ਪੱਛਮੀ ਬੰਗਾਲ: ਹਲਦੀਆ ਰਿਫਾਇਨਰੀ ''ਚ ਭਿਆਨਕ ਅੱਗ, 3 ਦੀ ਮੌਤ, 35 ਤੋਂ ਵੱਧ ਜ਼ਖ਼ਮੀ

Tuesday, Dec 21, 2021 - 07:41 PM (IST)

ਪੱਛਮੀ ਬੰਗਾਲ: ਹਲਦੀਆ ਰਿਫਾਇਨਰੀ ''ਚ ਭਿਆਨਕ ਅੱਗ, 3 ਦੀ ਮੌਤ, 35 ਤੋਂ ਵੱਧ ਜ਼ਖ਼ਮੀ

ਕੋਲਕਾਤਾ - ਪੱਛਮੀ ਬੰਗਾਲ ਦੇ ਈਸਟ ਮਿਦਨਾਪੁਰ ਵਿੱਚ ਇੰਡੀਅਨ ਆਇਲ ਦੇ ਹਲਦੀਆ ਪੈਟਰੋ ਕੈਮੀਕਲਸ ਰਿਫਾਇਨਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇਸ ਹਾਦਸੇ ਵਿੱਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਅੱਗ ਵਿੱਚ ਝੁਲਸ ਜਾਣ ਕਾਰਨ ਮੌਤ ਹੋ ਗਈ ਹੈ। ਹਲਦੀਆ ਨਗਰ ਨਿਗਮ ਦੇ ਚੇਅਰਮੈਨ ਨੇ ਕਿਹਾ ਹੈ ਕਿ ਅੱਗ ਦੀ ਇਸ ਘਟਨਾ ਵਿੱਚ 35 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਨਗਰ ਨਿਗਮ ਦੇ ਚੇਅਰਮੈਨ ਨੇ ਦੱਸਿਆ ਕਿ ਜ਼ਖ਼ਮੀ ਹੋਏ 16 ਲੋਕਾਂ ਨੂੰ ਇਲਾਜ ਲਈ ਕੋਲਕਾਤਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਹਾ ਜਾ ਰਿਹਾ ਹੈ ਕਿ ਅੱਗ ਇੱਕ ਮੌਕ ਡਰਿੱਲ ਤੋਂ ਬਾਅਦ ਲੱਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News