ਸੱਟੇਬਾਜ਼ੀ ਨਾਲ ਜੁੜਿਆ ਮਨੀ ਲਾਂਡਰਿੰਗ ਮਾਮਲਾ; ਕਾਂਗਰਸ ਵਿਧਾਇਕ ਤੇ ਹੋਰਾਂ ਦੀ 23 ਕਰੋੜ ਦੀ ਜਾਇਦਾਦ ਜ਼ਬਤ

Wednesday, Oct 28, 2026 - 03:41 PM (IST)

ਸੱਟੇਬਾਜ਼ੀ ਨਾਲ ਜੁੜਿਆ ਮਨੀ ਲਾਂਡਰਿੰਗ ਮਾਮਲਾ; ਕਾਂਗਰਸ ਵਿਧਾਇਕ ਤੇ ਹੋਰਾਂ ਦੀ 23 ਕਰੋੜ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ (ਏਜੰਸੀ) - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਆਨਲਾਈਨ ਸੱਟੇਬਾਜ਼ੀ ਦੇ ਕਥਿਤ ਨੈੱਟਵਰਕ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਕਰਨਾਟਕ ਦੇ ਕਾਂਗਰਸ ਵਿਧਾਇਕ ਕੇ. ਸੀ. ਵੀਰੇਂਦਰ ਅਤੇ ਕੁਝ ਹੋਰ ਲੋਕਾਂ ਵਿਰੁੱਧ ਜਾਰੀ ਜਾਂਚ ਦੇ ਤਹਿਤ 23 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਕੇਂਦਰੀ ਏਜੰਸੀ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ 23 ਅਕਤੂਬਰ ਨੂੰ ਅਸਥਾਈ ਜ਼ਬਤੀ ਦਾ ਹੁਕਮ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : 1 ਨਵੰਬਰ ਤੋਂ ਪਹਿਲਾਂ ਪੂਰੇ ਕਰ ਲਓ ਦੀਵਾਲੀ ਦੇ ਇਹ ਕੰਮ, ਨਹੀਂ ਤਾਂ...! ਦਿੱਲੀ ਸਰਕਾਰ ਨੇ ਲਗਾਈਆਂ ਸਖ਼ਤ ਪਾਬੰਦੀਆਂ

ਮਿਲੀ ਜਾਣਕਾਰੀ ਮੁਤਾਬਕ ਜ਼ਬਤ ਕੀਤੀ ਗਈ ਜਾਇਦਾਦ ਵੀਰੇਂਦਰ, ਫੋਨਪੈਸਾ ਪੇਮੈਂਟ ਸਲੋਊਸ਼ਨਜ਼ ਦੇ ਪ੍ਰਮੋਟਰ ਗੁਲਸ਼ਨ ਖੱਟੜ ਅਤੇ ਉਨ੍ਹਾਂ ਦੀ ਪਤਨੀ ਨੇਹਾ ਟੰਡਨ ਦੇ ‘ਕਬਜ਼ੇ’ ਵਿਚ ਸੀ। ਕਰਨਾਟਕ ਦੀ ਚਿਤਰਦੁਰਗ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਨ ਵਾਲੇ 51 ਸਾਲਾ ਵਿਧਾਇਕ ਵੀਰੇਂਦਰ ਨੂੰ ਈ. ਡੀ. ਨੇ ਅਗਸਤ 2025 ਵਿਚ ਸਿੱਕਮ ਤੋਂ ਗ੍ਰਿਫ਼ਤਾਰ ਕੀਤਾ ਸੀ। ਉਹ ਕੈਸੀਨੋ ਨੂੰ ਲੀਜ਼ (ਪੱਟੇ) ’ਤੇ ਲੈਣ ਲਈ ਵਪਾਰਕ ਯਾਤਰਾ ’ਤੇ ਉੱਥੇ ਗਏ ਸਨ। ਫਿਲਹਾਲ ਉਹ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਹਨ।

ਇਹ ਵੀ ਪੜ੍ਹੋ : ਮਹਿੰਗਾ ਹੋਇਆ ਆਟੋ ਦਾ ਸਫ਼ਰ ! 50 ਰੁਪਏ ਤੋਂ ਘੱਟ ਨਹੀਂ ਲੱਗੇਗਾ ਕਿਰਾਇਆ, TN 'ਚ ਹੋਇਆ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News