ਰਾਤ 10 ਵਜਦੇ ਹੀ ਹਨੀਪ੍ਰੀਤ ਨੂੰ ਮੈਸੇਜ ਕਰਕੇ ਇਹ ਡਿਮਾਂਡ ਕਰਦਾ ਸੀ ਰਾਮ ਰਹੀਮ!

09/18/2017 5:24:10 PM

ਸਿਰਸਾ—ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ੀ ਬਾਬਾ ਰਾਮ ਰਹੀਮ ਨੂੰ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਲੈ ਕੇ ਆਏ ਦਿਨ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਡੇਰੇ 'ਚ ਹਨੀਪ੍ਰੀਤ ਦੀ ਸਹੇਲੀ ਰਹੀ ਇਕ ਸਾਬਕਾ ਸਾਧਵੀ ਨੇ ਦੱਸਿਆ ਕਿ ਰਾਤ 10 ਵਜਦੇ ਹੀ ਬਾਬੇ ਨੂੰ ਹਨੀਪ੍ਰੀਤ ਦੀ ਯਾਦ ਆ ਜਾਂਦੀ ਸੀ। 

PunjabKesari
ਸਹੇਲੀ ਨੇ ਦੱਸਿਆ ਕਿ ਸੰਗਤ ਦੇ ਸਮੇਂ ਬਾਬਾ ਲੜਕੀਆਂ ਨੂੰ ਪਸੰਦ ਕਰ ਲੈਂਦਾ ਸੀ ਅਤੇ ਰਾਤ ਨੂੰ 10 ਵਜਦੇ ਹੀ ਹਨੀਪ੍ਰੀਤ ਨੂੰ ਮੈਸੇਜ ਕਰਕੇ ਉਸ ਲੜਕੀ ਦੀ ਮੰਗ ਕਰਦਾ ਸੀ। ਹਨੀਪ੍ਰੀਤ ਰਾਮ ਰਹੀਮ ਦੇ ਇਸ਼ਾਰੇ 'ਤੇ ਕੰਮ ਕਰਦੀ ਸੀ। ਬਾਬਾ ਜਿਹੜੀ ਲੜਕੀ ਦੇ ਵੱਲ ਇਸ਼ਾਰਾ ਕਰਦੇ ਸੀ ਫਿਰ ਹਨੀਪ੍ਰੀਤ ਉਸ ਨੂੰ ਬਾਬੇ ਤੱਕ ਪਹੁੰਚਾਉਣ 'ਚ ਜੁੱਟ ਜਾਂਦੀ ਸੀ। ਲੜਕੀਆਂ ਖੁਸ਼ੀ ਦੇ ਮਾਰੇ ਉਛਲ ਪੈਂਦੀਆਂ ਸੀ ਕਿ ਸਾਨੂੰ ਸਾਡੇ ਪਿਤਾ ਜੀ ਨੇ ਬੁਲਾਇਆ ਹੈ।
ਬਾਬੇ ਦੇ ਕੋਲ ਪਹੁੰਚਦੇ ਹੀ ਲੜਕੀਆਂ ਨੂੰ ਗੁਲਾਬੀ ਰੰਗ ਦਾ ਜਾਮ ਦਿੱਤਾ ਜਾਂਦਾ ਸੀ, ਜਿਸ ਨੂੰ ਪੀਣ ਦੇ ਬਾਅਦ ਲੜਕੀਆਂ ਹੋਸ਼-ਬੇਹੋਸ਼ ਖੋਹ ਦਿੰਦੀਆਂ ਸੀ ਅਤੇ ਬਾਬੇ ਦੀਆਂ ਸਾਰੀਆਂ ਗੱਲਾਂ ਮੰਨਣ ਲੱਗਦੀਆਂ ਸੀ। ਵਾਪਸ ਆਉਂਦੇ ਸਮੇਂ ਗੂੰਗੀਆਂ ਹੋ ਜਾਂਦੀਆਂ ਸੀ। ਰਾਮ ਰਹੀਮ ਅਤੇ ਹਨੀਪ੍ਰੀਤ ਦੇ 'ਚ ਗਲਤ ਰਿਸ਼ਤੇ ਸੀ ਉਹ ਦੋਵੇਂ ਪਤੀ-ਪਤਨੀ ਦੇ ਤਰ੍ਹਾਂ ਰਹਿੰਦੇ ਸੀ।

PunjabKesari
ਜਾਣਕਾਰੀ ਮੁਤਾਬਕ ਹਰਿਆਣਾ ਪੁਲਸ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਹੀਮ ਸਿੰਘ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਦਾਲਤ ਵੱਲੋਂ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਬੀਤੀ 25 ਅਗਸਤ ਨੂੰ ਦੋਸ਼ੀ ਕਰਾਰ ਦੇਣ ਦੇ ਬਾਅਦ ਭੜਕੀ ਹਿੰਸਾ ਦੇ ਸਿਲਸਿਲੇ 'ਚ 43 ਲੋਕਾਂ ਦੀ ਫੋਟੋ ਸਮੇਤ ਸੂਚੀ ਜਾਰੀ ਕੀਤੀ ਹੈ। ਪੁਲਸ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ 'ਚ ਡੇਰਾ ਮੁਖੀ ਦੀ ਕਥਿਤ ਪੁੱਤਰੀ ਹਨੀਪ੍ਰੀਤ ਅਤੇ ਡੇਰੇ ਦੇ ਬੁਲਾਰੇ ਆਦਿਤਿਆ ਇੰਸਾ ਦੇ ਨਾਂ ਵੀ ਸ਼ਾਮਲ ਹਨ। ਇਨ੍ਹਾਂ ਲੋਕਾਂ ਦੀ ਤਲਾਸ਼ 'ਚ ਜੁੱਟੀ ਪੁਲਸ ਨੇ ਲੋਕਾਂ ਨੂੰ ਇਸ ਦੀ ਪਚਾਣ ਕਰਕੇ ਇਨ੍ਹਾਂ ਦੇ ਬਾਰੇ 'ਚ ਸੂਚਨਾ ਦੇਣ ਤੇ ਇਨ੍ਹਾਂ ਨੂੰ ਫੜਨ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

PunjabKesari


Related News