੀ ਹੈ। ਜਾਣਕਾਰੀ ਮੁਤਾਬਕ ਜਹਾਜ਼ ਉਸ ਸਮੇਂ 37 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ ਜਦੋਂ ਦੋਵੇਂ ਪਾਇਲਟ ਕੌਫੀ-ਗੁਜੀਆ ਦਾ ਆਨੰਦ ਲੈ ਰਹੇ ਸਨ। ਫੋਟੋ ਵਾਇਰਲ ਹੋਣ ਤੋਂ ਬਾਅਦ, ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਏਅਰਲਾਈਨ ਨੂੰ ਇਨ੍ਹਾਂ ਪਾਇਲਟਾਂ ਦੀ ਪਛਾਣ ਕਰਨ ਅਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਸਿਲੀਕਾਨ ਬੈਂਕ ਦੇ ਡੁੱਬਣ ਤੋਂ ਬਾਅਦ 6 ਹੋਰ ਅਮਰੀਕੀ ਬੈਂਕਾਂ 'ਤੇ ਖ਼ਤਰਾ, ਮੂਡੀਜ਼ ਨੇ ਇਨ੍ਹਾਂ ਬੈਂਕਾਂ ਨੂੰ ਰੱਖਿਆ ਸਮੀਖਿਆ ਅਧੀਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।