ਕਬਜ਼ੇ ਵਾਲੀ ਜ਼ਮੀਨ ਖਾਲੀ ਕਰਨ ਦੀ ਸਮਾਂ ਹੱਦ ਖ਼ਤਮ, ਪਿੰਡ ਵਾਸੀਆਂ ਨੇ ਛੱਡੇ ਘਰ

Monday, Sep 16, 2024 - 02:07 PM (IST)

ਕਬਜ਼ੇ ਵਾਲੀ ਜ਼ਮੀਨ ਖਾਲੀ ਕਰਨ ਦੀ ਸਮਾਂ ਹੱਦ ਖ਼ਤਮ, ਪਿੰਡ ਵਾਸੀਆਂ ਨੇ ਛੱਡੇ ਘਰ

ਗੁਹਾਟੀ- ਆਸਾਮ ਦੇ ਕਾਮਰੂਪ ਜ਼ਿਲ੍ਹੇ ਦੇ ਕੋਚੂਟੋਲੀ ਪਿੰਡ 'ਚ ਕਬਜ਼ੇ ਵਾਲੀ ਜ਼ਮੀਨ ਨੂੰ ਖਾਲੀ ਕਰਨ ਦੀ ਸਮਾਂ ਹੱਦ ਖ਼ਤਮ ਹੋਣ ਨੂੰ ਲੈ ਕੇ ਵੱਡੀ ਗਿਣਤੀ ਵਿਚ ਪਰਿਵਾਰਾਂ ਨੇ ਆਪਣੇ ਘਰ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸੇ ਪਿੰਡ 'ਚ ਹਾਲ ਹੀ ਵਿਚ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਹਿੰਸਾ ਹੋਈ ਸੀ। ਪਿੰਡ ਵਾਸੀ ਆਪਣੇ ਸਾਮਾਨ ਅਤੇ ਪਸ਼ੂਆਂ ਸਮੇਤ ਗੱਡੀਆਂ 'ਚ ਜਾਂਦੇ ਹੋਏ ਦੇਖੇ ਗਏ। ਅਧਿਕਾਰੀਆਂ ਨੇ ਕਿਹਾ ਕਿ ਉਹ ਪੇਂਡੂ ਕਬਾਇਲੀ ਖੇਤਰਾਂ 'ਚ ਗੈਰ-ਕਾਨੂੰਨੀ ਢੰਗ ਨਾਲ ਵਸੇ ਹੋਏ ਸਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਬਜ਼ਿਆਂ ਵਾਲੇ ਲੋਕਾਂ ਕੋਲ ਦਰਾਂਗ, ਮੋਰੀਗਾਂਵ ਅਤੇ ਬਾਰਪੇਟਾ ਵਰਗੇ ਹੋਰ ਜ਼ਿਲ੍ਹਿਆਂ 'ਚ ਜ਼ਮੀਨਾਂ ਹਨ ਅਤੇ ਉਹ ਆਪਣੇ ਘਰਾਂ ਨੂੰ ਪਰਤਣ ਲੱਗ ਪਏ ਹਨ।

ਇਹ ਵੀ ਪੜ੍ਹੋ- 10 ਰੁਪਏ ਲਈ ਗੁਆ ਦਿੱਤੀ ਜਾਨ! ਤਿੰਨ ਦੋਸਤਾਂ ਵਿਚਾਲੇ ਲੱਗੀ ਸੀ ਇਹ ਸ਼ਰਤ

ਕਾਮਰੂਪ ਜ਼ਿਲ੍ਹਾ ਅਧਿਕਾਰੀਆਂ ਨੇ ਕੋਚੂਟੋਲੀ ਪਿੰਡ ਨੂੰ ਖਾਲੀ ਕਰਨ ਦੀ ਅੰਤਿਮ ਤਾਰੀਖ਼ 16 ਸਤੰਬਰ ਤੈਅ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਬੇਦਖਲੀ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਸਮਾਂ ਹੱਦ ਖਤਮ ਹੋਣ ਦੇ ਬਾਵਜੂਦ ਉਥੇ ਰਹਿਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੋਨਾਪੁਰ ਖੇਤਰ ਦਫ਼ਤਰ ਤੋਂ ਇਕ ਟੀਮ ਅਤੇ ਪੁਲਸ ਦੀ ਇਕ ਟੀਮ ਬੰਗਾਲੀ ਬੋਲਣ ਵਾਲੇ ਮੁਸਲਿਮ ਪਿੰਡ ਵਾਸੀਆਂ ਨੂੰ ਕੱਢਣ ਲਈ ਕੋਚੂਟੋਲੀ ਪਿੰਡ ਗਈ ਸੀ। ਇਸ ਤੋਂ ਪਹਿਲਾਂ ਵੀ ਇਨ੍ਹਾਂ ਲੋਕਾਂ ਨੂੰ ਕਬਜ਼ਿਆਂ ਵਾਲੀ ਜ਼ਮੀਨ ਤੋਂ ਹਟਾਇਆ ਗਿਆ ਸੀ ਪਰ ਉਹ ਮੁੜ ਉੱਥੇ ਹੀ ਪਰਤ ਆਏ ਸਨ। 12 ਸਤੰਬਰ ਨੂੰ ਨਿਕਾਸੀ ਮੁਹਿੰਮ ਦੌਰਾਨ ਔਰਤਾਂ ਸਮੇਤ ਪਿੰਡ ਵਾਸੀਆਂ ਨੇ ਅਧਿਕਾਰੀਆਂ ਅਤੇ ਪੁਲਸ ਮੁਲਾਜ਼ਮਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਪਥਰਾਅ ਕੀਤਾ।

ਇਹ ਵੀ ਪੜ੍ਹੋ- ਕੇਜਰੀਵਾਲ ਦਾ ਵੱਡਾ ਐਲਾਨ, ਦੋ ਦਿਨ ਬਾਅਦ CM ਅਹੁਦੇ ਤੋਂ ਦੇ ਦੇਵਾਂਗਾ ਅਸਤੀਫ਼ਾ

ਹਿੰਸਾ ਵਿਚ ਦੋ ਪਿੰਡ ਵਾਸੀ ਮਾਰੇ ਗਏ ਸਨ ਅਤੇ 22 ਸਰਕਾਰੀ ਅਧਿਕਾਰੀਆਂ ਅਤੇ ਪੁਲਸ ਮੁਲਾਜ਼ਮਾਂ ਸਮੇਤ 35 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਗੋਲੀਆਂ ਚਲਾਈਆਂ। ਓਧਰ ਮੁੱਖ ਮੰਤਰੀ ਹਿਮੰਤਾ ਵਿਸ਼ਵ ਸ਼ਰਮਾ ਨੇ ਕਿਹਾ ਕਿ ਕਬਾਇਲੀ ਖੇਤਰਾਂ ਅਤੇ ਬਲਾਕਾਂ ਨਾਲ ਸਬੰਧਤ ਕਾਨੂੰਨ 1950 ਵਿਚ ਗੋਪੀਨਾਥ ਬੋਰਦੋਲੋਈ ਪਹਿਲੇ ਕਾਂਗਰਸੀ ਮੁੱਖ ਮੰਤਰੀ ਸਨ ਅਤੇ ਉਦੋਂ ਤੋਂ ਇਹ ਵਿਸ਼ੇਸ਼ ਖੇਤਰ ਕਬਾਇਲੀ ਖੇਤਰ ਦੇ ਅਧੀਨ ਆਉਂਦਾ ਹੈ। ਸ਼ਰਮਾ ਨੇ ਦੱਸਿਆ ਕਿ ਇਲਾਕੇ 'ਚ ਨਿਕਾਸੀ ਮੁਹਿੰਮ ਜਾਰੀ ਰਹੇਗੀ। 

ਇਹ ਵੀ ਪੜ੍ਹੋ- ਛੁੱਟੀਆਂ; ਅਗਲੇ 3 ਦਿਨ ਬੰਦ ਰਹਿਣਗੇ ਸਕੂਲ-ਕਾਲਜ-ਦਫ਼ਤਰ ਅਤੇ ਬੈਂਕ

ਸ਼ਰਮਾ ਮੁਤਾਬਕ ਅਸੀਂ ਕਬਾਇਲੀ ਖੇਤਰ ਅਤੇ ਬਲਾਕ ਦੇ ਸਾਰੇ ਕਬਜ਼ੇ ਵਾਲੇ ਇਲਾਕਿਆਂ ਨੂੰ ਖਾਲੀ ਕਰਵਾ ਲਵਾਂਗੇ। ਸ਼ਰਮਾ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਲੋਕਾਂ ਨੂੰ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਅਤੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰਨ ਲਈ ਉਕਸਾਇਆ ਸੀ। DGP ਨੇ ਕਿਹਾ ਕਿ ਪੁਲਸ ਮੁਲਾਜ਼ਮਾਂ 'ਤੇ ਹਮਲਾ ਇਕ ਖਾਸ ਵਰਗ ਵਲੋਂ ਰਚੀ ਗਈ "ਸਾਜ਼ਿਸ਼" ਦਾ ਮਾਮਲਾ ਹੋ ਸਕਦਾ ਹੈ ਕਿਉਂਕਿ 9 ਸਤੰਬਰ ਨੂੰ ਕਾਰਵਾਈ ਸ਼ਾਂਤੀਪੂਰਨ ਰਹੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Tanu

Content Editor

Related News