ਪੁਲਾੜ ਕੂਟਨੀਤੀ ਨਾਲ ਭਾਰਤ-ਪਾਕਿ ਵਿਚਾਲੇ ਬਣਾ ਸਕਦੈ ਸ਼ਾਂਤੀ ਦਾ ਰਾਹ : ਪਾਕਿ ਪੁਲਾੜ ਯਾਤਰੀ

09/18/2019 2:49:38 AM

ਦੁਬਈ - ਪਾਕਿਸਤਾਨ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਨਮੀਰਾ ਸਲੀਮ ਨੇ ਆਖਿਆ ਹੈ ਕਿ ਦੱਖਣੀ ਏਸ਼ੀਆ ਖੇਤਰ ਨੂੰ ਇਨੋਵੇਟਿਵ ਪੁਲਾੜ ਕੂਟਨੀਤੀ ਨਾਲ ਫਾਇਦਾ ਹੋ ਸਕਦਾ ਹੈ। ਉਹ ਪਿਛਲੇ ਹਫਤੇ ਚੰਦਰਯਾਨ-2 ਮਿਸ਼ਨ 'ਤੇ ਭਾਰਤ ਨੂੰ ਵਧਾਈ ਦੇ ਕੇ ਚਰਚਾ 'ਚ ਆ ਗਈ ਸੀ। ਸਲੀਮ ਨੇ ਆਖਿਆ ਕਿ ਪੁਲਾੜ ਦੇ ਜ਼ਰੀਏ ਅਸੀਂ ਸਿਆਸਤ ਤੋਂ ਉਪਰ ਉਠ ਸਕਦੇ ਹਾਂ, ਜਿਥੇ ਸਾਰੀਆਂ ਸਰਹੱਦਾਂ ਖਤਮ ਹੋ ਜਾਂਦੀਆਂ ਹਨ।

ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਨਵੀਂ ਦਿੱਲੀ ਅਤੇ ਇਸਲਾਮਾਬਾਦ 'ਚ ਤਣਾਅ ਵਿਚਾਲੇ ਸਲੀਮ ਨੇ ਆਖਿਆ ਕਿ ਪੁਲਾੜ ਖੋਜ ਦੇ ਯੁੱਗ 'ਚ ਭਾਰਤ ਅਤੇ ਪਾਕਿਸਤਾਨ ਦੇ ਨੇਤਾਵਾਂ ਨੂੰ ਉਨ੍ਹਾਂ ਦਾ ਸੰਦੇਸ਼ ਹੈ ਕਿ ਖੇਤਰ ਦੇ ਵਿਵਾਦਤ ਮੁੱਦਿਆਂ ਦੇ ਸ਼ਾਂਤੀਪੂਰਣ ਹੱਲ ਭਾਲਣ ਲਈ ਦੋਵੇਂ ਦੇਸ਼ ਸ਼ਾਂਤੀ ਅਤੇ ਭਰੋਸੇ ਲਈ ਥਾਂ ਬਣਾਉਣ। ਸਲੀਮ ਸਪੇਸ ਟਰੱਸਟ ਦੀ ਸੰਸਥਾਪਕ ਅਤੇ ਕਾਰਜਕਾਰੀ ਪ੍ਰਮੁੱਖ ਹੈ। ਇਹ ਇਕ ਗੈਰ-ਫਾਇਦੇਮੰਦ ਸੰਸਥਾ ਹੈ। ਉਨ੍ਹਾਂ ਆਖਿਆ ਕਿ ਉਹ ਪੁਲਾੜ ਦਾ ਵਪਾਰੀਕਰਣ ਕਰਨ ਦਾ ਸਮਰਥਨ ਕਰਦੀ ਹੈ ਜੋ ਸਾਰੇ ਖੇਤਰਾਂ ਲਈ ਪੁਲਾੜ ਦੇ ਦਰਵਾਜ਼ੇ ਖੋਲ੍ਹੇ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਪੁਲਾੜ ਹੁਣ ਗਲੋਬਲ ਨੇਤਾਵਾਂ ਅਤੇ ਸਿਆਸੀ ਨੇਤਾਵਾਂ ਲਈ ਖੁਲ੍ਹਿਆ ਹੈ।


Khushdeep Jassi

Content Editor

Related News