5.5 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਜ਼ਬਤ

Friday, Oct 18, 2024 - 03:14 PM (IST)

ਗੁਹਾਟੀ- ਆਸਾਮ ਦੇ ਗੁਹਾਟੀ 'ਚ 5.5 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਜ਼ਬਤ ਕਰ ਕੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਉਸ ਨੇ ਸ਼ਹਿਰ ਦੇ ਚਾਂਦਮਾਰੀ ਥਾਣਾ ਖੇਤਰ ਦੇ ਚਾਂਦਮਾਰੀ ਫਲਾਈਓਵਰ ਕੋਲ ਗਸ਼ਤ ਤੇਜ਼ ਕਰ ਦਿੱਤੀ ਅਤੇ ਸ਼ੁੱਕਰਵਾਰ ਤੜਕੇ ਦੋ-ਪਹੀਆ ਵਾਹਨ ਸਵਾਰ ਦੋ ਸ਼ੱਕੀਆਂ ਨੂੰ ਫੜਿਆ ਗਿਆ। 

ਇਕ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਪੁਲਸ ਨੇ ਦੋਹਾਂ ਸ਼ੱਕੀਆਂ ਕੋਲੋਂ ਸਾਬੁਣ ਦੇ 10 ਡੱਬਿਆਂ ਵਿਚ ਲੁੱਕੋ ਕੇ ਰੱਖੀ ਗਈ 691 ਗ੍ਰਾਮ ਹੈਰੋਇਨ ਜ਼ਬਤ ਕੀਤੀ। ਅਧਿਕਾਰੀ ਮੁਤਾਬਕ ਗ੍ਰਿਫ਼ਤਾਰ ਸ਼ੱਕੀਆਂ ਦੀ ਪਛਾਣ ਸੰਦੀਪ ਸਿੰਘ ਅਤੇ ਮਨੋਜ ਡੇਕਾ ਦੇ ਰੂਪ ਵਿਚ ਹੋਈ ਹੈ ਅਤੇ ਜ਼ਬਤ ਹੈਰੋਇਨ ਦੀ ਕੀਮਤ 5.5 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਜ਼ਰੂਰੀ ਕਾਨੂੰਨੀ ਕਾਰਵਾਈਆਂ ਪੂਰੀਆਂ ਕਰ ਰਹੀ ਹੈ।


Tanu

Content Editor

Related News