ਆਸਾਮ : ਟਰੱਕ ਨਾਲ ਟਕਰਾਈ ਕਾਰ, ਇਕ ਹੀ ਪਰਿਵਾਰ ਦੇ 8 ਜੀਆਂ ਦੀ ਮੌਤ

Wednesday, Nov 20, 2019 - 01:33 PM (IST)

ਆਸਾਮ : ਟਰੱਕ ਨਾਲ ਟਕਰਾਈ ਕਾਰ, ਇਕ ਹੀ ਪਰਿਵਾਰ ਦੇ 8 ਜੀਆਂ ਦੀ ਮੌਤ

ਉਦਲਗੁਰੀ— ਆਸਾਮ ਦੇ ਉਦਲਗੁਰੀ ਜ਼ਿਲੇ 'ਚ ਇਕ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ। ਘਟਨਾ ਬੁੱਧਵਾਰ ਵੇਰੇ ਓਰਾਂਗ ਗੇਲਾਬਿਲ ਇਲਾਕੇ ਦੇ ਕੋਲ ਦੀ ਹੈ, ਜਿੱਥੇ ਨੈਸ਼ਨਲ ਹਾਈਵੇਅ 15 'ਤੇ ਖੜ੍ਹੇ ਟਰੱਕ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ 'ਚ ਕਾਰ ਦੇ ਅੱਗੇ ਦਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਦਰਅਸਲ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਗਿਆ ਪਰਿਵਾਰ ਵਾਪਸ ਆ ਰਿਹਾ ਹੈ। ਓਰਾਂਗ ਗੇਲਾਬਿਲ ਇਲਾਕੇ ਕੋਲ, ਇਕ ਟਰੱਕ ਹਾਈਵੇਅ 'ਤੇ ਖੜ੍ਹਾ ਹੋਇਆ ਸੀ ਅਤੇ ਤੇਜ਼ ਰਫ਼ਤਾਰ ਕਾਰ ਇਸੇ ਨਾਲ ਟਕਰਾ ਗਈ।PunjabKesariਕਾਰ ਦੀ ਟਰੱਕ ਨਾਲ ਪਿੱਛਿਓਂ ਟੱਕਰ ਹੋਈ ਸੀ। ਸਾਰੇ ਮ੍ਰਿਤਕ ਇਕ ਹੀ ਪਰਿਵਾਰ ਦੇ ਸਨ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਇਸ ਦਰਦਨਾਕ ਹਾਦਸੇ 'ਤੇ ਸੋਗ ਜ਼ਾਹਰ ਕੀਤਾ ਹੈ।


author

DIsha

Content Editor

Related News