ਆਸਾਮ ''ਚ NRC ਕਾਰਨ 100 ਅਤੇ ਪੱਛਮੀ ਬੰਗਾਲ ''ਚ ਡਰ ਨਾਲ 31 ਮਰੇ : ਮਮਤਾ ਬੈਨਰਜੀ

02/04/2020 3:56:24 PM

ਨਦੀਆ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਐੱਨ.ਆਰ.ਸੀ. ਦੇ ਬਹਾਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਈਆਂ ਗਈਆਂ। ਆਸਾਮ 'ਚ ਐੱਨ.ਆਰ.ਸੀ. ਦੇ ਡਰ ਕਾਰਨ 100 ਲੋਕਾਂ ਦੀ ਮੌਤ ਹੋ ਗਈ, ਜਦਕਿ ਪੱਛਮੀ ਬੰਗਾਲ 'ਚ 31 ਲੋਕ ਮਾਰੇ ਗਏ। ਮੁੱਖ ਮੰਤਰੀ ਮਮਤਾ ਨੇ ਦੋਸ਼ ਲਗਾਇਆ ਕਿ ਭਾਜਪਾ ਉਸ ਨਾਲ ਅਸਹਿਮਤੀ ਰੱਖਣ ਵਾਲੇ ਹਰ ਵਿਅਕਤੀ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜ ਦੇ ਨਦੀਆ ਜ਼ਿਲੇ 'ਚ ਆਯੋਜਿਤ ਇਕ ਰੈਲੀ 'ਚ ਮਮਤਾ ਬੈਨਰਜੀ ਨੇ ਕਿਹਾ''ਆਸਾਮ 'ਚ 100 ਤੋਂ ਵਧ ਲੋਕਾਂ ਦੀ ਐੱਨ.ਆਰ.ਸੀ. ਕਾਰਨ ਮੌਤ ਹੋ ਗਈ। ਪੱਛਮੀ ਬੰਗਾਲ 'ਚ 31 ਜਾਂ 32 ਲੋਕਾਂ ਦੀ ਐੱਨ.ਆਰ.ਸੀ. ਦੇ ਡਰ ਨਾਲ ਮੌਤ ਹੋ ਗਈ।'' ਉਨ੍ਹਾਂ ਨੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਈਆਂ ਗਈਆਂ। ਮਮਤਾ ਨੇ ਕਿਹਾ,''ਭਾਜਪਾ ਉਸ ਨਾਲ ਅਸਹਿਮਤੀ ਰੱਖਣ ਵਾਲੇ ਹਰ ਵਿਅਕਤੀ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।''

ਉਨ੍ਹਾਂ ਨੇ ਕਿਹਾ,''ਕੇਂਦਰ ਸਰਕਾਰ ਨਵੀਂ ਟੈਕਸ ਵਿਵਸਥਾ ਨਾਲ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।'' ਮਮਤਾ ਨੇ ਕਿਹਾ ਕਿ ਮੈਂ ਉਸ ਸਮੂਹ ਨਾਲ ਸੰਬੰਧ ਨਹੀਂ ਰੱਖਦੀ ਹਾਂ, ਜੋ ਲੋਕਾਂ 'ਚ ਨਫ਼ਰਤ ਫੈਲਾਉਂਦਾ ਹੈ।'' ਦੱਸਣਯੋਗ ਹੈ ਕਿ ਸੀ.ਏ.ਏ. ਅਤੇ ਐੱਨ.ਆਰ.ਸੀ. ਨੂੰ ਲੈ ਕੇ ਕੇਂਦਰ ਅਤੇ ਮਮਤਾ ਬੈਨਰਜੀ ਦਰਮਿਆਨ ਜ਼ੁਬਾਨੀ ਜੰਗ ਚੱਲ ਰਹੀ ਹੈ। ਦੂਜੇ ਪਾਸੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਵੀ ਮਮਤਾ ਬੈਨਰਜੀ ਵਿਰੁੱਧ ਮੋਰਚਾ ਖੋਲ੍ਹ ਰੱਖਿਆ ਹੈ। ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਦੇ ਹੋਏ ਰਾਜਪਾਲ ਜਗਦੀਪ ਧਨਖੜ ਨੇ ਵੀਰਵਾਰ ਨੂੰ ਕਿਹਾ ਕਿ ਤ੍ਰਿਣਮੂਲ ਕਾਂਗਰਸ ਸ਼ਾਸਨ ਨੂੰ ਇਸ ਦਾ ਆਤਮਮੰਥਨ ਕਰਨਾ ਚਾਹੀਦਾ ਹੈ ਕਿ ਪੱਛਮੀ ਬੰਗਾਲ 'ਚ ਕਾਨੂੰਨ ਦਾ ਸ਼ਾਸਨ ਕਿਉਂ ਢਾਹਿਆ ਗਿਆ ਹੈ। ਦੂਜੇ ਪਾਸੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਰਾਜਪਾਲ ਇਕ ਖਾਸ ਦਲ ਦੇ ਵਰਕਰ ਦੀ ਤਰ੍ਹਾਂ ਵਤੀਰਾ ਕਰ ਰਹੇ ਹਨ।


DIsha

Content Editor

Related News