ਡਾਕ ਵਿਭਾਗ ਦਾ ਮਾਲੀਆ ਪਹਿਲੀ ਵਾਰ ਲਗਾਤਾਰ 2 ਤਿਮਾਹੀਆਂ ’ਚ 4,000 ਕਰੋੜ ਰੁਪਏ ਤੋਂ ਵੱਧ : ਸਿੰਧੀਆ

Friday, Oct 23, 2026 - 06:49 PM (IST)

ਡਾਕ ਵਿਭਾਗ ਦਾ ਮਾਲੀਆ ਪਹਿਲੀ ਵਾਰ ਲਗਾਤਾਰ 2 ਤਿਮਾਹੀਆਂ ’ਚ 4,000 ਕਰੋੜ ਰੁਪਏ ਤੋਂ ਵੱਧ : ਸਿੰਧੀਆ

ਬਿਜ਼ਨੈੈੈੱਸ ਡੈਸਕ - ਕੇਂਦਰੀ ਸੰਚਾਰ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਨੇ ਵੀਰਵਾਰ ਨੂੰ ਕਿਹਾ ਕਿ ਡਾਕ ਵਿਭਾਗ ਨੇ ਪਹਿਲੀ ਵਾਰ ਲਗਾਤਾਰ 2 ਤਿਮਾਹੀਆਂ ’ਚ 4,000 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਹਾਸਲ ਕੀਤਾ ਹੈ। ਸਿੰਧੀਆ ਨੇ ਦੱਸਿਆ ਕਿ ਇੰਡੀਆ ਪੋਸਟ ਦਾ ਸੰਚਾਲਨ ਕਰਨ ਵਾਲੇ ਡਾਕ ਵਿਭਾਗ ਨੇ ਚਾਲੂ ਵਿੱਤੀ ਸਾਲ 2026-27 ਦੀ ਦੂਜੀ (ਜੁਲਾਈ-ਸਤੰਬਰ) ਤਿਮਾਹੀ ’ਚ 25 ਫੀਸਦੀ ਦੇ ਵਾਧੇ ਨਾਲ 4,202 ਕਰੋੜ ਰੁਪਏ ਦਾ ਮਾਲੀਆ ਦਰਜ ਕੀਤਾ। 2025-26 ਦੀ ਦੂਜੀ ਤਿਮਾਹੀ ’ਚ ਇਹ 3,355 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : ਬਦਲ ਜਾਵੇਗਾ OTP ਸਿਸਟਮ, ਜਾਣੋ ਕੀ ਹੈ TRAI ਦੀ ਪੂਰੀ ਯੋਜਨਾ

ਇਹ ਵੀ ਪੜ੍ਹੋ : ਭਾਰਤ ਦੇ ਸਭ ਤੋਂ ਵੱਡੇ SBI 'ਤੇ ਸਾਈਬਰ ਹਮਲਾ, ਹਜ਼ਾਰਾਂ ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਪਹੁੰਚਿਆ

ਮੰਤਰੀ ਨੇ ਕਿਹਾ,‘‘ਦੂਜੀ ਤਿਮਾਹੀ ’ਚ ਅਸੀਂ 4,202 ਕਰੋੜ ਰੁਪਏ ਦਾ ਮਾਲੀਆ ਹਾਸਲ ਕੀਤਾ, ਜੋ ਪਿਛਲੀ ਤਿਮਾਹੀ ਦੇ ਮੁਕਾਬਲੇ ਕਰੀਬ 5 ਫੀਸਦੀ ਵੱਧ ਹੈ। ਇੰਡੀਆ ਪੋਸਟ ਦੇ ਇਤਿਹਾਸ ’ਚ ਪਹਿਲੀ ਵਾਰ ਅਸੀਂ ਲਗਾਤਾਰ 2 ਤਿਮਾਹੀਆਂ ’ਚ 4,000 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਹੈ।’’ ਇਸ ਵਾਧੇ ’ਚ ਪਾਰਸਲ ਕਾਰੋਬਾਰ ਦੀ ਪ੍ਰਮੁੱਖ ਭੂਮਿਕਾ ਰਹੀ, ਜਿਸ ’ਚ 71 ਫੀਸਦੀ ਦਾ ਵਾਧਾ ਹੋਇਆ।

ਇਹ ਵੀ ਪੜ੍ਹੋ :  HDFC ਬੈਂਕ 'ਤੇ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼, ਦੋ ਸੀਨੀਅਰ ਅਧਿਕਾਰੀ ਜਾਂਚ ਅਧੀਨ

ਇਹ ਵੀ ਪੜ੍ਹੋ :  Elon Musk ਦੇ Starlink ਨੂੰ ਭਾਰਤ 'ਚ ਅਜੇ ਤੱਕ ਕਿਉਂ ਨਹੀਂ ਮਿਲੀ ਐਂਟਰੀ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News